02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਪੱਤਰਕਾਰ ਕੁਲਵਿੰਦਰ ਸਿੰਘ ਦੀ ਮਾਤਾ ਕੁਲਦੀਪ ਕੌਰ ਦੀ ਅੰਤਿਮ ਅਰਦਾਸ ਉਪਰੰਤ ਸ਼ਰਧਾਂਜਲੀਆਂ ਭੇਟ

Ad Position 21
No active advertisement
ਅਜੀਤ ਡੈਸਕ 24-11-2025
ਸਮਰਾਲਾ, 23 ਨਵੰਬਰ (ਗੋਪਾਲ ਸੋਫਤ)-ਸਥਾਨਕ ਅਜੀਤ ਦੇ ਪੱਤਰਕਾਰ ਕੁਲਵਿੰਦਰ ਸਿੰਘ ਜੋਨੀ ਦੀ ਮਾਤਾ ਕੁਲਦੀਪ ਕੌਰ ਨੂੰ ਰਾਜਸੀ ਆਗੂਆਂ, ਪੱਤਰਕਾਰਾਂ, ਕੌਂਸਲਰਾਂ, ਸਮਾਜ ਸੇਵੀ ਸੰਸਥਾਵਾਂ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਅਹੁਦੇਦਾਰਾਂ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀਆਂ ਨੇ ਸ਼ਰਧਾਂਜਲੀਆਂ ਦਿੱਤੀਆਂ¢ ਸਥਾਨਕ ਗੁਰਦੁਆਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਖੇ ਉਨ੍ਹਾਂ ਦੀ ਅੰਤਿਮ ਅਰਦਾਸ ਉਪਰੰਤ ਕੁਲਦੀਪ ਕੌਰ ਨੂੰ ਸ਼ਰਧਾਂਜਲੀ ਦਿੰਦੇ ਹੋਏ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਅਤੇ ਪੰਜਾਬ ਯੂਨੀਅਨ ਆਫ਼ ਜਰਨਲਿਸਟ ਦੇ ਸੂਬਾ ਪ੍ਰਧਾਨ ਤੇ ਜਥੇਬੰਦੀ ਦੇ ਕੁਲ ਹਿੰਦ ਸਾਬਕਾ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਇੰਚਾਰਜ ਡਾ. ਹਰਜਿੰਦਰ ਸਿੰਘ ਲਾਲ ਨੇ ਕਿਹਾ ਕਿ ਮਾਤਾ ਵਲੋਂ ਆਪਣੇ ਬੱਚਿਆਂ ਨੂੰ ਉਨਾਂ ਸਮਿਆਂ ਵਿਚ ਵੀ ਚੰਗੀ ਵਿੱਦਿਆ ਅਤੇ ਸਮਾਜ ਵਿਚ ਵਿਚਰਨ ਦੀ ਜੋ ਸਿੱਖਿਆ ਦਿੱਤੀ ਹੈ, ਉਹ ਸਮਾਜ ਵਿਚ ਸਪਸ਼ਟ ਝਲਕ ਰਹੀ ਹੈ ¢ ਇਸ ਤੋਂ ਪਹਿਲਾਂ ਕੁਲਵਿੰਦਰ ਸਿੰਘ ਦੇ ਘਰ ਅਤੇ ਅੱਜ ਗੁਰਦੁਆਰਾ ਸਾਹਿਬ ਵਿਚ ਸ਼ਰਧਾਂਜਲੀ ਸਮਾਰੋਹ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਸਥਾਨਕ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ, ਕਾਂਗਰਸ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ, ਭਾਜਪਾ ਦੇ ਨਿਸ਼ੂ ਸ਼ਰਮਾ ਚਹਿਲਾਂ, ਸਥਾਨਕ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਜਸਪ੍ਰੀਤ ਸਿੰਘ ਕਲਾਲ ਮਾਜਰਾ, ਬਲਾਕ ਸੰਮਤੀ ਸਮਰਾਲਾ ਦੇ ਸਾਬਕਾ ਚੇਅਰਮੈਨ ਅਜਮੇਰ ਸਿੰਘ ਪੂਰਬਾ, ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਮੈਂਬਰ ਜਤਿੰਦਰ ਸਿੰਘ ਜੋਗਾ ਸਰਪੰਚ ਬਲਾਲਾ, ਸੀਨੀਅਰ ਅਕਾਲੀ ਆਗੂ, ਬਲਜਿੰਦਰ ਸਿੰਘ ਬੱਬਲੂ ਲੋਪੋਂ, ਪਰਮਿੰਦਰ ਸਿੰਘ ਗੋਲਡੀ ਸੇਹ ਪ੍ਰਧਾਨ ਯੂਥ ਕਾਂਗਰਸ ਹਲਕਾ ਸਮਰਾਲਾ, ਲਾਲਾ ਮੰਗਤ ਰਾਏ ਕੌਂਸਲਰ, ਨਗਰ ਕੌਂਸਲ ਦੇ ਸਾਬਕਾ ਉਪ ਪ੍ਰਧਾਨ ਸਤਵੀਰ ਸਿੰਘ ਸੇਖੋਂ, ਡਾ. ਸਕਿੰਦਰ ਸਿੰਘ ਕੌਂਸਲਰ, ਡਾ. ਸੁਨੀਲ ਦੱਤ ਮਾਛੀਵਾੜਾ, ਆਮ ਪਾਰਟੀ ਦੇ ਸੀਨੀਅਰ ਆਗੂ ਤੇਜਿੰਦਰ ਸਿੰਘ ਮਿੰਟੂ ਗਰੇਵਾਲ, ਕਿਸਾਨ ਯੂਨੀਅਨ ਕਾਦੀਆਂ ਦੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਘੁਲਾਲ, ਰਣਧੀਰ ਸਿੰਘ ਧੀਰਾ, ਕੁਲਦੀਪ ਸਿੰਘ ਓਟਾਲ, ਕਾਂਗਰਸ ਦੇ ਆਗੂ ਮਨਦੀਪ ਖੁੱਲਰ, ਮਾਸਟਰ ਤਰਸੇਮ ਸ਼ਰਮਾ, ਜਸਵਿੰਦਰ ਸਿੰਘ ਗੋਗੀ, ਹਰਚੰਦ ਸਿੰਘ ਮਲਿਕਪੁਰ, ਗੁਰਮੁਖ ਸਿੰਘ ਬੁੱਲੇਪੁਰ, ਹਰਦੀਪ ਸਿੰਘ ਵਾਲੀਆ, ਜਥੇਦਾਰ ਹਰਜੀਤ ਸਿੰਘ ਹੇੜੀਆਂ, ਰਮਨ ਖੁੱਲਰ, ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਦਿਉ ਪ੍ਰਧਾਨ ਕੁਲਵੰਤ ਸਿੰਘ ਜੱਗੀ, ਬਲਦੇਵ ਸਿੰਘ ਸਕੱਤਰ, ਪੱਤਰਕਾਰ ਭਾਈਚਾਰੇ ਦੇ ਗੁਰਮਿੰਦਰ ਸਿੰਘ ਪ੍ਰਧਾਨ ਪੈੱ੍ਰਸ ਕਲੱਬ ਸਮਰਾਲਾ, ਗੁਰਦੀਪ ਸਿੰਘ ਟੱਕਰ ਪ੍ਰਧਾਨ ਪੈੱ੍ਰਸ ਕਲੱਬ ਮਾਛੀਵਾੜਾ, ਪੱਤਰਕਾਰ ਕੇ. ਐਨ. ਸੇਠੀ, ਸੰਜੇ ਗਰਗ, ਰਾਮਦਾਸ ਬੰਗੜ, ਸਰਬਣ ਸਿੰਘ ਭੰਗਲਾਂ, ਰਿੱਕੀ ਭਾਰਦਵਾਜ, ਸੁਨੀਲ ਸ਼ਰਮਾ, ਮਨੋਜ ਕੁਮਾਰ, ਮਾਈਕਲ, ਸੰਦੀਪ ਕੁਹਾੜਾ, ਰਾਜਦੀਪ ਅਲਬੇਲਾ, ਦਰਸ਼ਪ੍ਰੀਤ ਬਤਰਾ, ਅਨੁਰਾਗ ਸੰਦਲ, ਅੰਮਿ੍ਤਪਾਲ ਮਾਛੀਵਾੜਾ, ਮਨੀਸ਼ ਸਚਦੇਵਾ, ਪਰਮਿੰਦਰ ਵਰਮਾ, ਹਨੀਸ਼ ਕੌਸ਼ਲ ਆਦਿ ਸ਼ਾਮਲ ਹੋਏ¢ ਇਸ ਮੌਕੇ 'ਤੇ ਆੜ੍ਹਤੀ ਐਸੋਸੀਏਸ਼ਨ ਸਮਰਾਲਾ ਦੇ ਪ੍ਰਧਾਨ ਆਲਮਦੀਪ ਸਿੰਘ ਮਲ ਮਾਜਰਾ ਅਤੇ ਪੰਜਾਬ ਪੈਨਸ਼ਨਰ ਕਲਿਆਣ ਸੰਗਠਨ ਸਮਰਾਲਾ ਦੇ ਪ੍ਰਧਾਨ ਮੇਗ ਸਿੰਘ ਜਵੰਦਾ ਆਦਿ ਨੇ ਆਪਣੀ ਆਪਣੇ ਜਥੇਬੰਦੀ ਵਲੋਂ ਪਾਸ ਕੀਤੇ ਸ਼ੋਕ ਮਤੇ ਵੀ ਪੜੇ ਗਏ¢
Ad Position 22
No active advertisement
ਪਿਛਲੀ ਖ਼ਬਰ ਬਿ੍ਟਿਸ਼ ਕਾਨਵੈਂਟ ਸਕੂਲ ਫਤਿਹਪੁਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਮਨਾਇਆ ਅਗਲੀ ਖ਼ਬਰ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੀਤੇ ਜਾਣਗੇ ਚਲਾਨ-ਜ਼ੋਨ ਇੰਚਾਰਜ ਪਰਮਿੰਦਰ
Ad Position 24