27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਜਿਹੜੀ ਸਰਕਾਰ ਬਦਲਾਅ ਦਾ ਕਰਦੀ ਸੀ ਦਾਅਵਾ ਉਸ ਨੇ ਪੰਜਾਬ ਨੂੰ ਅੱਜ ਡਰ, ਬੇਚੈਨੀ ਅਤੇ ਅਸਥਿਰਤਾ ਵਿਚ ਧੱਕਿਆ-ਢਿੱਲੋਂ

Ad Position 21
No active advertisement
ਅਜੀਤ ਡੈਸਕ 25-11-2025
ਸਾਹਨੇਵਾਲ, 24 ਨਵੰਬਰ (ਹਨੀ ਚਾਠਲੀ)-ਪੰਜਾਬ ਦਾ ਅੱਜ ਦਾ ਹਾਲ ਮਨ ਨੂੰ ਸੱਚਮੁੱਚ ਹਿਲਾ ਦੇਣ ਵਾਲਾ ਹੈ¢ ਕਿਉਂਕਿ ਅਪਰਾਧ, ਗੈਂਗਵਾਰ, ਫਿਰੌਤੀ, ਲੁੱਟ ਇਹ ਸਭ ਕੁੱਝ ਰੋਜ਼ ਦਾ ਸੱਚ ਬਣ ਗਿਆ ਹੈ ਅਤੇ ਇਸ ਡਰਾਉਣੇ ਹਾਲਾਤ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਨਾਕਾਮ, ਲਾਪਰਵਾਹ ਅਤੇ ਕਮਜ਼ੋਰ ਹੋ ਗਈ ਜਾਪਦੀ ਹੈ ਕਿ ਜਿਹੜੀ ਸਰਕਾਰ ਬਦਲਾਅ ਦਾ ਦਾਅਵਾ ਕਰਦੀ ਸੀ, ਉਸ ਨੇ ਪੰਜਾਬ ਨੂੰ ਅੱਜ ਡਰ, ਬੇਚੈਨੀ ਅਤੇ ਅਸਥਿਰਤਾ ਵਿਚ ਧੱਕ ਦਿੱਤਾ ਹੈ¢ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਿਮਰਨਜੀਤ ਸਿੰਘ ਢਿੱਲੋਂ ਨੇ ਗੱਲਬਾਤ ਕਰਦਿਆਂ ਪ੍ਰਗਟ ਕੀਤਾ | ਢਿੱਲੋਂ ਨੇ ਕਿਹਾ ਕਿ ਅੱਜ ਪੰਜਾਬ ਵਿਚ ਲੋਕ ਆਪਣੇ ਹੀ ਘਰਾਂ ਵਿਚ ਸੁਰੱਖਿਅਤ ਨਹੀਂ, ਮਾਪੇ ਬੱਚਿਆਂ ਨੂੰ ਬਾਹਰ ਭੇਜਣ ਤੋਂ ਡਰਦੇ ਹਨ ਅਤੇ ਹਰ ਫ਼ੋਨ ਕਾਲ ਨਾਲ ਦਿਲ ਕੰਬਦਾ ਹੈ¢ਢਿੱਲੋਂ ਨੇ ਕਿਹਾ ਕਿ ਅਕਾਲੀ ਸਰਕਾਰ ਵੇਲੇ ਲੋੜਵੰਦ ਪਰਿਵਾਰਾਂ ਲਈ ਚਲਾਈਆਂ ਗਈਆਂ ਭਲਾਈ ਸਕੀਮਾਂ ਵੀ ਆਪ ਸਰਕਾਰ ਨੇ ਬੰਦ ਕਰ ਦਿੱਤੀਆਂ ਹਨ | ਜਿਸ ਨੰੂ ਕਿ ਲੋਕ ਹੁਣ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਆਪ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣ ਲਈ ਉਤਾਵਲੇ ਹਨ |
Ad Position 22
No active advertisement
ਪਿਛਲੀ ਖ਼ਬਰ ਹੁਣ ਸਬ-ਤਹਿਸੀਲ ਮਲੌਦ ਦੇ ਲੋਕਾਂ ਨੂੰ ਖੱਜਲ ਖ਼ੁਆਰ ਨਹੀ ਹੋਣ ਦਿਆਂਗੇ- ਨਾਇਬ ਤਹਿਸੀਲਦਾਰ ਮਲੌਦ ਅਗਲੀ ਖ਼ਬਰ ਐੱਸ. ਕੇ. ਐੱਮ. ਵਲੋਂ 26 ਨਵੰਬਰ ਨੂੰ ਪੰਜਵੀਂ ਵਰ੍ਹੇਗੰਢ ਮਨਾਈ ਜਾਵੇਗੀ-ਮੇਹਲੋਂ/ਜੰਡਿਆਲੀ
Ad Position 24