15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਰੇਡੀਓਗ੍ਰਾਫ਼ਰ ਸੁਖਬੀਰ ਸਿੰਘ ਨੂੰ ਸੇਵਾ ਮੁਕਤੀ 'ਤੇ ਸ਼ਾਨਦਾਰ ਵਿਦਾਇਗੀ

Ad Position 21
No active advertisement
ਅਜੀਤ ਡੈਸਕ 04-11-2025
ਸਮਰਾਲਾ, 3 ਨਵੰਬਰ (ਗੋਪਾਲ ਸੋਫਤ)-ਸਿਹਤ ਵਿਭਾਗ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿਚ 35 ਸਾਲ ਦੇ ਕਰੀਬ ਸੇਵਾਵਾਂ ਨਿਭਾਉਣ ਉਪਰੰਤ ਸੁਖਬੀਰ ਸਿੰਘ ਸੀਨੀਅਰ ਰੇਡੀਉਗ੍ਰਾਫਰ ਸੇਵਾ ਮੁਕਤ ਹੋ ਗਏ ਹਨ¢ ਜਿਨ੍ਹਾਂ ਆਪਣੀ ਜ਼ਿੰਦਗੀ ਦਾ ਜ਼ਿਆਦਾ ਸਮਾਂ ਸਿਵਲ ਹਸਪਤਾਲ ਸਮਰਾਲਾ ਵਿਖੇ ਲਗਾਇਆ, ਤਰੱਕੀ ਮਿਲਣ ਉਪਰੰਤ ਪ੍ਰਮੋਟ ਹੋ ਕੇ ਸਿਵਲ ਹਸਪਤਾਲ ਖੰਨਾ ਵਿਖੇ ਸੇਵਾਵਾਂ ਦਿੱਤੀਆਂ¢ ਸਮਰਾਲਾ ਵਿਖੇ ਹੋਏ ਸ਼ਾਨਦਾਰ ਸੇਵਾ ਮੁਕਤੀ ਸਮਾਗਮ ਵਿਚ ਇਲਾਕੇ ਦੇ ਮੈਡੀਕਲ ਸੇਵਾਵਾਂ ਦੇ ਰਹੇ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ਼ ਸ਼ਾਮਲ ਹੋਏ, ਜਿਨ੍ਹਾਂ ਵਿਚ ਪ੍ਰਮੁੱਖ ਤੌਰ 'ਤੇ ਡਾ. ਰਮਨਦੀਪ ਕੌਰ ਸਿਵਲ ਸਰਜਨ ਲੁਧਿਆਣਾ, ਡਾ. ਤਰਕਜੋਤ ਸਿੰਘ ਸੇਵਾ ਮੁਕਤ ਮੈਡੀਕਲ ਸੁਪਰਡੈਂਟ, ਡਾ. ਜਸਦੇਵ ਸਿੰਘ ਐੱਸ. ਐੱਮ. ਓ. ਸਮਰਾਲਾ ਅਤੇ ਮਾਛੀਵਾੜਾ, ਡਾ. ਬਲਵੀਰ ਸਿੰਘ ਐੱਮ. ਐੱਸ., ਡਾ. ਜਸਵਿੰਦਰ ਸਿੰਘ ਐੱਮ. ਐੱਸ., ਡਾ. ਨਵਦੀਪ ਸਿੰਘ, ਡਾ. ਬਲਵਿੰਦਰ ਸਿੰਘ, ਡਾ. ਮਨਜੀਤ ਸਿੰਘ ਧਾਲੀਵਾਲ, ਗੁਰਦੀਪ ਸਿੰਘ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਜਲੰਧਰ, ਡਾ. ਅਵਤਾਰ ਸਿੰਘ, ਚੀਫ਼ ਫਾਰਮੇਸੀ ਅਫ਼ਸਰ ਗੁਰਦੀਪ ਸਿੰਘ, ਫਾਰਮਾਸਿਸਟ ਹਰਜਿੰਦਰਪਾਲ ਸਿੰਘ ਸਮਰਾਲਾ, ਸੁਖਦੇਵ ਸ਼ਰਮਾ ਮਾਛੀਵਾੜਾ, ਮਾਸਟਰ ਮੁਖ਼ਤਿਆਰ ਸਿੰਘ, ਰੇਡੀਉਗ੍ਰਾਫਰ ਪਰਮਜੀਤ ਕੌਰ ਸ਼ਾਮਲ ਹੋਏ | ਜਿਨ੍ਹਾਂ ਨੇ ਸੁਖਬੀਰ ਸਿੰਘ ਦੁਆਰਾ ਸਰਕਾਰੀ ਸੇਵਾ ਦੌਰਾਨ ਕੰਮਕਾਜ ਕਰਨ ਦੇ ਢੰਗ ਅਤੇ ਹਰ ਇੱਕ ਦੇ ਕੰਮ ਆਉਣਾ ਆਦਿ ਤੋਂ ਇਲਾਵਾ ਡਿਊਟੀ ਦੌਰਾਨ ਦਿੱਤੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ¢ ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਰਨਜੀਤ ਕੌਰ, ਡਾ. ਹਰਮਨਜੀਤ ਕੌਰ, ਡਾ. ਦਰਸ਼ਪ੍ਰੀਤ ਸਿੰਘ ਸੀਨੀਅਰ ਮੈਡੀਕਲ ਅਫ਼ਸਰ, ਮਨਿੰਦਰਜੀਤ ਸਿੰਘ ਕੈਨੇਡਾ, ਜਗਜੀਵਨ ਸਿੰਘ ਖੀਰਨੀਆਂ ਸਾਬਕਾ ਵਿਧਾਇਕ, ਗੁਰਪ੍ਰੀਤ ਸਿੰਘ ਨਾਨੋਵਾਲ ਆਦਿ ਤੋਂ ਇਲਾਵਾ ਇਲਾਕੇ ਦੀਆਂ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ¢ ਸੇਵਾ ਮੁਕਤੀ ਸਮਾਗਮ ਦੌਰਾਨ ਸੁਖਬੀਰ ਸਿੰਘ ਨੂੰ ਵਿਭਾਗ ਵਲੋਂ ਸਨਮਾਨ ਪੱਤਰ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ¢
Ad Position 22
No active advertisement
ਪਿਛਲੀ ਖ਼ਬਰ ਲੰਬੇ ਅਰਸੇ ਤੋਂ ਬਾਅਦ ਵੀ ਪੰਜਾਬ ਦੇ ਨੰਬਰਦਾਰ ਆਪਣੀਆਂ ਮੰਗਾਂ ਸੰਬੰਧੀ ਕੀਤੇ ਵਾਅਦੇ ਦੀ ਉਡੀਕ 'ਚ ਅਗਲੀ ਖ਼ਬਰ ਭੀਖੀ ਖੱਟੜਾ ਦੀ ਲੜਕੀ ਗਗਨਦੀਪ ਕੌਰ ਮਹਿਲਾ ਪੁਲਿਸ ਕੈਨੇਡਾ ਵਿਚ ਬਣੀ ਅਫ਼ਸਰ
Ad Position 24