27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਹੁਣ ਸਬ-ਤਹਿਸੀਲ ਮਲੌਦ ਦੇ ਲੋਕਾਂ ਨੂੰ ਖੱਜਲ ਖ਼ੁਆਰ ਨਹੀ ਹੋਣ ਦਿਆਂਗੇ- ਨਾਇਬ ਤਹਿਸੀਲਦਾਰ ਮਲੌਦ

Ad Position 21
No active advertisement
ਅਜੀਤ ਡੈਸਕ 25-11-2025
ਮਲੌਦ, 24 ਨਵੰਬਰ (ਦਿਲਬਾਗ ਸਿੰਘ ਚਾਪੜਾ)-ਸਬ ਤਹਿਸੀਲ ਮਲੌਦ ਦੇ ਨਾਇਬ ਤਹਿਸੀਲਦਾਰ ਰਘਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਰਜਿਸਟਰੀਆਂ ਕਰਨ ਲਈ ਜਿਸ ਟੈਕਨੀਸ਼ਨ ਦੀ ਡਿਊਟੀ ਲੱਗੀ ਸੀ, ਉਸ ਦੀ ਪਤਨੀ ਦੀ ਬਿਮਾਰੀ ਕਾਰਨ ਉਹ ਹਾਜ਼ਰ ਨਹੀਂ ਹੋ ਸਕਿਆ, ਜਿਸ ਕਾਰਨ ਕੰਮ ਜ਼ਿਆਦਾ ਜਮਾਂ ਹੋ ਗਿਆ ਪਰ ਹੁਣ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਲਿਖਤੀ ਅਪੀਲ ਕਰਕੇ ਉਸ ਟੈਕਨੀਸ਼ਨ ਦੀ ਥਾਂ ਬਦਲਵੇਂ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ ਅਤੇ ਲੋੜ ਪੈਣ 'ਤੇ ਸਬਡਵੀਜ਼ਨ ਪਾਇਲ ਤੋਂ ਵੀ ਟੈਕਨੀਸ਼ਨ ਲਿਆ ਕਿ ਲੋਕਾਂ ਦੇ ਸਮੇਂ ਸਿਰ ਕੰਮ ਕਰਵਾ ਦਿੱਤੇ ਜਾਂਦੇ ਹਨ | ਜਦੋਂ ਉਨ੍ਹਾਂ ਨੂੰ ਇਕ ਇੰਤਕਾਲ ਵਿਚ ਗਲਤ ਕੁਰਸੀਨਾਮਾ ਤਸਦੀਕ ਕਰਨ ਸਬੰਧੀ ਪੁਛਿਆ ਤਾਂ ਉਨ੍ਹਾਂ ਕਿਹਾ ਕਿ ਭਾਵੇਂ ਇੰਤਕਾਲ ਮਨਜ਼ੂਰ ਹੋ ਗਿਆ ਸੀ ਪਰ ਹੁਣ ਇਸ ਇੰਤਕਾਲ ਦੀ ਨਜ਼ਰਸਾਨੀ ਦੀ ਅਪੀਲ ਉੱਚ ਅਫ਼ਸਰਾਂ ਨੂੰ ਕੀਤੀ ਜਾਵੇਗੀ ਅਤੇ ਨੰਬਰਦਾਰ ਖ਼ਿਲਾਫ਼ ਗਲਤ ਤਸਦੀਕ ਕਰਨ ਖ਼ਿਲਾਫ਼ ਵੀ ਉਚ ਅਫ਼ਸਰਾਂ ਦੀ ਹਦਾਇਤ 'ਤੇ ਕਾਰਵਾਈ ਜ਼ਰੂਰ ਹੋਵੇਗੀ | ਜ਼ਿਕਰਯੋਗ ਹੈ ਕਿ ਉਕਤ ਮਾਮਲੇ ਵਿੱਚ ਉਸੇ ਦਿਨ ਇੰਤਕਾਲ ਮਨਜ਼ੂਰ ਹੋਣ, ਐਗਰੀਮੈਂਟ ਲਿਖਣ ਅਤੇ ਬੈ ਨਾਮੇ ਤੱਕ ਦੀ ਰਜਿਸਟਰੀ ਦੇ ਪੇਸ਼ ਹੋਣ ਪਿੱਛੇ ਕਿਸਦੀ ਸਾਜ਼ਿਸ਼ ਸੀ, ਇਹ ਵੀ ਬੁਝਾਰਤ ਬਣਿਆ ਹੋਇਆ ਹੈ | ਇਸ ਸਬੰਧੀ ਭਾਵੇਂ ਮਾਨਯੋਗ ਅਦਾਲਤ ਵਿੱਚ ਵੀ ਕੇਸ ਦਰਜ ਹੋ ਗਿਆ ਹੈ, ਪਰ ਨਾਇਬ ਤਹਿਸੀਲਦਾਰ ਰਘਵੀਰ ਸਿੰਘ ਵਲੋਂ ਹੁਣ ਕਰੜੀ ਹਦਾਇਤ ਕੀਤੀ ਗਈ ਹੈ, ਕਿ ਉਹ ਉੱਚ ਅਫ਼ਸਰਾਂ ਦੇ ਹੁਕਮਾਂ ਅਨੁਸਾਰ ਹੁਕਮ ਲਿਖਣ ਸਮੇਂ ਇਸ ਇੰਤਕਾਲ ਨੂੰ ਨਾਮਨਜ਼ੂਰ ਕਰਨ ਸਬੰਧੀ ਨੋਟ ਜ਼ਰੂਰ ਦਰਜ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਕਰਤਾਰ ਨਗਰ ਅਮਲੋਹ ਰੋਡ ਖੰਨਾ ਵਿਖੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਅਗਲੀ ਖ਼ਬਰ ਜਿਹੜੀ ਸਰਕਾਰ ਬਦਲਾਅ ਦਾ ਕਰਦੀ ਸੀ ਦਾਅਵਾ ਉਸ ਨੇ ਪੰਜਾਬ ਨੂੰ ਅੱਜ ਡਰ, ਬੇਚੈਨੀ ਅਤੇ ਅਸਥਿਰਤਾ ਵਿਚ ਧੱਕਿਆ-ਢਿੱਲੋਂ
Ad Position 24