ਮਾਛੀਵਾੜਾ ਸਾਹਿਬ, 18 ਦਸੰਬਰ (ਮਨੋਜ ਕੁਮਾਰ)-ਸ਼ਹੀਦੀ ਜੋੜ ਮੇਲਾ 22 ਦਸੰਬਰ ਤੋਂ ਸ਼ੁਰੂ ਰਿਹਾ ਹੈ ਅਤੇ ਤਿੰਨ ਦਿਨਾਂ ਜੋੜ ਮੇਲੇ ਵਿਚ ਗੁਰੂ ਸਾਹਿਬ ਨਾਲ ਜੁੜੇ ਸ਼ਹਾਦਤ ਦੇ ਉਸ ਫ਼ਲਸਫ਼ੇ ਨੂੰ ਵੈਰਾਗਮਈ ਮਾਹੌਲ ਵਿਚ ਯਾਦ ਕੀਤਾ ਜਾਵੇਗਾ | ਇਸ ਮੇਲੇ ਨੂੰ ਸਮਰਪਿਤ ਆਪਣੀ ਆਸਥਾ ਪੇਸ਼ ਕਰਦਿਆਂ ਪਿੰਡ ਰਹੀਮਾਬਾਦ ਖ਼ੁਰਦ ਦੇ ਵਸਨੀਕ ਚਰਨ ਸਿੰਘ ਤੇ ਉਨ੍ਹਾਂ ਦੀ ਸਿੱਖਿਆ ਵਿਭਾਗ ਤੋਂ ਸੇਵਾ ਮੁਕਤ ਅਧਿਆਪਕ ਮਲਕੀਤ ਕੌਰ ਨੇ ਪਰਿਵਾਰ ਨਾਲ ਗੜੀ ਪੁਲ 'ਤੇ ਸੰਗਤਾਂ ਲਈ ਚਾਹ ਤੇ ਲੱਡੂਆਂ ਦਾ ਲੰਗਰ ਲਗਾਇਆ | ਇਸ ਲੰਗਰ ਨੂੰ ਵਾਹਿਗੁਰੂ ਦੇ ਚਰਨਾਂ ਵਿਚ ਸਮਰਪਿਤ ਕਰਦਿਆਂ ਪੂਰੇ ਪਰਿਵਾਰ ਨੇ ਸਾਰਾ ਦਿਨ ਇਸ ਸੇਵਾ ਨੂੰ ਨਿਭਾਇਆ |