15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਲੰਬੇ ਅਰਸੇ ਤੋਂ ਬਾਅਦ ਵੀ ਪੰਜਾਬ ਦੇ ਨੰਬਰਦਾਰ ਆਪਣੀਆਂ ਮੰਗਾਂ ਸੰਬੰਧੀ ਕੀਤੇ ਵਾਅਦੇ ਦੀ ਉਡੀਕ 'ਚ

Ad Position 21
No active advertisement
ਅਜੀਤ ਡੈਸਕ 04-11-2025
ਸਮਰਾਲਾ, 3 ਨਵੰਬਰ (ਗੋਪਾਲ ਸੋਫਤ)-ਪੰਜਾਬ ਨੰਬਰਦਾਰ ਐਸੋਸੀਏਸ਼ਨ ਗ਼ਾਲਿਬ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਰਮੁੱਖ ਸਿੰਘ ਹਰਬੰਸਪੁਰਾ ਅਤੇ ਤਹਿਸੀਲ ਪ੍ਰਧਾਨ ਰਣਜੀਤ ਸਿੰਘ ਢਿਲਵਾਂ ਦੀ ਪ੍ਰਧਾਨਗੀ ਹੇਠ ਸਾਂਝੇ ਤੌਰ 'ਤੇ ਤਹਿਸੀਲ ਕੰਪਲੈਕਸ ਸਮਰਾਲਾ ਵਿਖੇ ਹੋਈ¢ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੁਰਮੁੱਖ ਸਿੰਘ ਹਰਬੰਸਪੁਰਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਨੰਬਰਦਾਰਾਂ ਦੀਆਂ ਜੋ ਹੱਕੀ ਮੰਗਾਂ ਹਨ, ਜਿਨ੍ਹਾਂ ਨੂੰ ਭਗਵੰਤ ਸਿੰਘ ਮਾਨ ਦੀ ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ਤੋਂ ਪਹਿਲਾਂ ਆਪਣੇ ਚੋਣ ਮੈਨੀਫੈਸਟੋ ਦੇ ਕ੍ਰਮ ਨੰ. 8 ਉੱਪਰ ਮੰਨਿਆ ਗਿਆ ਸੀ ਕਿ ਨੰਬਰਦਾਰਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਣਗੀਆਂ | ਪ੍ਰੰਤੂ ਇਹ ਸਰਕਾਰ ਆਪਣਾ ਕਾਰਜਕਾਲ ਪੂਰਾ ਕਰਨ ਦੇ ਨੇੜੇ ਆ ਢੁੱਕੀ ਹੈ, ਅਜੇ ਤੱਕ ਨੰਬਰਦਾਰਾਂ ਦੀਆਂ ਚੋਣ ਮੈਨੀਫੈਸਟੋ ਵਿਚ ਦਰਜ ਵਾਅਦੇ ਨੂੰ ਪੂਰਾ ਨਹੀਂ ਕਰ ਸਕੀ¢ ਮੀਟਿੰਗ ਵਿਚ ਉਪਰੋਕਤ ਤੋਂ ਇਲਾਵਾ ਤਾਰਾ ਸਿੰਘ ਲੱਲ੍ਹ ਕਲਾਂ, ਹਾਕਮ ਸਿੰਘ ਹੇੜੀਆਂ ਵਾਈਸ ਪ੍ਰਧਾਨ, ਗੁਰਪ੍ਰੀਤ ਸਿੰਘ ਬੌਂਦਲੀ, ਸਿਆਮ ਸਿੰਘ ਕੁੱਬੇ, ਬਹਾਦਰ ਸਿੰਘ ਲੱਲ੍ਹ ਕਲਾਂ, ਦਲਜੀਤ ਸਿੰਘ, ਦਲੀਪ ਸਿੰਘ ਬਾਲਿਓਾ, ਭੀਮ ਸਿੰਘ ਗਗੜਾ, ਅਮਰਜੀਤ ਸਿੰਘ ਸੀਨੀਅਰ ਨੰਬਰਦਾਰ ਆਦਿ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਹਲਵਾਰਾ-ਪੱਖੋਵਾਲ ਸੜਕ ਨੂੰ ਜਲਦ ਬਣਾਇਆ ਜਾਵੇਗਾ-ਵਿਧਾਇਕ ਠੇਕੇਦਾਰ/ਪ੍ਰਧਾਨ ਜੈਨ ਅਗਲੀ ਖ਼ਬਰ ਰੇਡੀਓਗ੍ਰਾਫ਼ਰ ਸੁਖਬੀਰ ਸਿੰਘ ਨੂੰ ਸੇਵਾ ਮੁਕਤੀ 'ਤੇ ਸ਼ਾਨਦਾਰ ਵਿਦਾਇਗੀ
Ad Position 24