20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਐੱਸ.ਆਰ.ਬੀ. ਇੰਟਰਨੈਸ਼ਨਲ ਸਕੂਲ ਘਰੋਟਾ 'ਚ 11ਵਾਂ 'ਨਵਰੰਗ' ਸਾਲਾਨਾ ਸਮਾਗਮ <br/>

Ad Position 21
No active advertisement
ਐਸ.ਆਰ.ਬੀ. ਇੰਟਰਨੈਸ਼ਨਲ ਸਕੂਲ ਘਰੋਟਾ ਵਿਚ 11ਵਾਂ 'ਨਵਰੰਗ' ਸਾਲਾਨਾ ਸਮਾਗਮ ਵਿਚ ਮੁੱਖ ਮਹਿਮਾਨ ਨੂੰ ਸਨਮਾਨਿਤ ਕਰਦੇ ਮੈਨੇਜਰ ਸੰਜੀਵ ਕਟਾਰੀਆ ਤੇ ਸਰਪੰਚ ਪਿ੍ੰਸੀਪਲ ਸਵਿਤਾ ਜੱਗੀ | <br/> ਰੰਗਾਰੰਗ ਪ੍ਰੋਗਰਾਮ ਪੇਸ਼ ਕਰਦੇ ਹੋਏ ਬੱਚੇ | ਤਸਵੀਰਾਂ: ਸੰਜੀਵ ਗੁਪਤਾ <br/> 08-12-2025
ਘਰੋਟਾ, 7 ਦਸੰਬਰ (ਸੰਜੀਵ ਗੁਪਤਾ)-ਐੱਸ.ਆਰ.ਬੀ. ਇੰਟਰਨੈਸ਼ਨਲ ਸਕੂਲ ਘਰੋਟਾ ਵਿਚ 11ਵਾਂ ਨਵਰੰਗ ਸਲਾਨਾ ਇਨਾਮ ਵੰਡ ਸਮਾਗਮ ਸਫਲਤਾ ਪੂਰਵਕ ਸਮਾਪਤ ਹੋਇਆ | ਪ੍ਰੋਗਰਾਮ ਦੀ ਪ੍ਰਧਾਨਗੀ ਪਿੰ੍ਰਸੀਪਲ ਸਵੀਤਾ ਜੱਗੀ ਨੇ ਕੀਤੀ | ਸਮਾਗਮ ਦੇ ਮੁੱਖ ਮਹਿਮਾਨ ਪ੍ਰਸਿੱਧ ਸਾਹਿਤਕਾਰ ਬਿਸ਼ਨ ਦਾਸ ਬਿਸ਼ਨ (ਕੁੰਡਾ ਫ਼ਿਰੋਜ਼ਪੁਰ) ਰਹੇ ਜਦਕਿ ਵਿਸ਼ੇਸ਼ ਮਹਿਮਾਨ ਨੇਵੀ ਕਮਾਂਡੈਂਟ ਅਸ਼ੋਕ ਕੁਮਾਰ, ਸਰਪੰਚ ਸੰਜੀਵ ਕੁਮਾਰ ਰੋਡਾ ਤੇ ਸਕੂਲ ਮੈਨੇਜਰ ਸੰਜੀਵ ਕਟਾਰੀਆ ਹਾਜ਼ਰ ਰਹੇ | ਸਮਾਗਮ ਦੀ ਸ਼ੁਰੂਆਤ ਪਰੰਪਰਾਤਮਕ ਦੀਪ ਜਯੋਤੀ ਜਗਾ ਕੇ ਤੇ ਸਰਸਵਤੀ ਵੰਦਨਾ ਨਾਲ ਕੀਤੀ ਗਈ | ਇਸ ਤੋਂ ਬਾਅਦ ਬੱਚਿਆਂ ਵਲੋਂ ਰੰਗ–ਬਿਰੰਗੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ, ਜਿਨ੍ਹਾਂ ਨੇ ਹਾਜ਼ਰ ਦਰਸ਼ਕਾਂ ਦੇ ਦਿਲ ਜਿੱਤ ਲਏ | ਮੁੱਖ ਮਹਿਮਾਨ ਬਿਸ਼ਨ ਦਾਸ ਬਿਸ਼ਨ ਨੇ ਆਪਣੇ ਸੰਬੋਧਨ ਵਿਚ ਸਿੱਖਿਆ ਦੇ ਮਹੱਤਵ, ਆਧੁਨਿਕ ਯੁੱਗ ਦੀਆਂ ਚੁਨੌਤੀਆਂ ਅਤੇ ਸਮੇਂ ਦੀ ਮੰਗ ਮੁਤਾਬਿਕ ਨਵੀਆਂ ਤਬਦੀਲੀਆਂ ਬਾਰੇ ਵਿਆਪਕ ਵਿਚਾਰ ਸਾਂਝੇ ਕੀਤੇ | ਉਨ੍ਹਾਂ ਬੱਚਿਆਂ ਨੂੰ ਮਿਹਨਤ, ਅਨੁਸ਼ਾਸਨ ਤੇ ਸਰਬਪੱਖੀ ਵਿਕਾਸ ਵੱਲ ਪ੍ਰੇਰਿਤ ਕੀਤਾ | ਵਿਸ਼ੇਸ਼ ਮਹਿਮਾਨ ਨੇਵੀ ਕਮਾਡੈਂਟ ਅਸ਼ੋਕ ਕੁਮਾਰ ਤੇ ਸਰਪੰਚ ਸੰਜੀਵ ਕੁਮਾਰ, ਪਿ੍ੰਸੀਪਲ ਪੰਕਜ ਮਹਾਜਨ ਨੇ ਸਕੂਲ ਪ੍ਰਬੰਧਕੀ ਦੇ ਉੱਦਮਾਂ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ | ਸਕੂਲ ਮੈਨੇਜਰ ਸੰਜੀਵ ਕਟਾਰੀਆ ਤੇ ਪਿੰ੍ਰਸੀਪਲ ਸਵੀਤਾ ਜੱਗੀ ਨੇ ਸਕੂਲ ਦੀਆਂ ਪ੍ਰਾਪਤੀਆਂ, ਭਵਿੱਖ ਦੇ ਲਕਸ਼ਾਂ ਤੇ ਗੁਣਵੱਤਾ ਯੁਕਤ ਸਿੱਖਿਆ ਪ੍ਰਤੀ ਸਕੂਲ ਦੀ ਵਚਨਬੱਧਤਾ ਬਾਰੇ ਜਾਣਕਾਰੀ ਸਾਂਝੀ ਕੀਤੀ | ਅੰਤ 'ਚ ਵੱਖ–ਵੱਖ ਖੇਤਰਾਂ ਵਿਚ ਉਤਕਿ੍ਸ਼ਟ ਪ੍ਰਦਰਸ਼ਨ ਕਰਨ

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਸਕੂਲ ਹੇਡੋਂ ਬੇਟ ਦੇ ਵਿਦਿਆਰਥੀਆਂ ਨੇ ਸ੍ਰੀ ਸਹਿਜ ਪਾਠ ਵਿਚ ਭਾਗ ਲਿਆ ਅਗਲੀ ਖ਼ਬਰ ਰਾੜਾ ਸਾਹਿਬ ਤੋਂ ਬੁਆਣੀ ਪੁਲ ਨੂੰ ਨਹਿਰ ਨਾਲ ਜਾਂਦੀ ਸੜਕ ਦੇ ਉਦਘਾਟਨ ਸਮੇਂ ਰੱਖਿਆ ਨੀਂਹ ਪੱਥਰ ਤੋੜਿਆ
Ad Position 24