ਸਿੱਧਵਾਂ ਬੇਟ, 1 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)-ਸਿਹਤ ਵਿਭਾਗ ਵਿਚ ਲੰਬਾ ਸਮਾਂ ਬਤੌਰ ਮਲਟੀਪਰਪਜ਼ ਹੈਲਥ ਵਰਕਰ ਵਜੋਂ ਸੇਵਾ ਨਿਭਾ ਕੇ ਸੇਵਾਮੁਕਤ ਹੋਏ ਮੈਡਮ ਸੁਖਦੇਵ ਕੌਰ ਨੂੰ ਸਿਵਲ ਹਸਪਤਾਲ ਸਿੱਧਵਾਂ ਬੇਟ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਹਰਕੀਰਤ ਗਿੱਲ ਦੀ ਅਗਵਾਈ ਹੇਠ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਕਰਵਾਏ ਵਿਦਾਇਗੀ ਸਮਾਗਮ ਦਾ ਸੰਚਾਲਨ ਮਨਦੀਪ ਸਿੰਘ ਬਰਸਾਲ ਨੇ ਬਾਖੂਬੀ ਨਿਭਾਇਆ | ਇਸ ਮੌਕੇ ਐੱਸ.ਐੱਮ.ਓ. ਹਰਕੀਰਤ ਗਿੱਲ ਨੇ ਸਿਹਤ ਵਰਕਰ ਮੈਡਮ ਸੁਖਦੇਵ ਕੌਰ ਵਲੋਂ ਵਿਭਾਗ ਵਿਚ ਕੀਤੇ ਕੰਮਾਂ ਦੀ ਸਰਾਹਨਾ ਕੀਤੀ | ਸਹਾਇਕ ਮਲੇਰੀਆ ਅਫ਼ਸਰ ਬਲਦੇਵ ਸਿੰਘ, ਡਾ. ਅੰਕਿਤਾ ਪਲਿਆਲ, ਕਮਿਊਨਿਟੀ ਹੈਲਥ ਅਫ਼ਸਰ ਰਮਨਦੀਪ ਕੌਰ, ਸਿਹਤ ਵਰਕਰ ਰਿੰਪੀ ਰਾਣੀ ਆਦਿ ਵਲੋਂ ਵੀ ਮੈਡਮ ਸੁਖਦੇਵ ਕੌਰ ਵਲੋਂ ਕੀਤੇ ਕੰਮਾਂ ਨੂੰ ਯਾਦ ਕਰਕੇ ਉਨ੍ਹਾਂ ਦੀ ਪ੍ਰਸੰਸਾ ਕੀਤੀ | ਇਸ ਮੌਕੇ ਉਨ੍ਹਾਂ ਨੂੰ ਸਾਥੀ ਮੁਲਾਜ਼ਮਾਂ ਵਲੋਂ ਯਾਦਗਾਰੀ ਤੋਹਫੇ ਦੇ ਕੇ ਨਿਵਾਜਿਆ ਗਿਆ | ਇਸ ਮੌਕੇ ਚੀਫ ਫਾਰਮੇਸੀ ਅਫ਼ਸਰ ਜਸਵਿੰਦਰ ਕੌਰ, ਦਲਜੀਤ ਸਿੰਘ, ਅੰਨਜੋਤ ਸਿੰਘ, ਬਲਦੇਵ ਸਿੰਘ, ਗੁਰਮਿੰਦਰ ਕੌਰ, ਮਨਦੀਪ ਕੌਰ, ਜਸਵਿੰਦਰ ਕੌਰ, ਸਰਬਜੀਤ ਕੌਰ ਆਦਿ ਵੀ ਹਾਜ਼ਰ ਸਨ |