ਰਾੜਾ ਸਾਹਿਬ, 7 ਦਸੰਬਰ (ਸੁਖਵੀਰ ਸਿੰਘ ਚਣਕੋਈਆਂ)-ਰਾੜਾ ਸਾਹਿਬ ਤੋਂ ਬੁਆਣੀ ਪੁੱਲ ਨੂੰ ਨਹਿਰ ਨਾਲ ਜਾਂਦੀ ਸੜਕ ਦੇ ਰੱਖੇ ਨੀਂਹ ਪੱਥਰ ਦਾ 29 ਅਪ੍ਰੈਲ 2025 ਵਿੱਚ ਹਲਕਾ ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਉਦਘਾਟਨ ਕੀਤਾ ਗਿਆ ਸੀ ਪਰ ਉਸ ਨੀਂਹ ਪੱਥਰ ਨੂੰ ਤੋੜ ਦਿੱਤਾ ਗਿਆ ਹੈ, ਜਿਸਦਾ ਕੋਈ ਪਤਾ ਨਹੀ ਲੱਗਿਆ | ਜਦੋਂ 'ਅਜੀਤ' ਦੇ ਪ੍ਰਤੀਨਿਧੀ ਵੱਲੋਂ ਰਾੜਾ ਸਾਹਿਬ ਵਿਖੇ ਘਟਨਾ ਸਥਾਨ ਦਾ ਦੌਰਾ ਕੀਤਾ ਗਿਆ ਤਾਂ ਨੀਂਹ ਪੱਥਰ ਨੂੰ ਬਹੁਤ ਬੁਰੇ ਤਰੀਕੇ ਨਾਲ ਨੁਕਸਾਨ ਪਹੰੁਚਾਇਆ ਗਿਆ ਜਾਪਦਾ ਸੀ | ਹਲਕਾ ਪਾਇਲ ਦੇ ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਨੀਂਹ ਪੱਥਰਾਂ ਨੂੰ ਤੋੜਨਾ ਬਹੁਤ ਹੀ ਘਟੀਆਂ ਗੱਲ ਹੈ | ਹਲਕਾ ਵਿਧਾਇਕ ਗਿਆਸਪੁਰਾ ਨੇ ਪੁਲਸ-ਪ੍ਰਸ਼ਾਸ਼ਨ ਨੂੰ ਨਿਰਦੇਸ਼ ਦਿੱਤੇ ਜਿਸ ਕਿਸੇ ਵਿਅਕਤੀ ਵੱਲੋਂ ਇਹ ਹਰਕਤ ਕੀਤੀ ਗਈ ਹੈ, ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ |