ਸਾਹਨੇਵਾਲ, 23 ਨਵੰਬਰ (ਹਨੀ ਚਾਠਲੀ)-ਟਰੈਫ਼ਿਕ ਨਿਯਮ ਦੀ ਪਰਵਾਹ ਨਾ ਕਰਨ ਵਾਲੇ ਵਾਹਨ ਚਾਲਕਾਂ ਲਈ ਚਿਤਾਵਨੀ ਵਾਲਾ ਅਲਰਟ ਹੈ ਕਿ ਜੇਕਰ ਹੁਣ ਸਾਹਨੇਵਾਲ ਦੀਆਂ ਸੜਕਾਂ 'ਤੇ ਜਾਣੇ ਅਣਜਾਣੇ ਵਿਚ ਵਾਹਨ ਚਾਲਕਾਂ ਨੇ ਟਰੈਫ਼ਿਕ ਨਿਯਮ ਤੋੜਿਆ ਤਾਂ ਉਸ ਵਾਹਨ ਚਾਲਕ ਦਾ ਚਲਾਨ ਕੱਟ ਦਿੱਤਾ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਵ ਨਿਯੁਕਤ ਟਰੈਫ਼ਿਕ ਪੁਲਿਸ ਜ਼ੋਨ 5 ਦੇ ਇੰਚਾਰਜ ਪਰਮਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਪ੍ਰਗਟ ਕੀਤਾ¢ ਪਰਮਿੰਦਰ ਸਿੰਘ ਨੇ ਦੱਸਿਆ ਕਿ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਹਨੇਵਾਲ ਮੁੱਖ ਚੌਂਕ ਦੇ ਨਜ਼ਦੀਕ ਇਕ ਪੁਲਿਸ ਨਾਕਾ ਲਗਾ ਕੇ ਆਉਣ ਜਾਣ ਵਾਲੇ ਵਾਹਨਾਂ ਦੀ ਸਖ਼ਤੀ ਨਾਲ ਚੈਕਿੰਗ ਕੀਤੀ ਗਈ | ਉਨ੍ਹਾਂ ਸਾਰੇ ਵਾਹਨ ਚਾਲਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਵਾਹਨਾਂ ਨੂੰ ਚਲਾਉਣ ਸਮੇਂ ਵਾਹਨਾਂ ਦੇ ਕਾਗ਼ਜ਼ ਪੱਤਰ ਪੂਰੇ ਹੋਣੇ ਚਾਹੀਦੇ |