08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਹਰ ਸ੍ਰੀ ਨਾਥ ਸੰਪਰਦਾਏ ਦੇ ਨਾਲ ਜੁੜੇ ਸੈਂਕੜੇ ਲੋਕਾਂ ਵਲੋਂ ਦਿੱਲੀ ਵਿਚ ਮੰਦਰ ਵਿਚ ਹੋਈ ਭੰਨ-ਤੋੜ ਦਾ ਵਿਰੋਧ

Ad Position 21
No active advertisement
ਅਜੀਤ ਡੈਸਕ 21-12-2025
ਖੰਨਾ, 20 ਦਸੰਬਰ (ਹਰਜਿੰਦਰ ਸਿੰਘ ਲਾਲ)-ਅੱਜ ਮੰਦਿਰ ਦਰਗਾਹ ਬਾਬਾ ਸ਼੍ਰੀ ਪੀਰ ਰਤਨ ਨਾਥ ਜੀ (ਪੇਸ਼ਾਵਰ ਵਾਲੇ) ਗੁਰੂ ਨਾਨਕ ਨਗਰ ਗਲੀ ਨੰਬਰ 2 ਵਾਰਡ ਨੰਬਰ 12 ਅਮਲੋਹ ਰੋਡ ਖੰਨਾ ਜ਼ਿਲ੍ਹਾ ਲੁਧਿਆਣਾ ਵਿਖੇ ਧਾਰਮਿਕ ਸੰਸਥਾ ਵੱਲੋ ਹਰ ਸ਼੍ਰੀ ਨਾਥ ਸੰਪਰਦਾਏ ਨਾਲ ਜੁੜੇ ਸਾਰੇ ਧਾਰਮਿਕ ਸ਼ਰਧਾਲੂਆਂ ਵੱਲੋ ਇਕ ਸ਼ਾਂਤਮਈ ਰੋਸ ਮਾਰਚ ਕੀਤਾ ਗਿਆ | ਦੋਸ਼ ਲਾਇਆ ਗਿਆ ਕਿ 29 ਨਵੰਬਰ 2025 ਨੂੰ ਸ੍ਰੀ ਹਰ ਸ਼੍ਰੀ ਨਾਥ ਮੰਦਰ ਝੰਡੇਵਾਲਾਨ, ਪਹਾੜਗੰਜ ਨਵੀ ਦਿੱਲੀ ਵਿਚ ਸੰਸਥਾ ਦੇ ਪ੍ਰਮੁਖ ਸਥਾਨ ਤੇ ਦਿੱਲੀ ਸਰਕਾਰ, ਐੱਮ. ਸੀ. ਡੀ ਅਤੇ ਡੀ. ਡੀ ਏ ਵਲੋਂ ਜ਼ੋਰ ਜ਼ਬਰਦਸਤੀ ਕਰਕੇ ਮੰਦਿਰ ਦੀ ਜ਼ਮੀਨ ਨੂੰ ਜ਼ਬਰਦਸਤੀ ਖੋਹਿਆ ਗਿਆ ਹੈ ਅਤੇ ਤੋੜ ਭੰਨ ਕੀਤੀ ਗਈ ਹੈ | ਜਿਸ ਵਿਚ ਮੰਦਿਰ ਹਾਲ, ਰਸੋਈ ਲੰਗਰ ਘਰ, ਪਿਆਓ, ਹਵਨ ਸਥਾਨ, ਤੁਲਸੀ ਵਾਟਿਕਾ, ਮੰਦਰ ਪੂਜਾ ਦੇ ਸਥਾਨ ਨੂੰ ਤੋੜਿਆ ਗਿਆ ਹੈ ਤੇ ਕਬਜਾ ਕੀਤਾ ਗਿਆ ਹੈ | ਉਨ੍ਹਾਂ ਦੋਸ਼ ਲਾਇਆ ਕਿ ਇਸ ਦਾ ਮੁੱਖ ਕਾਰਨ ਨਾਲ ਬਣੇ ਆਰ. ਐੱਸ. ਐੱਸ ਦੇ ਮੁੱਖ ਦਫ਼ਤਰ ਨੂੰ ਪਾਰਕਿੰਗ ਦੇ ਲਈ ਜ਼ਮੀਨ ਮੁਹੱਈਆ ਕਰਵਾਉਣਾ ਹੈ | ਇਹ ਇਕ ਅਤਿ ਨਿੰਦਣਯੋਗ ਕਾਰਵਾਈ ਹੈ ਹਰ ਸ਼੍ਰੀ ਨਾਥ ਸੰਪਰਦਾਏ ਦੇ ਨਾਲ ਜੁੜੇ ਸ਼ਰਧਾਲੂਆਂ ਵਲੋਂ ਰੋਸ ਪ੍ਰਦਰਸ਼ਨ ਕਰਕੇ ਕੇਂਦਰ ਸਰਕਾਰ ਤੱਕ ਆਵਾਜ਼ ਪਹੰੁਚਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਮੰਦਿਰ ਦੀ ਕਬਜਾ ਕੀਤੀ ਹੋਈ ਜ਼ਮੀਨ ਨੂੰ ਜਲਦ ਤੋਂ ਜਲਦ ਵਾਪਸ ਕੀਤਾ ਜਾਵੇ | ਇਸ ਮੌਕੇ ਮੰਦਰ ਦੇ ਮੁਖ ਸੇਵਾਦਾਰ ਸ਼ੀਤਲ ਸਬਲੋਕ ਅਤੇ ਅਨੇਕਾਂ ਸ਼ਰਧਾਲੂਆਂ ਤੋਂ ਇਲਾਵਾ ਵਾਰਡ ਨੰਬਰ 12 ਦੇ ਮਿਉਂਸਿਪਲ ਕੌਂਸਲਰ ਗੁਰਮੀਤ ਸਿੰਘ ਨਾਗਪਾਲ ਨੇ ਦੱਸਿਆ ਕਿ ਇਹ ਮੰਦਿਰ ਸੰਸਥਾ ਦਾ ਇਤਿਹਾਸ 1400ਸਾਲ ਪੁਰਾਣਾ ਹੈ ਇਹ ਪੁਰਾਤਨ ਸਥਾਨ ਪੇਸ਼ਾਵਰ ਪਾਕਿਸਤਾਨ ਵਿਚ ਸਥਿਤ ਹੈ | ਦੁਨੀਆ ਭਰ ਵਿਚ ਇਸ ਦੇ 1 ਕਰੋੜ ਤੋਂ ਜ਼ਿਆਦਾ ਸ਼ਰਧਾਲੂ ਹਨ ਤੇ ਸਾਰੇ ਹੀ ਸਨਾਤਨ ਹਿੰਦੂ ਮਤ ਵਿਚ ਸ਼ਰਧਾ ਰੱਖਦੇ ਹਨ | ਇਸ ਮੌਕੇ ਦਲਜੀਤ ਥਾਪਰ, ਸੁਧੀਰ ਕੁਮਾਰ ਸੋਨੰੂ, ਪਰਮਜੀਤ ਸਿੰਘ ਬੋਬੀ, ਜੈ ਰਾਮ, ਸਨੀ ਸਬਲੋਕ, ਸ਼ਮੀ ਸਬਲੋਕ, ਪਿ੍ੰਸ ਸਬਲੋਕ, ਸਾਬਕਾ ਐੱਮ ਸੀ., ਪੰਡਿਤ ਜੈ ਰਾਮ, ਸਾਬਕਾ ਐੱਮ ਸੀ, ਵਿਜੈ ਕੁਮਾਰ, ਅਨਵਰੀ ਲਾਲ, ਦਾਤਾ ਰਾਮ ਚੁਗ, ਸ਼ਿਵ ਲਾਲ, ਭਗਤ ਰਾਮ ਸਰਹੱਦੀ, ਸ਼ਾਮ ਲਾਲ ਨਾਰੰਗ, ਜੋਤੀ ਨਾਰੰਗ, ਰਾਮ ਪ੍ਰਕਾਸ਼ ਵਧਵਾ, ਵਿਨੋਦ ਵਿਗ, ਮੰਜੂ ਮਾਟਾ, ਸਮੀ ਨਾਰੰਗ, ਸਰੋਜ ਬਾਲਾ ਸਮੇਤ ਸੈਂਕੜੇ ਸ਼ਰਧਾਲੂ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਖੰਨਾ ਵਿਖੇ ਕਾਂਗਰਸ ਵਲੋਂ ਧਰਨਾ ਅੱਜ ਅਗਲੀ ਖ਼ਬਰ ਕੇਂਦਰ ਸਰਕਾਰ ਖ਼ਿਲਾਫ਼ ਅੱਜ ਜ਼ਿਲ੍ਹਾ ਕਾਂਗਰਸ ਵਲੋਂ ਖੰਨਾ ਵਿਖੇ ਦਿੱਤਾ ਜਾਵੇਗਾ ਰੋਸ ਧਰਨਾ- ਲੱਖਾ ਪਾਇਲ
Ad Position 24