18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਯੂ.ਪੀ.ਆਈ. ਪੇਮੈਂਟ ਤੇ ਚਾਰਜ ਲਾਉਣ ’ਤੇ ਪੈਟਰੋਲ ਪੰਪ ਮਾਲਕਾਂ ਦੀ ਵਧੀ ਚਿੰਤਾ ਕਿਹਾ, ਘੱਟ ਮਾਰਜਿਨ ’ਚ ਨਵਾਂ ਬੋਝ ਕਿਵੇਂ ਝੱਲੀਏ

ਖੰਨਾ, 18 ਸਤੰਬਰ (ਹਰਜਿੰਦਰ ਸਿੰਘ ਲਾਲ)-ਆਉਣ ਵਾਲੇ ਸਮੇਂ ਵਿਚ ਯੂ. ਪੀ.

Ad Position 21
No active advertisement
ਅਜੀਤ ਡੈਸਕ 19-09-2026
ਖੰਨਾ, 18 ਸਤੰਬਰ (ਹਰਜਿੰਦਰ ਸਿੰਘ ਲਾਲ)-ਆਉਣ ਵਾਲੇ ਸਮੇਂ ਵਿਚ ਯੂ. ਪੀ. ਆਈ. ਪੇਮੈਂਟ ‘ਤੇ 0.4 ਫ਼ੀਸਦੀ ਚਾਰਜ ਲਾਗੂ ਹੋਣ ਦੀ ਸੰਭਾਵਨਾ ਨੂੰ ਲੈ ਕੇ ਖੰਨਾ ਦੇ ਪੈਟਰੋਲ ਪੰਪ ਮਾਲਕਾਂ ਵਿਚ ਚਿੰਤਾ ਦੇਖਣ ਨੂੰ ਮਿਲ ਰਹੀ ਹੈ। ਪੰਪ ਮਾਲਕਾਂ ਦਾ ਕਹਿਣਾ ਹੈ ਕਿ ਪੈਟਰੋਲ-ਡੀਜ਼ਲ ਦੇ ਕਾਰੋਬਾਰ ਵਿਚ ਮਾਰਜਿਨ ਪਹਿਲਾਂ ਹੀ ਸੀਮਤ ਹਨ ਅਤੇ ਜੇਕਰ ਡਿਜੀਟਲ ਪੇਮੈਂਟ ‘ਤੇ ਚਾਰਜ ਦਾ ਵਾਧੂ ਬੋਝ ਪੈਂਦਾ ਹੈ ਤਾਂ ਇਸ ਦਾ ਸਿੱਧਾ ਅਸਰ ਉਨ੍ਹਾਂ ਦੀ ਕਮਾਈ ‘ਤੇ ਪੈ ਸਕਦਾ ਹੈ। ਖੰਨਾ ਦੇ ਅਕਾਲ ਸਰਵਿਸ ਸਟੇਸ਼ਨ ਦੇ ਮਾਲਕ ਗਗਨ ਆਹਲੂਵਾਲੀਆ ਨੇ ਕਿਹਾ ਕਿ ਫਿਲਹਾਲ ਚਾਰਜ ਨੂੰ ਲੈ ਕੇ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਸਪਸ਼ਟ ਪਾਲਿਸੀ ਗਾਈਡ ਲਾਈਨ ਪ੍ਰਾਪਤ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਪੈਟਰੋਲ ਪੰਪਾਂ ‘ਤੇ ਵੱਡੀ ਗਿਣਤੀ ਵਿੱਚ ਗਾਹਕ ਯੂ.ਪੀ.ਆਈ. ਕਾਰਡ ਅਤੇ ਹੋਰ ਡਿਜੀਟਲ ਮਾਧਿਅਮਾਂ ਰਾਹੀਂ ਭੁਗਤਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿਚ 0.4 ਫ਼ੀਸਦੀ ਚਾਰਜ ਲਾਗੂ ਹੁੰਦਾ ਹੈ ਤਾਂ ਵੱਡੀ ਰਕਮ ਦੀਆਂ ਟਰਾਂਜ਼ੈਕਸ਼ਨਾਂ ‘ਤੇ ਪੰਪ ਮਾਲਕਾਂ ਨੂੰ ਵਾਧੂ ਚਾਰਜ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਦਾਹਰਨ ਵਜੋਂ 5 ਹਜ਼ਾਰ ਰੁਪਏ ਦੀ ਟਰਾਂਜ਼ੈਕਸ਼ਨ ‘ਤੇ 0.4 ਫ਼ੀਸਦੀ ਦੇ ਹਿਸਾਬ ਨਾਲ 20 ਰੁਪਏ, ਜਦਕਿ 6 ਹਜ਼ਾਰ ਰੁਪਏ ਦੀ ਟਰਾਂਜ਼ੈਕਸ਼ਨ ‘ਤੇ 24 ਰੁਪਏ ਚਾਰਜ ਬਣਦਾ ਹੈ। ਪੰਪ ਮਾਲਕਾਂ ਦਾ ਕਹਿਣਾ ਹੈ ਕਿ ਇੱਕ-ਇੱਕ ਟਰਾਂਜ਼ੈਕਸ਼ਨ ਦੀ ਰਕਮ ਭਾਵੇਂ ਛੋਟੀ ਲੱਗ ਸਕਦੀ ਹੈ, ਪਰ ਦਿਨ ਭਰ ਵਿਚ ਹੋਣ ਵਾਲੀਆਂ ਸੈਂਕੜਿਆਂ ਡਿਜੀਟਲ ਟਰਾਂਜ਼ੈਕਸ਼ਨਾਂ ਨੂੰ ਜੋੜਿਆ ਜਾਵੇ ਤਾਂ ਇਹ ਵਾਧੂ ਖਰਚਾ ਵੱਡੀ ਰਕਮ ਬਣ ਸਕਦਾ ਹੈ। ਘੱਟ ਮਾਰਜਿਨ ਵਾਲੇ ਕਾਰੋਬਾਰ ਵਿਚ ਚਾਰਜ ਦਾ ਇਹ ਵਾਧੂ ਬੋਝ ਪੰਪ ਮਾਲਕਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਗਗਨ ਆਹਲੂਵਾਲੀਆ ਨੇ ਕਿਹਾ ਕਿ ਸਰਕਾਰ ਵਲੋਂ ਕੈਸ਼ ਲੈੱਸ ਅਤੇ ਡਿਜੀਟਲ ਪੇਮੈਂਟ ਨੂੰ ਲਗਾਤਾਰ ਉਤਸ਼ਾਹਿਤ ਕੀਤਾ ਗਿਆ ਹੈ। ਯੂ. ਪੀ. ਆਈ. ਰਾਹੀਂ ਭੁਗਤਾਨ ਹੋਣ ਨਾਲ ਪੈਟਰੋਲ ਪੰਪਾਂ ‘ਤੇ ਕੈਸ਼ ਸੰਭਾਲਣ, ਸੁਰੱਖਿਆ ਅਤੇ ਖੁੱਲ੍ਹੇ ਪੈਸਿਆਂ ਨਾਲ ਜੁੜੀਆਂ ਕਈ ਸਮੱਸਿਆਵਾਂ ਵੀ ਘਟੀਆਂ ਹਨ। ਅਜਿਹੇ ਵਿਚ ਪੰਪ ਮਾਲਕ ਚਾਹੁੰਦੇ ਹਨ ਕਿ ਜੇਕਰ ਚਾਰਜ ਨੂੰ ਲੈ ਕੇ ਕੋਈ ਨਵੀਂ ਵਿਵਸਥਾ ਲਾਗੂ ਕੀਤੀ ਜਾਂਦੀ ਹੈ ਇਸ ਮੌਕੇ ਗੁਰਪ੍ਰੀਤ ਸਿੰਘ ਆਹਲੂਵਾਲੀਆ, ਸੁਲੇਖ ਕੁਮਾਰ, ਰਮਨ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਜੰਡਾਲੀ ਦੇ ਤਿੰਨ ਪਰਿਵਾਰ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ ਅਗਲੀ ਖ਼ਬਰ ਪਾਇਲ ਸ਼ਹਿਰ ’ਚ ਭਗਵਾਨ ਸ੍ਰੀ ਗਣੇਸ਼ ਜੀ ਦਾ ਤਿਉਹਾਰ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ
Ad Position 24