21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਦੌਰਾਨ ਲੋਕਤੰਤਰ ਦਾ ਹੋਇਆ ਘਾਣ- ਸਾਬਕਾ ਮੰਤਰੀ ਕੋਟਲੀ

Ad Position 21
No active advertisement
ਸਾਬਕਾ ਮੰਤਰੀ ਕੋਟਲੀ ਜਿੱਤੇ ਕਾਂਗਰਸੀ ਉਮੀਦਵਾਰਾਂ ਦਾ ਸਨਮਾਨ ਕਰਦੇ ਹੋਏ | ਤਸਵੀਰ : ਸੋਨੀ ਗਿੱਲ <br/> 19-12-2025
ਖੰਨਾ, 18 ਦਸੰਬਰ (ਅਜੀਤ ਬਿਊਰੋ)-ਵਿਧਾਨ ਸਭਾ ਹਲਕਾ ਖੰਨਾ ਵਿਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਲੋਕਤੰਤਰ ਦਾ ਘਾਣ ਕੀਤਾ ਗਿਆ ਅਤੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਵੋਟਾਂ ਦੀ ਗਿਣਤੀ ਸਮੇਂ ਗੜਬੜੀ ਕੀਤੀ ਗਈ | ਉਪਰੋਕਤ ਦਾਅਵਾ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਚੋਣਾਂ ਵਿਚ ਜੇਤੂ ਉਮੀਦਵਾਰਾਂ ਨੂੰ ਸਨਮਾਨਿਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਨੇ ਜਾਣਬੁੱਝ ਕੇ ਚੋਣ ਨਤੀਜਿਆਂ ਨੂੰ ਲੇਟ ਕੀਤਾ ਅਤੇ ਪੰਚਾਇਤ ਸੰਮਤੀ ਜੋਨ ਰਾਜੇਵਾਲ ਤੋਂ ਸਾਡੇ ਉਮੀਦਵਾਰ ਸਤਨਾਮ ਸਿੰਘ ਦੀਆਂ ਵੋਟਾਂ ਧੱਕੇ ਨਾਲ ਰੱਦ ਕਰਵਾਈਆਂ ਅਤੇ ਸੱਤਾ ਧਿਰ ਦੇ ਉਮੀਦਵਾਰ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ | ਇਸ ਮੌਕੇ ਸਤਨਾਮ ਸਿੰਘ ਸੋਨੀ, ਸਾਬਕਾ ਚੇਅਰਮੈਨ ਲਛਮਣ ਸਿੰਘ ਗਰੇਵਾਲ, ਗੁਰਦੀਪ ਸਿੰਘ ਰਸੂਲੜਾ, ਭਿਲੰਦਰ ਸਿੰਘ ਭੰਡਾਲ ਸਾਬਕਾ ਚੇਅਰਮੈਨ, ਰਾਜਵੀਰ ਸ਼ਰਮਾ, ਪ੍ਰਧਾਨ ਭੁਪਿੰਦਰ ਸਿੰਘ, ਹਰਜਿੰਦਰ ਸਿੰਘ ਸਾਬਕਾ ਜਿਲ੍ਹਾ ਪ੍ਰੀਸਦ ਮੈਂਬਰ ਅਤੇ ਹੋਰ ਭਾਰੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਘਲੋਟੀ ਪਰਿਵਾਰ ਨੂੰ ਸਦਮਾ- ਮਾਤਾ ਸੁਦੇਸ਼ ਗੋਇਲ ਅਕਾਲ ਚਲਾਣਾ ਕਰ ਗਏ ਅਗਲੀ ਖ਼ਬਰ ਸੰਗਤਾਂ ਲਈ ਚਾਹ ਲੱਡੂਆਂ ਦਾ ਲੰਗਰ ਲਾਇਆ
Ad Position 24