08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

26ਵੀਆਂ ਪੰਜਾਬ ਸਟੇਟ ਸਪੈਸ਼ਲ ਉਲੰਪਿਕਸ ਵਿਚ ਜਿੱਤੇ ਤਗਮੇ

Ad Position 21
No active advertisement
ਅਜੀਤ ਡੈਸਕ 21-12-2025
ਖੰਨਾ, 19 ਦਸੰਬਰ (ਅਜੀਤ ਬਿਊਰੋ)-ਰਘਵੀਰ ਸਿੰਘ ਫਰੀਡਮ ਫਾਈਟਰ ਸਰਕਾਰੀ ਹਾਈ ਸਕੂਲ ਅਮਲੋਹ ਰੋਡ ਖੰਨਾ ਵਿਖੇ ਖੇਡ ਵਿਭਾਗ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਪਾਵਰਲਿਫਟਿੰਗ ਦੇ ਖਿਡਾਰਨ ਅਕਾਂਕਸ਼ਾ ਸ਼ਰਮਾਂ ਨੇ ਪਾਵਰਲਿਫਟਿੰਗ ਦੇ ਭਾਰ ਵਰਗ 84 ਤੋਂ ਵੱਧ ਭਾਰ ਵਿਚ ਖੇਡਦੇ ਹੋਏ ਸੋਨ ਤਗਮਾ ਅਤੇ ਹਰਸ਼ ਧੀਮਾਨ ਦੇ 83 ਕਿੱਲੋ ਭਾਰ ਵਰਗ ਵਿੱਚ ਖੇਡਦੇ ਹੋਏ ਕਾਂਸੇ ਦਾ ਤਗਮਾ ਹਾਸਿਲ ਕੀਤਾ | ਇੱਥੇ ਵਰਨਣਯੋਗ ਹੈ ਕਿ ਹਰਸ਼ ਨੇ 100 ਮੀਟਰ ਦੌੜ ਅਤੇ ਸ਼ਾਟ-ਪੁੱਟ ਮੁਕਾਬਲੇ ਵਿੱਚ ਕਾਂਸੇ ਦਾ ਤਗਮਾ ਵੀ ਹਾਸਿਲ ਕੀਤਾ | ਇਹਨਾਂ ਖਿਡਾਰੀਆਂ ਦਾ ਸਕੂਲ ਪਹੁੰਚਣ 'ਤੇ ਹੈੱਡਮਾਸਟਰ ਬਲਵਿੰਦਰ ਸਿੰਘ ਅਤੇ ਕੋਚ ਸੰਜੀਵ ਸ਼ਰਮਾ ਵੱਲੋਂ ਮੈਡਲ ਪਹਿਨਾ ਕੇ ਸਨਮਾਨ ਕੀਤਾ ਗਿਆ | ਸਕੂਲ ਹੈੱਡਮਾਸਟਰ ਨੇ ਦੱਸਿਆ ਕਿ ਇਹ ਖਿਡਾਰੀ ਸਪੈਸ਼ਲ ਨੀਡ ਵਾਲੇ ਖਿਡਾਰੀ ਹਨ, ਜਿਨ੍ਹਾਂ ਨੰੂ ਕੋਚ ਸੰਜੀਵ ਸ਼ਰਮਾ ਵੱਲੋਂ ਅਲੱਗ ਤਰੀਕੇ ਨਾਲ ਟਰੇਨਿੰਗ ਦਿੱਤੀ ਜਾਂਦੀ ਹੈ ਜਿਸਦੇ ਸਦਕਾ ਹੀ ਇਹ ਖਿਡਾਰੀ ਮੈਡਲ ਹਾਸਿਲ ਕਰ ਸਕੇ ਹਨ | ਜ਼ਿਲ੍ਹਾ ਖੇਡ ਅਫ਼ਸਰ ਲੁਧਿਆਣਾ ਕੁਲਦੀਪ ਚੁੱਘ, ਗੁਰਮੀਤ ਨਾਗਪਾਲ ਐਮਸੀ, ਗੁਰਬਚਨ ਸਿੰਘ ਟੀਟੂ, ਕੁਲਵੰਤ ਮਹਿਮੀ, ਚੇਅਰਮੈਨ ਟੀਨੂੰਾ ਰਾਣੀ, ਕੀਮਤੀ ਲਾਲ ਕੋ ਆਰਡੀਨੇਟਰ ਆਦਿ ਨੇ ਇਹਨਾਂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਖ਼ਿਲਾਫ਼ ਅੱਜ ਜ਼ਿਲ੍ਹਾ ਕਾਂਗਰਸ ਵਲੋਂ ਖੰਨਾ ਵਿਖੇ ਦਿੱਤਾ ਜਾਵੇਗਾ ਰੋਸ ਧਰਨਾ- ਲੱਖਾ ਪਾਇਲ ਅਗਲੀ ਖ਼ਬਰ ਪੀਰ ਬਾਬਾ ਬੋਹੜੀ ਸ਼ਾਹ ਦੀ ਦਰਗਾਹ 'ਤੇ ਸਾਲਾਨਾ ਭੰਡਾਰਾ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ
Ad Position 24