ਰਾਏਕੋਟ, 1 ਨਵੰਬਰ (ਸੁਸ਼ੀਲ)-ਸ੍ਰੀ ਗੁਰੂ ਨਾਨਕ ਦੇਵ ਕਾਨਵੈਂਟ ਸਕੂੂੂਲ ਪਿੰਡ ਆਂਡਲੂ ਵਿਖੇ ਸਹੋਦਿਆ ਸਕੂਲ ਕੰਪਲੈਕਸ (ਪੱਛਮੀ) ਲੁਧਿਆਣਾ ਵਲੋਂ ਕਬੱਡੀ ਅੰਡਰ-14 ਅੰਡਰ -17 ਅਤੇ ਅੰਡਰ-19 (ਲੜਕੀਆਂ) ਦੇ ਮੁਕਾਬਲੇ ਕਰਵਾਏ ਗਏ | ਜਿਸ ਵਿਚ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਵੱਖ-ਵੱਖ ਸਹੋਦਿਆ ਸਕੂਲਾਂ ਦੀਆਂ ਟੀਮਾਂ ਵਲੋਂ ਭਾਗ ਲਿਆ ਗਿਆ | ਅੰਡਰ-14 ਦੇ ਮੁਕਾਬਲੇ ਵਿਚ ਸੋਭਾ ਸਿੰਘ ਪਬਲਿਕ ਸਕੂਲ ਰਾਏਕੋਟ ਦੀ ਟੀਮ ਨੇ ਪਹਿਲਾ, ਬਾਬਾ ਈਸ਼ਰ ਸਿੰਘ ਬਾਬਾ ਕੁੰਦਨ ਸਿੰਘ ਪਬਲਿਕ ਸਕੂੂਲ ਝੋਰੜਾਂ ਦੀ ਟੀਮ ਨੇ ਦੂਜਾ ਅਤੇ ਮੇਜ਼ਬਾਨ ਐੱਸ.ਜੀ.ਐੱਨ.ਡੀ ਕਾਨਵਾਟ ਸਕੂਲ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ | ਇਸ ਤਰ੍ਹਾਂ ਅੰਡਰ-17 ਦੇ ਮੁਕਾਬਲੇ ਵਿਚ ਐੱਸ.ਜੀ.ਐੱਨ.ਡੀ ਸਕੂਲ ਆਂਡਲੂ ਨੇ ਪਹਿਲਾ, ਸਰਦਾਰ ਸੋਭਾ ਸਿੰਘ ਪਬਲਿਕ ਸਕੂਲ ਰਾਏਕੋਟ ਨੇ ਦੂਜਾ ਅਤੇ ਬਾਬਾ ਈਸ਼ਰ ਸਿੰਘ ਬਾਬਾ ਕੁੰਦਨ ਸਿੰਘ ਸਕੂਲ ਝੋਰੜਾਂ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ | ਅੰਡਰ-19 ਦੇ ਮੁਕਾਬਲੇ ਵਿਚ ਬਾਬਾ ਈਸ਼ਰ ਸਿੰਘ ਬਾਬਾ ਕੁੰਦਨ ਸਿੰਘ ਪਬਲਿਕ ਸਕੂਲ ਝੋਰੜਾਂ ਨੇ ਪਹਿਲਾ, ਯੂਨੀਰਾਈਜ਼ ਸਕੂਲ ਜਗਰਾਉਂ ਦੀ ਟੀਮ ਨੇ ਦੂਜਾ ਅਤੇ ਜਤਿੰਦਰਾ ਗ੍ਰੀਨਫੀਲਡ ਸਕੂਲ ਗੁਰੂਸਰ ਸੁਧਾਰ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ | ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਸ੍ਰੀਮਤੀ ਜਸਵੀਰ ਕੌਰ, ਚੇਅਰਮਨ ਹਰਵਿੰਦਰ ਸਿੰਘ ਬਰਾੜ, ਪਿ੍ੰਸੀਪਲ ਮੈਡਮ ਰਾਜਵਿੰਦਰ ਕੌਰ ਬਰਾੜ ਅਅਤੇ ਵਾਈਸ ਪਿ੍ੰਸੀਪਲ ਮੈਡਮ ਕਮਲਜੀਤ ਕੌਰ ਵਲੋਂ ਕੀਤੀ ਗਈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀਮਤੀ ਰੁਪਿੰਦਰ ਕੌਰ, ਵਰਿੰਦਰ ਸਿੰਘ, ਸਿਮਰਨ ਸਿੰਘ, ਕਰਨਵੀਰ ਸਿੰਘ ਸਮੇਤ ਹੋਰ ਕਈ ਸਕੂਲਾਂ ਦੇ ਅਧਿਆਪਕ ਵੀ ਮੌਜੂਦ ਸਨ |