ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ
ਅਜੀਤ ਡੈਸਕ
04-11-2025
ਨਰੋਤਮ ਨਗਰ ਵਾਸੀਆਂ ਨੇ ਕੀਤਾ ਨਗਰ ਕੀਰਤਨ ਦਾ ਸਵਾਗਤ
ਖੰਨਾ, (ਹਰਜਿੰਦਰ ਸਿੰਘ ਲਾਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਗੁਰਦਵਾਰਾ ਸ਼੍ਰੀ ਸੁਖ ਸਾਗਰ ਸਾਹਿਬ, ਸਮਾਧੀ ਰੋਡ ਤੋਂ ਨਿਕਲੇ ਨਗਰ ਕੀਰਤਨ ਦਾ ਨਰੋਤਮ ਨਗਰ ਨਿਵਾਸੀਆਂ ਨੇ ਸਵਾਗਤ ਕੀਤਾ | ਇਹ ਨਗਰ ਕੀਰਤਨ ਗੁਰਦਵਾਰਾ ਸਾਹਿਬ ਤੋਂ ਸ਼ੁਰੂ ਹੋ ਕੇ, ਨਰੋਤਮ ਨਗਰ ਤੋਂ ਆਦਰਸ਼ ਨਗਰ ਤੇ ਰਾਮ ਨਗਰ ਪਹੁੰਚਿਆ | ਨਰੋਤਮ ਨਗਰ ਵਾਸੀਆਂ ਨੇ ਨਗਰ ਕੀਰਤਨ ਵਿੱਚ ਆਈ ਸੰਗਤ ਦੇ ਲਈ ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇਆ | ਰਣਬੀਰ ਸਿੰਘ ਲਾਡੀ ਮਾਨ ਨੇ ਪੰਜ ਪਿਆਰਿਆਂ ਦਾ ਸਿਰੋਪਾਓ ਭੇਟ ਕਰਕੇ ਸਵਾਗਤ ਕੀਤਾ | ਇਹਨਾਂ ਨਾਲ ਸਾਬਕਾ ਸਰਪੰਚ ਹਮੀਰ ਸਿੰਘ, ਮਨਜੀਤ ਸਿੰਘ ਚਾਹਲ, ਨਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਰੁਪਿੰਦਰ ਸਿੰਘ, ਐੱਮ. ਪੀ. ਸਿੰਘ, ਗੁਰਦੀਪ ਪੁਰੀ, ਵਰਿੰਦਰ ਅਗਰਵਾਲ, ਸਤੀਸ਼ ਅਬਰੋਲ, ਬਲਦੇਵ ਸਿੰਘ, ਲਾਲ ਚੰਦ ਵਰਮਾ ਨੇ ਸਿਰੋਪਾਓ ਭੇਟ ਕਰਕੇ ਨਗਰ ਕੀਰਤਨ ਦਾ ਸਵਾਗਤ ਕੀਤਾ | ਇਸ ਅਵਸਰ ਤੇ ਗੌਰਵ ਜੋਸ਼ੀ, ਪ੍ਰਭਦੀਪ ਸਿੰਘ, ਸੰਦੀਪ ਸ਼ਰਮਾ, ਰਵੀ ਕੁਮਾਰ, ਪ੍ਰਥਮ ਪੁਰੀ, ਅਸ਼ੋਕ ਸੂਦ, ਕੁਲਵਿੰਦਰ ਸਿੰਘ, ਅਮਰਜੋਤ ਸਿੰਘ, ਐਡਵੋਕੇਟ ਰਾਮ ਸਿੰਘ ਲਿਬੜਾ, ਸਿਮਰਪ੍ਰੀਤ ਸਿੰਘ ਸਹੋਤਾ, ਅਵਤਾਰ ਸਿੰਘ ਅਤੇ ਸਮੂਹ ਨਰੋਤਮ ਨਗਰ ਵਾਸੀ ਮੌਜੂਦ ਸਨ |