ਪਾਇਲ ਸ਼ਹਿਰ ’ਚ ਭਗਵਾਨ ਸ੍ਰੀ ਗਣੇਸ਼ ਜੀ ਦਾ ਤਿਉਹਾਰ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ
ਪਾਇਲ, 18 ਸਤੰਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਪਾਇਲ ਸ਼ਹਿਰ ਵਿਚ ਸ਼੍ਰੀ ਗਣੇਸ਼ ਚਤੁਰਥੀ ਦੇ ਸ਼ੁੱਭ ਮੌਕੇ ਭਗਵਾਨ ਸ਼੍ਰੀ ਗਣੇਸ਼ ਜੀ ਦਾ ਤਿਉਹਾਰ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪਾਇਲ ਸ਼ਹਿਰ ਦੇ ਵੱਖ ਵੱਖ ਮੰਦਰ ਅਤੇ ਸ਼ਰਧਾਲੂਆਂ ਵਲੋਂ ਆਪਣੇ ਘਰਾਂ ਵਿਚ ਭਗਵਾਨ ਗਣਪਤੀ ਜੀ ਦੀ ਪ੍ਰਤਿਮਾ ਦੀ ਸਥਾਪਨਾ ਕੀਤੀ ਗਈ ਹੈ ਜੋ ਕਿ ਰੋਜ਼ਾਨਾ ਸਵੇਰੇ ਅਤੇ ਸ਼ਾਮ ਨੂੰ ਉਨ੍ਹਾਂ ਦੀ ਪੂਜਾ ਅਰਚਨਾ ਕਰਦੇ ਹਨ ਅਤੇ ਭਗਵਾਨ ਸ਼੍ਰੀ ਗਣੇਸ਼ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ।
ਪਾਇਲ, 18 ਸਤੰਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਪਾਇਲ ਸ਼ਹਿਰ ਵਿਚ ਸ਼੍ਰੀ ਗਣੇਸ਼ ਚਤੁਰਥੀ ਦੇ ਸ਼ੁੱਭ ਮੌਕੇ ਭਗਵਾਨ ਸ਼੍ਰੀ ਗਣੇਸ਼ ਜੀ ਦਾ ਤਿਉਹਾਰ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪਾਇਲ ਸ਼ਹਿਰ ਦੇ ਵੱਖ ਵੱਖ ਮੰਦਰ ਅਤੇ ਸ਼ਰਧਾਲੂਆਂ ਵਲੋਂ ਆਪਣੇ ਘਰਾਂ ਵਿਚ ਭਗਵਾਨ ਗਣਪਤੀ ਜੀ ਦੀ ਪ੍ਰਤਿਮਾ ਦੀ ਸਥਾਪਨਾ ਕੀਤੀ ਗਈ ਹੈ ਜੋ ਕਿ ਰੋਜ਼ਾਨਾ ਸਵੇਰੇ ਅਤੇ ਸ਼ਾਮ ਨੂੰ ਉਨ੍ਹਾਂ ਦੀ ਪੂਜਾ ਅਰਚਨਾ ਕਰਦੇ ਹਨ ਅਤੇ ਭਗਵਾਨ ਸ਼੍ਰੀ ਗਣੇਸ਼ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਇਸੇ ਕੜੀ ਤਹਿਤ ਭੋਲਾ ਮੰਦਿਰ ਦੇ ਨਜ਼ਦੀਕ ਜਗਦੀਪ ਕੁਮਾਰ ਦੀਪ, ਮਨਦੀਪ ਕੁਮਾਰ ਲੱਕੀ, ਯਤਿਸ਼ ਕੁਮਾਰ ਅਤੇ ਪ੍ਰਤੀਕ ਤ੍ਰਿਖਾ ਦੇ ਪਰਿਵਾਰ ਵਲੋਂ ਇਸ ਵਾਰ ਲਗਾਤਾਰ 16ਵੀਂ ਵਾਰ ਭਗਵਾਨ ਗਣਪਤੀ ਜੀ ਦੀ ਪ੍ਰਤਿਮਾ ਦੀ ਸਥਾਪਨਾ ਆਪਣੇ ਘਰ ਵਿਚ ਕੀਤੀ ਗਈ ਹੈ। ਇਸ ਮੌਕੇ ਮਨਦੀਪ ਕੁਮਾਰ ਲੱਕੀ ਅਤੇ ਜਗਦੀਪ ਕੁਮਾਰ ਦੀਪ ਵਲੋਂ ਦੱਸਿਆ ਗਿਆ ਕਿ ਉਹ ਸਾਲ 2011 ਤੋਂ ਲਗਾਤਾਰ ਭਗਵਾਨ ਗਣਪਤੀ ਜੀ ਦੀ ਮੂਰਤੀ ਦੀ ਸਥਾਪਨਾ ਕਰਦੇ ਆ ਰਹੇ ਹਨ ਅਤੇ 10 ਦਿਨਾਂ ਦੀ ਪੂਜਾ ਅਰਚਨਾ ਉਪਰੰਤ ਭਗਵਾਨ ਗਣਪਤੀ ਜੀ ਦੀ ਮੂਰਤੀ ਦਾ ਵਿਸਰਜਨ ਬੜੇ ਹੀ ਧੂਮਧਾਮ ਨਾਲ ਦੋਰਾਹਾ ਨਹਿਰ ਵਿਚ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਕੀਤਾ ਜਾਂਦਾ ਹੈ। ਇਸ ਮੌਕੇ ਸ਼ਾਂਤੀ ਦੇਵੀ, ਪੂਜਾ ਸ਼ਰਮਾ, ਤਰਨਦੀਪ ਸ਼ਰਮਾ, ਦੀਪਾਲੀ ਸ਼ਰਮਾ, ਆਸ਼ਿਤਾ ਤ੍ਰਿਖਾ ਅਤੇ ਪ੍ਰਤੀਕ ਤ੍ਰਿਖਾ ਆਦਿ ਹਾਜ਼ਰ ਸਨ।