ਜੌੜੇਪੁਲ ਜਰਗ, 21 ਦਸੰਬਰ (ਪਾਲਾ ਰਾਜੇਵਾਲੀਆ)-ਪੁਲਿਸ ਚੌਂਕੀ ਰੌਣੀ ਦੇ ਪਿੰਡ ਜਰਗੜੀ ਵਿਖੇ ਇੱਕੋ ਰਾਤ ਤਿੰਨ ਟਰਾਂਸਫ਼ਾਰਮਰ ਚੋਰੀ ਹੋਣ ਦੀ ਖ਼ਬਰ ਹੈ¢ ਪਿੰਡ ਜਰਗੜੀ ਸਮੇਤ ਇਲਾਕੇ ਦੇ ਪਿੰਡ ਲਸਾੜਾ, ਨਿਜ਼ਾਮਪੁਰ ਤੇ ਸਿਹੌੜਾ ਅੰਦਰ ਬੇਖ਼ੌਫ ਚੋਰਾਂ ਵਲੋਂ ਕੀਤੀਆਂ ਜਾ ਰਹੀਆਂ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ¢ ਚੋਰਾਂ ਵਲੋਂ ਕਿਸਾਨਾਂ ਦੇ ਖੇਤਾਂ ਅੰਦਰ ਬਿਜਲੀ ਦੇ ਟਰਾਂਸਫ਼ਾਰਮਰਾਂ ਦੀ ਭੰਨ-ਤੋੜ ਕਰਨ ਦੇ ਨਾਲ-ਨਾਲ ਦੋ ਦਰਜਨ ਮੋਟਰਾਂ ਦੀਆਂ ਕੇਬਲ ਤਾਰਾਂ ਅਤੇ ਮੱਝਾਂ ਚੋਰੀ ਕੀਤੀਆਂ ਜਾ ਚੁੱਕੀਆਂ ਹਨ¢ ਸਰਪੰਚ ਪਵਿੱਤਰ ਸਿੰਘ ਜਰਗੜੀ, ਪੰਚ ਜਸਵੰਤ ਸਿੰਘ, ਰਾਏ ਸਿੰਘ, ਨਰਿੰਦਰ ਸਿੰਘ ਜਰਗੜੀ ਪ੍ਰਧਾਨ ਨੰਬਰਦਾਰ ਐਸੋਸੀਏਸ਼ਨ ਪਾਇਲ, ਸਮਾਜ ਸੇਵੀ ਅਵਤਾਰ ਸਿੰਘ ਜਰਗੜੀ, ਗੁਰਪਾਲ ਸਿੰਘ, ਨਾਜ਼ਰ ਖਾਂ, ਗੁਰਪ੍ਰੀਤ ਸਿੰਘ (ਤਿੰਨੋਂ ਬਿਜਲੀ ਮੁਲਾਜ਼ਮ) ਆਦਿ ਨੇ ਦੱਸਿਆ ਕਿ ਖੇਤਾਂ ਵਿਚੋਂ ਚੋਰੀ ਦੀਆਂ ਘਟਨਾਵਾਂ ਨਾਲ ਕਿਸਾਨ ਵਰਗ ਨੂੰ ਆਰਥਿਕ ਪੱਖੋਂ ਮੋਟਾ ਚੂਨਾ ਲੱਗ ਰਿਹਾ ਹੈ ¢ ਉਕਤ ਵਿਅਕਤੀਆਂ ਨੇ ਦੱਸਿਆ ਕਿ ਪੁਲਿਸ ਚੌਂਕੀ ਰੌਣੀ ਵਿਖੇ ਸਿਰਫ਼ ਦੋ ਮੁਲਾਜ਼ਮ ਹੀ ਹਨ ਜੋ ਲੋਕਾਂ ਨੂੰ ਇਨਸਾਫ਼ ਦਿਵਾਉਣ ਤੋਂ ਅਸਮਰਥ ਹਨ ¢ ਪਿਛਲੇ ਦਿਨੀਂ ਥਾਣਾ ਮਲੌਦ ਅਧੀਨ ਪੈਂਦੇ ਪਿੰਡ ਸਿਹੌੜਾ ਤੋਂ ਕਿਸਾਨ ਯੂਨੀਅਨ (ਰਾਜੇਵਾਲ) ਦੇ ਆਗੂ ਗੁਰਮੇਲ ਸਿੰਘ ਸਿਹੌੜਾ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਜਗਦੇਵ ਸਿੰਘ ਫ਼ੌਜੀ ਸਿਹੌੜਾ ਨੇ ਕਿਸਾਨਾਂ ਦੇ ਨਾਲ ਪੁਲਿਸ ਥਾਣਾ ਮਲੌਦ ਵਿਖੇ ਦਰਖਾਸਤ ਦੇਣ ਸਮੇਤ ਅਖ਼ਬਾਰਾਂ ਵਿਚ ਖ਼ਬਰਾਂ ਲਗਵਾ ਚੁੱਕੇ ਹਨ ਪਰ ਇੰਨਾ ਕੁੱਝ ਹੋਣ ਦੇ ਬਾਵਜੂਦ ਚੋਰਾਂ ਨੂੰ ਪੁਲਿਸ ਕਾਬੂ ਨਹੀਂ ਕਰ ਸਕੀ¢ ਇਲਾਕੇ ਦੇ ਲੋਕਾਂ ਅੰਦਰ ਪੁਲਿਸ ਦੇ ਖ਼ਿਲਾਫ਼ ਗ਼ੁੱਸਾ ਵਧਣ ਲੱਗਿਆ ਹੈ ਅਤੇ ਲੋਕ ਪੁਲਿਸ ਕੋਲ ਚੋਰੀ ਦੀ ਸ਼ਿਕਾਇਤ ਦਰਜ਼ ਕਰਵਾਉਣ ਤੋਂ ਵੀ ਕੰਨੀ ਕਤਰਾਉਣ ਲੱਗ ਪਏ ਹਨ¢ ਕਿਸਾਨਾਂ ਦਾ ਕਹਿਣਾ ਹੈ ਕਿ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਦਾ ਕੀ ਫ਼ਾਇਦਾ ਹੈ, ਕਿਸੇ 'ਤੇ ਕੋਈ ਕਾਰਵਾਈ ਤਾਂ ਸ਼ਾਇਦ ਹੀ ਹੋਈ ਹੋਵੇ¢ ਇੱਕ ਤਾਂ ਚੋਰਾਂ ਵਲੋਂ ਕਿਸਾਨਾਂ ਦਾ ਸਮਾਨ ਚੋਰੀ ਕਰ ਕੇ ਨੁਕਸਾਨ ਕੀਤਾ ਜਾਂਦਾ ਹੈ¢ ਦੂਜੇ ਪਾਸੇ ਕਿਸਾਨਾਂ ਨੂੰ ਨਵਾਂ ਸਮਾਨ ਲਿਆਉਣ ਲਈ ਆਪਣੀ ਜੇਬ ਵਿਚੋਂ ਵੀ ਖਰਚਾ ਕਰਨਾ ਪੈਂਦਾ ਹੈ ¢ ਇਲਾਕੇ ਅੰਦਰ ਟਰਾਂਸਫ਼ਾਰਮਰ ਅਤੇ ਕੇਬਲ ਚੋਰੀ ਕਰਨ ਦੀਆਂ ਘਟਨਾਵਾਂ ਹਰ ਰੋਜ਼ ਵਧ ਰਹੀਆਂ ਹਨ ¢ ਰਾਤਾਂ ਨੂੰ ਕਿਸਾਨਾਂ ਦੇ ਖੇਤਾਂ ਦੇ ਅੰਦਰ ਬਣੇ ਹੋਏ ਕੋਠਿਆਂ ਦੇ ਤਾਲੇ ਤੋੜ ਕੇ ਸਾਮਾਨ ਚੋਰੀ ਕੀਤਾ ਜਾ ਰਿਹਾ ਹੈ ¢ ਪੀੜਤ ਕਿਸਾਨਾਂ ਨੇ ਕਿਹਾ ਕਿ ਚੰਗਾ ਹੋਵੇ ਜੇਕਰ ਪੁਲਿਸ ਪ੍ਰਸ਼ਾਸਨ, ਕਿਸਾਨ ਵਰਗ ਉੱਪਰ ਰਹਿਮ ਕਰ ਕੇ ਚੋਰਾਂ ਨੂੰ ਨੱਥ ਪਾਵੇ ਤਾਂ ਜੋ ਕਿਸਾਨ ਵਰਗ ਨੂੰ ਚੋਰੀ ਦੀਆਂ ਘਟਨਾਵਾਂ ਤੋਂ ਰਾਹਤ ਮਿਲ ਸਕੇ¢