ਚੌਲਾਂਗ, 3 ਨਵੰਬਰ (ਸੁਖਦੇਵ ਸਿੰਘ)- ਇਥੋਂ ਨਜ਼ਦੀਕ ਪੈਂਦੇ ਪਿੰਡ ਮੋਹਕਮਗੜ੍ਹ ਦੇ ਸੀਨੀਅਰ ਯੂਥ ਅਕਾਲੀ ਆਗੂ ਗੁਰਵਿੰਦਰ ਸਿੰਘ ਮੋਹਕਮਗੜ੍ਹ ਦੇ ਮਾਤਾ ਸ੍ਰੀਮਤੀ ਮਹਿੰਦਰ ਕੌਰ ਪਤਨੀ ਸ. ਦਿਲਬਾਗ ਸਿੰਘ ਪਿਛਲੇ ਕੁਝ ਸਮੇਂ ਤੋਂ ਬਿਮਾਰੀ ਦੇ ਚਲਦੇ 25 ਅਕਤੂਬਰ ਨੂੰ ਅਕਾਲ ਚਲਾਣਾ ਕਰ ਗਏ ਸਨ, ਜਿਨ੍ਹਾਂ ਦੇ ਨਮਿਤ ਰੱਖੇ ਪਾਠ ਦਾ ਭੋਗ ਅੱਜ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਗਏ ਜਦਕਿ ਗੁਰਦੁਆਰਾ ਸਾਹਿਬ ਵਿਖੇ ਇਲਾਕੇ ਦੀਆਂ ਅਹਿਮ ਸ਼ਖ਼ਸੀਅਤਾਂ ਵੱਲੋਂ ਮਾਤਾ ਮਹਿੰਦਰ ਕੌਰ ਨੂੰ ਭਾਵ ਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ | ਗਿਆਨੀ ਪਰਮਜੀਤ ਸਿੰਘ ਵਲੋਂ ਅਰਦਾਸ ਉਪਰੰਤ ਬਲਵੰਤ ਸਿੰਘ ਹਜ਼ੂਰੀ ਰਾਗੀ ਡੇਰਾ ਭੇਖੋਵਾਲ ਵਾਲਿਆਂ ਨੇ ਗੁਰਬਾਣੀ ਨਾਲ ਸੰਗਤਾਂ ਨੂੰ ਜੋੜਿਆ | ਸਟੇਜ ਸਕੱਤਰ ਸੁਖਵਿੰਦਰ ਸਿੰਘ ਮੂਨਕ ਵਲੋਂ ਬੜੇ ਹੀ ਸੁਚੱਜੇ ਢੰਗ ਨਾਲ ਸਟੇਜ ਤੇ ਅਹਿਮ ਸ਼ਖ਼ਸੀਅਤਾਂ ਨੂੰ ਬਣਦਾ ਸਮਾਂ ਦੇ ਕੇ ਨਿਵਾਜਿਆ | ਇਸ ਮੌਕੇ ਅਰਵਿੰਦਰ ਸਿੰਘ ਰਸੂਲਪੁਰ ਹਲਕਾ ਇੰਚਾਰਜ ਸ਼ੋਮਣੀ ਅਕਾਲੀ ਦਲ ਬਾਦਲ, ਬੀਬੀ ਸੁਖਦੇਵ ਕੌਰ ਸੱਲ੍ਹਾਂ, ਜੰਗਵੀਰ ਸਿੰਘ ਚੌਹਾਨ ਪ੍ਰਧਾਨ ਦੋਆਬਾ ਕਿਸਾਨ ਕਮੇਟੀ, ਹਰਮੀਤ ਸਿੰਘ ਅÏਲਖ ਸਾਬਕਾ ਚੇਅਰਮੈਨ, ਰਜਿੰਦਰ ਸਿੰਘ ਮਾਰਸ਼ਲ, ਦੀਪਕ ਬਹਿਲ ਪ੍ਰਧਾਨ ਰੋਟਰੀ ਕਲੱਬ, ਬਾਬਾ ਸਤਨਾਮ ਸਿੰਘ ਖੁਣ-ਖੁਣ ਖੁਰਦ ਆਦਿ ਨੇ ਮਾਤਾ ਮਹਿੰਦਰ ਕੌਰ ਦੇ ਜੀਵਨ ਤੇ ਸੰਘਰਸ਼ 'ਤੇ ਚਾਨਣਾ ਪਾਇਆ ਤੇ ਉਨ੍ਹਾਂ ਦੇ ਪਾਏ ਪੂਰਨਿਆਂ 'ਤੇ ਚੱਲ ਕੇ ਉਨ੍ਹਾਂ ਦੇ ਸਪੁੱਤਰ ਗੁਰਵਿੰਦਰ ਸਿੰਘ ਮੋਹਕਮਗੜ੍ਹ ਨੇ ਸਮਾਜ ਵਿਚ ਆਪਣਾ ਮੁਕਾਮ ਬਣਾਇਆਂ ਤੇ ਇਲਾਕੇ ਦੇ ਪਤਵੰਤੇ ਸੱਜਣਾਂ ਦੀ ਹਮੇਸ਼ਾ ਮਦਦ ਕੀਤੀ ਸਬੰਧੀ ਜਾਣਕਾਰੀ ਦਿੱਤੀ | ਇਹ ਪਰਿਵਾਰ ਸਾਡੇ ਇਲਾਕੇ ਵਿਚ ਬਜ਼ੁਰਗਾਂ ਦੀ ਸੇਵਾ ਤੇ ਲੋਕਾਂ ਦੀ ਮਦਦ ਕਰਨ ਵਾਲਾ ਬਣਿਆ ਹੈ | ਇਸ ਮੌਕੇ ਦਲਜੀਤ ਸਿੰਘ ਗਿਲਜੀਆਂ, ਡੀ.ਐਸ.ਪੀ. ਦਵਿੰਦਰ ਸਿੰਘ ਬਾਜਵਾ, ਕਰਮਵੀਰ ਸਿੰਘ ਘੁੰਮਣ ਐਮ. ਐਲ. ਏ., ਕੇ. ਪੀ. ਸੰਧੂ ਚੇਅਰਮੈਨ, ਅਵਤਾਰ ਸਿੰਘ ਖੋਖਰ ਬਲਾਕ ਪ੍ਰਧਾਨ ਕਾਂਗਰਸ, ਨਰਿੰਦਰ ਸਿੰਘ ਟੋਨੀ, ਪਿ੍ਥੀਪਾਲ ਸਿੰਘ ਦਾਤਾ, ਸੁਖਦਿਆਲ ਸਿੰਘ ਦੇਹਰੀਵਾਲ, ਸੁਰਜੀਤ ਸਿੰਘ ਜੌੜਾ, ਦਮਨਵੀਰ ਸਿੰਘ ਨਰਵਾਲ, ਮਾਸਟਰ ਜਗਦੀਸ਼ ਸਿੰਘ, ਮਾਸਟਰ ਗੁਰਚਰਨ ਸਿੰਘ ਖੋਖਰ, ਸਾਬਕਾ ਸਰਪੰਚ ਵਰਿੰਦਰਵੀਰ ਸਿੰਘ, ਸੰਨੀ ਧਾਲੀਵਾਲ, ਰੰਮੀ ਕਾਲਕਟ, ਬਾਬਾ ਜੋਗਾ ਸਿੰਘ ਸਰੋਆ, ਸੰਦੀਪ ਸਿੰਘ ਸੈਦੂਪੁਰ, ਕੰਵਲਜੀਤ ਸਿੰਘ ਤੁਲੀ ਢਾਡੀ, ਸੁਖਵੀਰ ਸਿੰਘ ਚੌਹਾਨ, ਪਰਮਵੀਰ ਸਿੰਘ ਬੈਂਸ, ਚੌਧਰੀ ਇਕਬਾਲ ਸਿੰਘ ਜੌੜਾ, ਬਲਰਾਜ ਸਿੰਘ ਚੌਹਾਨ, ਅਵਤਾਰ ਸਿੰਘ ਮੋਹਕਮਗੜ੍ਹ, ਸੋਨੂੰ ਮੋਹਕਮਗੜ੍ਹ, ਸੁਰਿੰਦਰ ਜਾਜਾ, ਬਿਕਰਮਜੀਤ ਸਿੰਘ ਲਾਲੀ, ਕੁਲਦੀਪ ਸਿੰਘ ਦੇਹਰੀਵਾਲ, ਸਸਤਿੰਦਰ ਸਿੰਘ ਸੰਧੂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ | ਅੰਤ ਵਿਚ ਸ. ਰਸੂਲਪੁਰ ਨੇ ਆਈਆਂ ਸੰਗਤਾਂ ਤੇ ਅਹਿਮ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ |