ਖੰਨਾ, 22 ਨਵੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਵਿਚ ਜ਼ਿਲ੍ਹਾ ਭਾਜਪਾ ਪ੍ਰਧਾਨ ਪ੍ਰੋ. ਭੁਪਿੰਦਰ ਸਿੰਘ ਚੀਮਾ ਦੀ ਅਗਵਾਈ ਵਿੱਚ ਸਰਦਾਰ ਵੱਲਭ ਭਾਈ ਪਟੇਲ ਦੀ ਯਾਦ ਵਿਚ ਰਨ ਫੋਰ ਯੂਨਿਟੀ ਯਾਤਰਾ ਕੱਢੀ ਗਈ, ਜਿਸ ਦੀ ਪ੍ਰਧਾਨਗੀ ਬਿਕਰਮਜੀਤ ਸਿੰਘ ਚੀਮਾ ਮੀਤ ਪ੍ਰਧਾਨ ਬੀਜੇਪੀ ਪੰਜਾਬ ਨੇ ਕੀਤੀ ਅਤੇ ਮੁੱਖ ਮਹਿਮਾਨ ਦੇ ਤੌਰ 'ਤੇ ਮਹਾਰਾਣੀ ਪਰਨੀਤ ਕੌਰ ਸਾਬਕਾ ਵਿਦੇਸ਼ ਮੰਤਰੀ ਭਾਰਤ ਸਰਕਾਰ ਸ਼ਾਮਲ ਹੋਏ | ਇਸ ਮੌਕੇ ਗੇਜਾ ਰਾਮ ਬਾਲਮੀਕਿ, ਇਕਬਾਲ ਸਿੰਘ ਚੰਨੀ, ਸੰਜੀਵ ਧਮੀਜਾ, ਬੀਬਾ ਮਹਾਂਮੰਤਰੀ ਜਤਿੰਦਰ ਸ਼ਰਮਾ, ਹਰਸਿਮਰਨਜੀਤ ਸਿੰਘ ਰਿਚੀ, ਬਲਰਾਮ ਸ਼ਰਮਾ, ਮੀਤ ਪ੍ਰਧਾਨ ਸੰਜੀਵ ਲੇਹਲ, ਅਨਿਲ ਦੱਤ ਫੱਲੀ, ਰਾਮਰਿਸ਼, ਪੂਜਾ ਸ਼ਾਨਵਾਲੀਆ, ਮਨਪ੍ਰੀਤ ਸਿੰਘ, ਸੁਖਵਿੰਦਰ ਲਾਲ ਸ਼ਰਮਾ, ਅਜੀਤ ਗੁਪਤਾ ਸਮਰਾਲਾ, ਤਰੁਣ ਲੂੰਬਾ, ਨਰੇਸ਼ ਆਨੰਦ, ਆਸ਼ਿਸ਼ ਸੂਦ, ਨੂਪੁਰ ਚੈਟਲੀ, ਡਾਕਟਰ ਦੀਪਿਕਾ ਗਰਗ, ਰਾਧੇ ਮਿੱਤਲ, ਕੁਲਦੀਪ ਸਿੰਘ ਸੋਮਲ, ਜਗਤਾਰ ਸਿੰਘ ਕੁੱਕਾ, ਰਾਮਪਾਲ ਸਿੰਘ, ਗੁਰਵਿੰਦਰ ਸਿੰਘ ਈਸੜੂ, ਸ਼ਿਵਮ ਬੇਦੀ, ਸਪਿੰਦਰ ਸਿੰਘ ਝੱਜ, ਯੁਵਾ ਲੀਡਰ ਉਦੈ ਰਾਜ ਚੀਮਾ, ਬਲਜੀਤ ਸਿੰਘ ਸਰਪੰਚ, ਰਾਹੁਲ ਭਾਂਬਰੀ, ਰਾਜ ਕੁਮਾਰ ਮੈਨਰੋ ਆਦਿ ਹਾਜ਼ਰ ਸਨ | ਅੰਤ 'ਚ ਦੋਵਾਂ ਮੰਡਲਾਂ ਦੇ ਪ੍ਰਧਾਨਾਂ ਅਮਿਤ ਭਾਟੀਆ ਤੇ ਬਿੰਨੀ ਮਲਹੋਤਰਾ ਨੇ ਸਭ ਦਾ ਧੰਨਵਾਦ ਕੀਤਾ |