ਮਲੌਦ, 18 ਦਸੰਬਰ (ਸਹਾਰਨ ਮਾਜਰਾ)- ਨਾਮਧਾਰੀ ਸੰਪਰਦਾ ਦੇ ਮੁੱਖੀ ਸਤਿਗੁਰ ਉਦੈ ਸਿੰਘ ਉਚੇਚੇ ਤੌਰ 'ਤੇ ਡੇਰਾ ਸੁੰਨਾ ਪੁਲ ਝੰਮਟ ਵਿਖੇ ਪੁੱਜੇ | ਜਿੱਥੇ ਉਨ੍ਹਾਂ ਡੇਰਾ ਮੁਖੀ ਅਤੇ ਉੱਘੇ ਸਮਾਜ ਸੇਵੀ ਸੰਤ ਕਰਨੈਲ ਸਿੰਘ ਨਾਲ ਮੁਲਾਕਾਤ ਕੀਤੀ | ਸੰਤ ਕਰਨੈਲ ਸਿੰਘ ਵਲੋਂ ਨਿੱਘਾ ਸਵਾਗਤ ਕਰਦਿਆਂ ਸਤਿਗੁਰ ਉਦੈ ਸਿੰਘ ਨੂੰ ਬੁੱਕੇ ਭੇਟ ਕਰਦਿਆਂ ਜੀ ਆਇਆਂ ਆਖਿਆ | ਇਸ ਮੌਕੇ ਸੂਬਾ ਬਲਵਿੰਦਰ ਸਿੰਘ ਵੀ ਹਾਜ਼ਰ ਸਨ |