27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਨਵੇਂ ਬਣੇ ਸੂਏ ਦੇ ਪੁਲ ਟੁੱਟਣ ਕਾਰਨ ਸਰਕਾਰ ਦੇ ਕੰਮਾਂ ਦੀ ਖੁੱਲ੍ਹੀ ਪੋਲ

Ad Position 21
No active advertisement
ਅਜੀਤ ਡੈਸਕ 25-11-2025
ਈਸੜੂ, 24 ਨਵੰਬਰ (ਬਲਵਿੰਦਰ ਸਿੰਘ)-ਆਮ ਆਦਮੀ ਪਾਰਟੀ ਦੀ ਸਰਕਾਰ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਦੀ ਪੋਲ ਓਦੋਂ ਖੁੱਲ ਗਈ, ਜਦੋਂ ਹਲਕਾ ਪਾਇਲ ਦੇ ਪਿੰਡ ਕਰੌਦੀਆਂ ਦੇ ਕੋਲੋਂ ਦੀ ਲੰਘ ਰਹੇ ਸੂਏ ਦਾ ਪੁਲ ਰੇਤੇ ਨਾਲ ਭਰੇ ਟਰੱਕ ਦੇ ਲੰਘਣ ਵੇਲੇ ਟੁੱਟ ਗਿਆ | ਭਾਵੇਂ ਸੂਬਾ ਸਰਕਾਰ ਵਲੋਂ ਪੰਜਾਬ ਦੇ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਵੱਡੇ ਪੱਧਰ ਤੇ ਸੂਏ ਪੱਕੇ ਕੀਤੇ ਜਾ ਰਹੇ ਹਨ, ਹਰ ਲਿੰਕ ਸੜਕਾਂ ਤੇ ਸੂਇਆਂ ਦੇ ਨਹਿਰੀ ਪੁਲ ਉਸਾਰੇ ਜਾ ਰਹੇ ਹਨ, ਜੋ ਲੋਕਾਂ ਵੱਲੋਂ ਸੂਬਾ ਸਰਕਾਰ ਦਾ ਸ਼ਲਾਘਾਯੋਗ ਉਪਰਾਲੇ ਦੱਸਿਆ ਜਾ ਰਿਹਾ ਹੈ, ਪਰ ਪਿੰਡ ਕਰੌਦੀਆਂ ਲਾਗੇ ਲੱਗੇ ਨਵੇਂ ਸੂਏ ਦੇ ਪੁਲ ਦਾ ਟੁੱਟ ਜਾਣਾ, ਸਰਕਾਰ ਦੇ ਕੰਮਾਂ ਤੇ ਸਵਾਲੀਆ ਚਿੰਨ੍ਹ ਹੈ | ਸਾਬਕਾ ਪ੍ਰਧਾਨ ਗੁਰਜੀਤ ਸਿੰਘ ਕਰੌਦੀਆਂ, ਜਥੇਦਾਰ ਸੁਖਪ੍ਰੀਤ ਸਿੰਘ ਰੰਧਾਵਾ ਅਤੇ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਆਪ ਸਰਕਾਰ ਦੇ ਨਹਿਰੀ ਸੂਇਆਂ ਦੇ ਜਾਲ ਵਿਛਾਉਣ ਦੀ ਸਰਾਹਨਾ ਕਰਦਿਆਂ ਕਿਹਾ ਕਿ ਨਵੇਂ ਬਣੇ ਸੂਏ ਦੇ ਪੁਲ ਦਾ ਟੁੱਟ ਜਾਣਾ, ਠੇਕੇਦਾਰ ਵੱਲੋਂ ਘਟੀਆ ਮੈਟੀਰੀਅਲ ਵਰਤੇ ਜਾਣ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਹੈ ਕਿ ਪੱਕੇ ਕੀਤੇ ਜਾ ਰਹੇ ਸੂਏ ਤੇ ਪੁਲਾਂ ਲਈ ਵਰਤੇ ਗਏ ਘਟੀਆ ਮੈਟੀਰੀਅਲ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ | ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਆ ਕਿ ਅੰਗਰੇਜ਼ਾਂ ਵਲੋਂ ਲਗਾਏ ਗਏ ਨਹਿਰੀ ਪੁਲ 100-100 ਸਾਲ ਤੋਂ ਵੱਧ ਹੋ ਗਏ ਜੋ ਸਹੀ ਚੱਲ ਰਹੇ ਹਨ ਪਰ ਸਾਡੇ ਤਾਂ ਸੂਏ ਦਾ ਪੁਲ ਸਿਰੇ ਵੀ ਨੀ ਚੜਿਆ ਕਿ ਪਹਿਲਾਂ ਹੀ ਟੁੱਟ ਗਿਆ | ਜਦੋਂ ਇਸ ਸੰਬੰਧੀ ਨਹਿਰੀ ਵਿਭਾਗ ਦੇ ਐੱਸ. ਡੀ. ਓ. ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਮੇਂ ਪੁਲ ਦਾ ਕੰਮ ਚੱਲ ਰਿਹਾ ਹੈ ਜੋ ਗਿੱਲਾ ਹੋਣ ਕਰਕੇ ਭਾਰਾ ਵਾਹਨ ਲੰਘਣ ਯੋਗ ਨਹੀਂ ਸੀ | ਪੁਲ 'ਤੇ ਕੰਮ ਕਰ ਰਹੇ ਕਾਮਿਆਂ ਨੇ ਟਿੱਪਰ ਚਾਲਕ ਨੂੰ ਰੋਕਿਆ ਸੀ ਪਰ ਡਰਾਈਵਰ ਨੇ ਧੱਕੇ ਨਾਲ ਟਿੱਪਰ ਪੁਲ ਉਤੇ ਚਾੜ੍ਹ ਦਿੱਤਾ, ਜਿਸ ਕਾਰਨ ਪੁਲ ਟੁੱਟ ਗਿਆ | ਉਨ੍ਹਾਂ ਕਿਹਾ ਕਿ ਪੁਲ ਦਾ ਨੁਕਸਾਨ ਕਰਨ ਵਾਲੇ ਟਿੱਪਰ ਚਾਲਕ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਭਲਕੇ ਕਿਸਾਨੀ ਸੰਘਰਸ਼ ਦੀ 5ਵੀਂ ਵਰ੍ਹੇਗੰਢ ਮੌਕੇ ਕਿਸਾਨ ਯੂਨੀਅਨ ਕਾਦੀਆਂ ਵੱਡੇ ਇਕੱਠ ਦੇ ਰੂਪ 'ਚ ਚੰਡੀਗੜ੍ਹ ਪਹੁੰਚੇਗੀ...
Ad Position 24