27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਭਲਕੇ ਕਿਸਾਨੀ ਸੰਘਰਸ਼ ਦੀ 5ਵੀਂ ਵਰ੍ਹੇਗੰਢ ਮੌਕੇ ਕਿਸਾਨ ਯੂਨੀਅਨ ਕਾਦੀਆਂ ਵੱਡੇ ਇਕੱਠ ਦੇ ਰੂਪ 'ਚ ਚੰਡੀਗੜ੍ਹ ਪਹੁੰਚੇਗੀ

Ad Position 21
No active advertisement
ਅਜੀਤ ਡੈਸਕ 25-11-2025
ਸਮਰਾਲਾ, 24 ਨਵੰਬਰ (ਗੋਪਾਲ ਸੋਫਤ)-ਪੰਜਾਬ ਦੀ ਆਰਥਿਕਤਾ ਜੋ ਪੂਰਨ ਰੂਪ ਵਿਚ ਖੇਤੀ 'ਤੇ ਨਿਰਭਰ ਹੈ | ਪ੍ਰੰਤੂ ਕੇਂਦਰ ਦੀ ਹਰੇਕ ਸਰਕਾਰ ਹਮੇਸ਼ਾ ਪੰਜਾਬ ਨਾਲ ਧੱਕਾ ਕਰਦੀ ਰਹੀ ਹੈ ¢ ਕੇਂਦਰ ਵਲੋਂ 2020 ਵਿਚ ਬਣਾਏ ਖੇਤੀ ਨਾਲ ਸਬੰਧਿਤ ਤਿੰਨ ਕਾਲੇ ਕਾਨੂੰਨ ਨੂੰ ਰੱਦ ਕਰਾਉਣ ਲਈ ਕਿਸਾਨਾਂ ਵਲੋਂ ਦਿੱਲੀ ਦੀਆਂ ਬਰੂਹਾਂ 'ਤੇ ਸੰਘਰਸ਼ ਸ਼ੁਰੂ ਕੀਤਾ ਸੀ ਪਰ ਆਖਰ ਵਿਚ ਸਰਕਾਰ ਨੇ ਕਿਸਾਨਾਂ ਅੱਗੇ ਝੁਕਦੇ ਹੋਏ 26 ਨਵੰਬਰ 2020 ਨੂੰ ਤਿੰਨੋਂ ਕਾਲੇ ਕਾਨੂੰਨ ਵਾਪਸ ਲੈਣ ਦਾ ਫ਼ੈਸਲਾ ਕੀਤਾ ਗਿਆ ¢ ਇਸ ਲਈ 26 ਨਵੰਬਰ ਕਿਸਾਨਾਂ ਲਈ ਬਹੁਤ ਮਹੱਤਵਪੂਰਨ ਹੈ¢ ਇਸ ਜਿੱਤ ਦੀ ਖ਼ੁਸ਼ੀ ਵਿਚ ਹਰੇਕ ਸਾਲ ਕਿਸਾਨ ਇਸ ਦਿਨ ਨੂੰ ਵਿਜੈ ਦਿਵਸ ਦੇ ਰੂਪ ਵਿਚ ਮਨਾਉਂਦੇ ਹਨ ¢ ਇਸ ਸਾਲ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸਮੂਹਿਕ ਕਿਸਾਨ ਜਥੇਬੰਦੀਆਂ 26 ਨਵੰਬਰ ਨੂੰ ਚੰਡੀਗੜ੍ਹ ਸੈਕਟਰ 34 ਵਿਖੇ ਇਕੱਤਰ ਹੋ ਕੇ ਵਿਜੈ ਦਿਵਸ ਮਨਾਏਗੀ ਅਤੇ ਆਪਣੀਆਂ ਰਹਿੰਦੀਆਂ ਮੰਗਾਂ ਲਈ ਕੇਂਦਰ ਸਰਕਾਰ ਤੋਂ ਮੰਗ ਕਰੇਗੀ¢ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਨੇ ਮੀਟਿੰਗ ਵਿਚ ਕੀਤਾ ¢ ਲੁਧਿਆਣਾ ਦੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਘੁਲਾਲ ਨੇ ਦੱਸਿਆ ਕਿ ਇਸ ਵਾਰ ਵਿਜੈ ਦਿਵਸ ਮੌਕੇ ਪੰਜਾਬ ਦੇ ਕਿਸਾਨ ਆਪਣੀਆਂ ਰਹਿੰਦੀਆਂ ਮੰਗਾਂ ਸਬੰਧੀ ਮਸਲੇ ਵਿਚਾਰੇ ਜਾਣਗੇ ¢ ਮੀਟਿੰਗ ਵਿਚ ਉਪਰੋਕਤ ਤੋਂ ਇਲਾਵਾ ਕੁਲਦੀਪ ਸਿੰਘ ਗੜ੍ਹੀ ਮੀਤ ਪ੍ਰਧਾਨ, ਮੋਹਨ ਸਿੰਘ ਬਾਲਿਓਾ ਪੈੱ੍ਰਸ ਸਕੱਤਰ, ਦਰਸ਼ਨ ਸਿੰਘ ਰੋਹਲੇ ਬਲਾਕ ਪ੍ਰਧਾਨ ਸਮਰਾਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਨਵੇਂ ਬਣੇ ਸੂਏ ਦੇ ਪੁਲ ਟੁੱਟਣ ਕਾਰਨ ਸਰਕਾਰ ਦੇ ਕੰਮਾਂ ਦੀ ਖੁੱਲ੍ਹੀ ਪੋਲ ਅਗਲੀ ਖ਼ਬਰ ਕਰਤਾਰ ਨਗਰ ਅਮਲੋਹ ਰੋਡ ਖੰਨਾ ਵਿਖੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ
Ad Position 24