ਰਾਏਕੋਟ, 3 ਨਵੰਬਰ (ਸੁਸ਼ੀਲ)-ਮਹਾਂਸਾਧਵੀ ਸ੍ਰੀ ਸੁੰਦਰੀ ਦੇਵੀ ਜੀ ਮਹਾਰਾਜ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਐੱਸ.ਐੱਸ. ਜੈਨ ਸਭਾ ਰਾਏਕੋਟ ਵਲੋਂ ਲਾਇਨ ਕਲੱਬ, ਜੇ.ਸੀ. ਕਲੱਬ, ਸੰਜੀਵਨੀ ਟਰੱਸਟ, ਸ੍ਰੀ ਮਹਾਂਵੀਰ ਜੈਨ ਯੁਵਕ ਮੰਡਲ ਈਸਟ, ਸ੍ਰੀ ਮਹਾਂਵੀਰ ਜੈਨ ਯੁਵਕ ਮੰਡਲ (ਰਜਿ) ਅਤੇ ਸ੍ਰੀ ਰੂਪ ਸੇਵਾ ਸਮਿਤੀ ਦੇ ਸਹਿਯੋਗ ਨਾਲ ਜੈਨ ਸਥਾਨਕ ਰਾਏਕੋਟ ਵਿਖੇ ਸਭਾ ਦੇ ਪ੍ਰਧਾਨ ਗੌਰਵ ਜੈਨ ਦੀ ਦੇਖ-ਰੇਖ ਹੇਠ ਵਿਸ਼ਾਲ ਖੂਨਦਾਨ ਕੈਂਪ ਅਤੇ ਜਨਰਲ ਬਿਮਾਰੀਆਂ ਦਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਨਿਊ ਕੋਕਿਲਾ ਹਸਪਤਾਲ ਜਗਰਾਉਂ ਦੇ ਬਲੱਡ ਬੈਂਕ ਤੋਂ ਡਾ. ਅੰਕਿਤ ਗੋਇਲ ਦੀ ਅਗਵਾਈ ਹੇਠ ਆਈ ਡਾਕਟਰਾਂ ਦੀ ਟੀਮ ਵਲੋਂ 77 ਯੂਨਿਟ ਖ਼ੂਨ ਇਕੱਠਾ ਕੀਤਾ ਗਿਆ | ਇਸ ਤੋਂ ਇਲਾਵਾ ਜਨਰਲ ਬਿਮਾਰੀਆਂ ਦੇ ਲਗਾਏ ਮੁਫ਼ਤ ਮੈਡੀਕਲ ਜਾਂਚ ਕੈਂਪ ਦੌਰਾਨ ਅਪੋਲੋ ਹਸਪਤਾਲ ਲੁਧਿਆਣਾ ਦੇ ਡਾ. ਚੇਤਨ ਸ਼ਰਮਾ ਅਤੇ ਡਾ. ਇੰਦਰਜੀਤ ਥਾਪਰ ਵਲੋਂ 125 ਮਰੀਜ਼ਾਂ ਦੀ ਜਾਂਚ ਕੀਤੀ ਗਈ | ਲੋੜਵੰਦ ਮਰੀਜ਼ਾਂ ਨੂੰ ਸਭਾ ਵਲੋਂ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ | ਖ਼ੂਨਦਾਨੀਆਂ ਨੂੰ ਸਭਾ ਦੇ ਪ੍ਰਮੁੱਖ ਮਾਰਗ ਦਰਸ਼ਕ ਧਰਮਵੀਰ ਜੈਨ, ਪ੍ਰਧਾਨ ਗੌਰਵ ਜੈਨ, ਸਕੱਤਰ ਡਾ. ਹਰੀਸ਼ ਜੈਨ, ਮੀਤ ਪ੍ਰਧਾਨ ਕੀਮਤੀ ਲਾਲ ਜੈਨ, ਖ਼ਜ਼ਾਨਚੀ ਦੀਕਸ਼ਤ ਜੈਨ, ਹਨੀ ਜੈਨ ਸਮੇਤ ਹੋਰਨਾਂ ਮੈਂਬਰਾਂ ਵਲੋਂ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਪ੍ਰਸਤ ਸ਼ਾਂਤੀ ਸਰੂਪ ਜੈਨ, ਹੀਰਾ ਲਾਲ ਜੈਨ, ਯਸ਼ਪਾਲ ਜੈਨ, ਵਿਜੇਂਦਰ ਜੈਨ, ਰਾਜੇਸ਼ ਜੈਨ ਮੀਤ ਪ੍ਰਧਾਨ, ਲਾਇਨ ਕਲੱਬ ਦੇ ਪ੍ਰਧਾਨ ਡਾ. ਸੁਬੋਧ ਗੁਪਤਾ, ਸੰਜੀਵਨੀ ਟਰੱਸਟ ਦੇ ਪ੍ਰਧਾਨ ਅਸ਼ੋਕ ਕਨੌਜੀਆ, ਜੇਸੀ ਕਲੱਬ ਪ੍ਰਧਾਨ ਡਾ. ਹਰੀਸ਼ ਜੈਨ, ਕੇਸ਼ਵ ਅਰੋੜਾ, ਹਰੀਸ਼ ਵਰਮਾ, ਅਜੈ ਵਰਮਾ, ਮੁਹੰਮਦ ਨਾਜ਼ਿਮ ਸਮੇਤ ਹੋਰ ਪਤਵੰਤੇ ਹਾਜ਼ਰ ਸਨ |