21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਬੀਜਾ ਜ਼ੋਨ ਤੋਂ ਆਪ ਦੇ ਉਮੀਦਵਾਰ ਅਵਤਾਰ ਸਿੰਘ ਦਹੇੜੂ ਜਿੱਤ ਇਲਾਕੇ ਲਈ ਹੋਵੇਗੀ ਕਾਰਗਰ ਸਾਬਿਤ- ਕਾਕਾ ਗਰੇਵਾਲ ਬੀਜਾ, ਕਾਹਲੋਂ

Ad Position 21
No active advertisement
ਅਜੀਤ ਡੈਸਕ 19-12-2025
ਬੀਜਾ, 18 ਦਸੰਬਰ (ਕਸ਼ਮੀਰਾ ਸਿੰਘ ਬਗ਼ਲੀ)-ਜ਼ਿਲ੍ਹਾ ਪ੍ਰੀਸ਼ਦ ਬੀਜਾ ਜ਼ੋਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਸਟਰ ਅਵਤਾਰ ਸਿੰਘ ਦਹੇੜੂ ਜ਼ਿਲ੍ਹਾ ਪਲੈਨਿੰਗ ਬੋਰਡ ਲੁਧਿਆਣਾ ਦੀ ਜਿੱਤ ਦੀ ਖ਼ਬਰ ਮਿਲਣ ਨਾਲ ਵਰਕਰਾਂ ਅੰਦਰ ਖ਼ੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ | ਮਾਸਟਰ ਅਵਤਾਰ ਸਿੰਘ ਦਹੇੜੂ ਬਹੁਤ ਹੀ ਸੂਝਵਾਨ ਆਗੂ ਹਨ | ਇਹ ਜਿੱਤ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਲਈ ਕਾਰਗਰ ਸਿੱਧ ਹੋਵੇਗੀ | ਇਹ ਪ੍ਰਗਟਾਵਾ ਰਾਜਨੀਤੀ ਵਿਗਿਆਨ 'ਚ ਮਾਸਟਰ ਡਿਗਰੀ ਹੋਲਡਰ ਤੇ ਉੱਘੇ ਬੁਲਾਰੇ ਕਾਕਾ ਸਤਵਿੰਦਰ ਸਿੰਘ ਗਰੇਵਾਲ ਬੀਜਾ, ਬਲਾਕ ਖੰਨਾ ਦੇ ਸਰਕਲ ਪ੍ਰਧਾਨ ਸੁਖਜੀਤ ਸਿੰਘ ਕਾਹਲੋਂ ਨੇ ਕਰਦਿਆਂ ਆਖਿਆ ਕਿ ਮਾਸਟਰ ਅਵਤਾਰ ਸਿੰਘ ਦੀ ਜਿੱਤ ਦਾ ਸਿਹਰਾ ਪਾਰਟੀ ਵਰਕਰਾਂ ਤੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵਲੋਂ ਕੀਤੇ ਹੋਏ ਵਿਕਾਸ ਦੇ ਕੰਮਾਂ 'ਤੇ ਮੋਹਰ ਹੈ ਜੋ ਭਵਿੱਖ ਵਿੱਚ ਵੀ ਨਿਰੰਤਰ ਜਾਰੀ ਰਹਿਣਗੇ | ਇਸ ਤਰ੍ਹਾਂ ਸੁਰਜੀਤ ਸਿੰਘ ਮਹਿੰਦੀਪੁਰ, ਰਾਜਾ ਕਰਮਜੀਤ ਸਿੰਘ ਮੰਡਿਆਲਾ, ਰਿੰਕੂ ਫੌਜੀ ਬੀਜਾ, ਪੰਮਾ ਬੀਜਾ ਆਦਿ ਆਗੂਆਂ ਨੇ ਵੀਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਉਮੀਦਵਾਰ ਅਵਤਾਰ ਸਿੰਘ ਦਹੇੜੂ ਨੂੰ ਵਧਾਈਆਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਮਲੌਦ ਬਲਾਕ ਦੇ ਸੂਝਵਾਨ ਵੋਟਰਾਂ ਨੇ ਸੁਖਬੀਰ ਦੀ ਸਪੱਸ਼ਟਵਾਦੀ ਕਾਰਗੁਜ਼ਾਰੀ 'ਤੇ ਮੋਹਰ ਲਗਾਈ- ਸੁਖਵਿੰਦਰ ਦੌਲਤਪੁਰ ਅਗਲੀ ਖ਼ਬਰ 70 ਸਾਲ ਤੋਂ ਵੱਧ ਉਮਰ ਵਾਲੇ ਪੈਨਸ਼ਨਰ ਕੀਤੇ ਸਨਮਾਨਿਤ
Ad Position 24