ਖੰਨਾ, 24 ਨਵੰਬਰ (ਹਰਜਿੰਦਰ ਸਿੰਘ ਲਾਲ)-ਹਰਜਿੰਦਰ ਸਿੰਘ ਖੰਨਾ ਨੇ ਦੱਸਿਆ ਕਿ ਕਰਤਾਰ ਨਗਰ ਅਮਲੋਹ ਰੋਡ ਖੰਨਾ ਵਿਖੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਸ਼ਹੀਦ ਭਾਈ ਦਿਆਲ ਦਾਸ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਦਾ 350ਵੇਂ ਸ਼ਹੀਦੀ ਦਿਵਸ ਮਨਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਜਾਪ ਅਤੇ ਕੀਰਤਨ ਵਿਖਿਆਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਹਜੂਰੀ ਅੰਦਰ ਕੀਤਾ ਗਿਆ | ਇਸ ਸਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸਰਦਾਰ ਯਾਦਵਿੰਦਰ ਸਿੰਘ ਯਾਦੂ, ਤੇਜਿੰਦਰ ਸਿੰਘ ਸਰਪੰਚ ਇਕੋਲਾਹਾ, ਵਾਰਡ ਨੰਬਰ 16 ਇੰਚਾਰਜ ਜਸਪਾਲ ਸਿੰਘ ਕੰਗ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਗਵਾਈ | ਇੰਜੀਨੀਅਰ ਹਰਜਿੰਦਰ ਸਿੰਘ ਖੰਨਾ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ | ਬਲਵੰਤ ਸਿੰਘ ਬੈਂਕ ਮੈਨੇਜਰ, ਗੁਰਬਚਨ ਸਿੰਘ ਫ਼ੌਜੀ, ਜਸਪਾਲ ਸਿੰਘ, ਅੰਮਿ੍ਤਪਾਲ ਸਿੰਘ, ਰਾਜੇਸ਼ ਕੁਮਾਰ, ਐੱਸ. ਡੀ. ਓ. ਰਾਜਿੰਦਰ ਕੁਮਾਰ, ਹਰਦੀਪ ਸਿੰਘ ਨੀਨੂੰ ਐਮ ਸੀ, ਹਰਬੰਸ ਸਿੰਘ, ਗੁਰਸ਼ਰਨ ਸਿੰਘ, ਜੀਵਨ ਸਿੰਘ, ਵਰਿੰਦਰ ਸਿੰਘ, ਹਰਿੰਦਰ ਸਿੰਘ, ਕੀਰਤ ਸਿੰਘ, ਅਵਤਾਰ ਸਿੰਘ, ਭੁਪਿੰਦਰ ਸਿੰਘ, ਗੁਰਮੀਤ ਕੌਰ, ਪਰਮਜੀਤ ਕੌਰ, ਬਲਜਿੰਦਰ ਕੌਰ, ਰਿੰਪੀ, ਸੁਰਜਨ ਸਿੰਘ, ਜਸਵੀਰ ਕੌਰ ਕੁਲਦੀਪ ਕੌਰ, ਗੁਰਵਿੰਦਰ ਕੌਰ ਪਵਨਜੀਤ ਕੌਰ, ਜਪਦੀਪ ਕੌਰ, ਗੁਰਪ੍ਰੀਤ ਸਿੰਘ, ਰਾਜੂ, ਸਪਿੰਦਰ ਕੌਰ ਆਦਿ ਸੰਗਤਾਂ ਨੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ |