19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਆਪ ਉਮੀਦਵਾਰ ਰਾਠੌਰ ਦੇ ਚੋਣ ਜਲਸਿਆਂ ਵਿਚ ਨਜ਼ਰ ਆ ਰਿਹਾ ਵੋਟਰਾਂ ਦਾ ਭਾਰੀ ਉਤਸ਼ਾਹ

Ad Position 21
No active advertisement
ਅਜੀਤ ਡੈਸਕ 08-12-2025
ਮਾਛੀਵਾੜਾ ਸਾਹਿਬ, 7 ਦਸੰਬਰ (ਮਨੋਜ ਕੁਮਾਰ)-ਮਹਿਜ਼ ਚੰਦ ਦਿਨਾਂ ਵਿਚ ਹੀ ਜ਼ਿਲ੍ਹਾ ਪ੍ਰੀਸ਼ਦ ਨੀਲੋਂ ਕਲਾਂ ਜ਼ੋਨ ਆਪਣੇ ਪੂਰੇ ਰਾਜਨੀਤਕ ਜੋਬਨ ਵਿਚ ਰੰਗਦਾ ਨਜ਼ਰ ਆ ਰਿਹਾ ਹੈ | ਇਸ ਜ਼ੋਨ ਤੋਂ ਭਾਵੇਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਭਾਜਪਾ ਦੇ ਉਮੀਦਵਾਰ ਵੀ ਆਪਣੀ ਆਪਣੀ ਕਿਸਮਤ ਅਜ਼ਮਾ ਰਹੇ ਹਨ | ਪਰ ਆਪ ਦੇ ਉਮੀਦਵਾਰ ਭੁਪਿੰਦਰ ਸਿੰਘ ਰਾਠੌਰ ਦੇ ਚੋਣ ਜਲਸਿਆਂ ਦਾ ਵੱਖਰਾ ਹੀ ਨਜ਼ਾਰਾ ਨਜ਼ਰ ਆਉਂਦਾ ਹੈ | ਕਿਉਂ ਕਿ ਇਨ੍ਹਾਂ ਚੋਣ ਜਲਸਿਆਂ ਵਿਚ ਵੋਟਰਾਂ ਦਾ ਭਾਰੀ ਉਤਸ਼ਾਹ ਦਿੱਖ ਰਿਹਾ ਹੈ | ਪਿੰਡ ਸਵਾਜਪੁਰ ਦੇ ਚੋਣ ਜਲਸੇ ਵਿਚ ਇਕੱਤਰ ਲੋਕਾਂ ਦੇ ਇਕੱਠ ਨੇ ਨਵਾਂ ਹੀ ਮਾਹੌਲ ਸਿਰਜ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਤੁਸੀਂ ਵਿਕਾਸ ਕਾਰਜ ਵੇਖ ਕੇ ਆਪਣੀ ਵੋਟ ਦਾ ਇਸਤੇਮਾਲ ਕਰੋ- ਵਿਧਾਇਕ ਗਿਆਸਪੁਰਾ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੂੰ ਮਿਲ ਰਹੇ ਭਰਵੇਂ ਹੁੰਗਾਰੇ ਤੋਂ ਵਿਰੋਧੀ ਘਬਰਾਏ-ਪਰਮਜੀਤ ਢਿੱਲੋਂ
Ad Position 24