21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਸਰਕਾਰੀ ਮਿਡਲ ਸਕੂਲ ਬਿੱਲਾਂ ਵਾਲੀ ਛੱਪੜੀ, ਖੰਨਾ ਦੀ ਬੱਲੇ ਬੱਲੇ

Ad Position 21
No active advertisement
ਅਜੀਤ ਡੈਸਕ 19-12-2025
ਖੰਨਾ, 18 ਦਸੰਬਰ (ਅਜੀਤ ਬਿਊਰੋ)-ਸਰਕਾਰੀ ਮਿਡਲ ਸਕੂਲ ਬਿੱਲਾਂ ਵਾਲੀ ਛਪੜੀ ਸਕੂਲ ਖੰਨਾ ਦੀ ਵਿਦਿਆਰਥਣ ਦੇਵਿਕਾ, ਕਲਾਸ 7ਵੀਂ ਨੇ ਜ਼ਿਲ੍ਹਾ ਲੁਧਿਆਣਾ ਦੀ ਜ਼ਿਲ੍ਹਾ ਪੱਧਰ ਦੀ ਕਰਾਟੇ ਮੁਕਾਬਲੇਬਾਜ਼ੀ ਵਿੱਚ- 40 ਕਿੱਲੋਗ੍ਰਾਮ ਕੈਟਾਗਰੀ ਵਿੱਚ ਮੀਨਾਕਸ਼ੀ ਰਾਣੀ ਕੋਚ ਸਨੀ ਕੁਮਾਰ ਦੀ ਅਗਵਾਈ ਹੇਠ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਗਮਾ ਜਿੱਤਿਆ | ਇਸੇ ਲੜੀ ਵਿੱਚ ਪਹਿਲਾਂ ਇਸ ਵਿਦਿਆਰਥਣ ਨੇ ਬਲਾਕ ਖੰਨਾ-1 ਵਿੱਚ ਵੀ ਸੋਨੇ ਦਾ ਤਗਮਾ ਅਤੇ ਵਿਦਿਆਰਥਣ ਸ਼ਿਵਾਨੀ ਨੇ -35 ਕਿੱਲੋਗ੍ਰਾਮ ਕੈਟਾਗਰੀ ਤਹਿਤ ਕਾਸੇ ਦਾ ਤਗਮਾ ਹਾਸਿਲ ਕੀਤਾ | ਦੱਸਣਯੋਗ ਹੈ ਕਿ ਬਲਾਕ ਲੈਵਲ ਦੀ ਵਿਗਿਆਨ ਪ੍ਰਦਰਸ਼ਨੀ ਵਿੱਚ ਵਿਦਿਆਰਥਣ ਹਦੀਸ਼ਾ ਖਾਤੂਨ ਨੇ ਗਾਈਡ ਅਧਿਆਪਕ ਅਮਨਦੀਪ ਕੌਰ ਦੀ ਗਾਈਡੈਂਸ ਸਦਕਾ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦੀ ਸ਼ਾਨ ਚ ਵਾਧਾ ਕੀਤਾ | ਸਕੂਲ ਮੁਖੀ ਪੁਨੀਤ ਮਦਾਨ ਨੇ ਇਹ ਕਿਹਾ ਕਿ ਕੁੜੀਆਂ ਲਈ ਕਰਾਟੇ ਟਰੇਨਿੰਗ ਅੱਜ ਦੇ ਸਮੇਂ ਦੀ ਮੁੱਢਲੀ ਲੋੜ ਹੈ, ਸਰਕਾਰ ਵੱਲੋਂ ਸਮੱਗਰਾ ਅਭਿਆਨ ਤਹਿਤ ਸਾਰੀ ਲੜਕੀਆਂ ਨੂੰ ਕਰਾਟੇ ਟਰੇਨਿੰਗ ਲਈ ਗ੍ਰਾਂਟ ਦਿੱਤੀ ਗਈ ਸੀ ਅਤੇ ਇਸ ਸਦਕਾ ਹੀ ਸਕੂਲ ਦੀਆਂ ਸਾਰੀਆਂ ਵਿਦਿਆਰਥਣਾਂ ਨੇ ਕਰਾਟੇ ਕੋਚਿੰਗ ਪ੍ਰਾਪਤ ਕੀਤੀ | ਇਸ ਉਪਲਬਧੀ ਲਈ ਮਦਾਨ ਨੇ ਪੀ. ਟੀ. ਆਈ. ਮੀਨਾਕਸ਼ੀ ਰਾਣੀ ਨੂੰ, ਸਾਇੰਸ ਅਧਿਆਪਕ ਅਮਨਦੀਪ ਕੌਰ ਅਤੇ ਕੋਚ ਸਨੀ ਕੁਮਾਰ ਨੂੰ ਵਧਾਈ ਦਿੱਤੀ | ਸਕੂਲ ਮੁਖੀ ਨੇ ਦੇਵਿਕਾ, ਸ਼ਿਵਾਨੀ ਅਤੇ ਹਦੀਸ਼ਾ ਖਾਤੂਨ ਨੇ ਕਿਹਾ ਕਿ ਇਹ ਉਪਲਬਧੀ ਸਕੂਲ ਅਤੇ ਇਲਾਕੇ ਲਈ ਮਾਣ ਵਾਲੀ ਗੱਲ ਹੈ | ਹੈੱਡ ਮਾਸਟਰ ਬਲਵਿੰਦਰ ਸਿੰਘ ਨੇ ਅਤੇ ਬਲਾਕ ਨੋਡਲ ਅਫ਼ਸਰ ਵਿਸ਼ਾਲ ਵਸ਼ਿਸ਼ਟ ਨੇ ਸਮੂਹ ਸਟਾਫ਼, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ | ਇਸ ਮੌਕੇ ਉਪਰੋਕਤ ਤੋਂ ਇਲਾਵਾ ਐੱਸ. ਐੱਮ ਸੀ. ਚੇਅਰਪਰਸਨ ਰੀਟਾ ਰਾਣੀ, ਸਕੂਲ ਅਧਿਆਪਕ ਜਗਦੀਪ ਸਿੰਘ, ਮਨਜੀਤ ਕੌਰ, ਮੋਨਿਕਾ ਅਰੋੜਾ, ਕੰਵਲਨੀਤ ਕੌਰ ਅਤੇ ਮਨਜੀਤ ਕੌਰ (ਕੰ. ਫ.) ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਾਮਧਾਰੀ ਸੰਪਰਦਾ ਦੇ ਮੁਖੀ ਸਤਿਗੁਰ ਉਦੈ ਸਿੰਘ ਦਾ ਡੇਰਾ ਮੁਖੀ ਝੰਮਟ ਸੰਤ ਕਰਨੈਲ ਸਿੰਘ ਵਲੋਂ ਨਿੱਘਾ ਸਵਾਗਤ ਅਗਲੀ ਖ਼ਬਰ ਨੈਸ਼ਨਲ ਕਿੱਕ ਬਾਕਸਿੰਗ 'ਚ ਵਿਕਟੋਰੀਆ ਸਕੂਲ ਲਹਿਰਾ ਨੇ ਸੋਨੇ ਦਾ ਤਗਮਾ ਜਿੱਤਿਆ
Ad Position 24