21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਜੇਕਰ ਪਾਰਟੀ ਆਗੂ ਇੱਕਜੁੱਟ ਹੋ ਕੇ ਲੜਦੇ ਤਾਂ ਚੋਣ ਨਤੀਜੇ ਹੋਰ ਹੋਣੇ ਸਨ-ਲਾਪਰਾਂ

Ad Position 21
No active advertisement
ਅਜੀਤ ਡੈਸਕ 22-12-2025
ਰਾੜਾ ਸਾਹਿਬ, 21 ਦਸੰਬਰ (ਪ੍ਰੀਤਮ ਸਿੰਘ ਮੁਕੰਦਪੁਰੀ)-ਕਾਂਗਰਸ ਪਾਰਟੀ ਦੇ ਚਾਰ ਵਾਰ ਜ਼ਿਲ੍ਹਾ ਪ੍ਰਧਾਨ ਰਹੇ ਸੀਨੀਅਰ ਆਗੂ ਗੁਰਦੇਵ ਸਿੰਘ ਲਾਪਰਾਂ ਨੇ ਸੰਮਤੀ ਚੋਣ ਨਤੀਜਿਆਂ 'ਤੇ ਪ੍ਰਤੀਕਰਮ ਕਰਦਿਆਂ ਪਿੰਡ ਲਾਪਰਾਂ ਵਿਖੇ ਕਿਹਾ ਕਿ ਪੰਜਾਬ ਕਾਂਗਰਸ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਕਿ ਕਾਂਗਰਸ ਪਾਰਟੀ ਦਾ ਸਮੁੱਚਾ ਵਰਕਰ ਕਾਡਰ ਇੱਕਜੁੱਟ ਹੋ ਗਿਆ ਹੈ ਪਰ ਆਗੂ ਆਪਣੇ ਆਪਣੇ ਰਾਹ ਪਏ ਹੋਏ ਹਨ ¢ ਜਿਸ ਕਰ ਕੇ ਆਮ ਆਦਮੀ ਪਾਰਟੀ ਤੋਂ ਅੱਕੇ ਲੋਕਾਂ ਨੂੰ ਨਾਲ ਤੋਰਨ ਵਿਚ ਪੂਰੀ ਸਫਲਤਾ ਨਹੀਂ ਮਿਲੀ ਅਤੇ ਪਾਰਟੀ ਤਾਜ਼ਾ ਚੋਣ ਪ੍ਰਕਿ੍ਆ ਵਿੱਚ ਦੂਜੇ ਨੰਬਰ 'ਤੇ ਰਹਿ ਗਈ ¢ ਉਨ੍ਹਾਂ ਕਿਹਾ ਕਿ ਜੇਕਰ ਸਮੁੱਚੀ ਲੀਡਰਸ਼ਿਪ ਇੱਕਮੁੱਠ ਹੋ ਕੇ ਚੋਣ ਮੁਹਿੰਮ ਵਿਚ ਕਾਰਜਸ਼ੀਲ ਹੁੰਦੀ ਤਾਂ ਨਤੀਜਿਆਂ ਨੇ 2027 ਦੀਆਂ ਸੂਬਾਈ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਸਥਿਤੀ ਬਿਲਕੁਲ ਸਾਫ਼ ਕਰ ਦੇਣੀ ਸੀ ¢ ਉਨ੍ਹਾਂ ਕਿਹਾ ਕਿ ਰਾਏਕੋਟ ਦੀਆਂ ਤਿੰਨ ਜ਼ਿਲ੍ਹਾ ਪ੍ਰੀਸ਼ਦ ਸੀਟਾਂ ਅਤੇ ਬਲਾਕ ਸੰਮਤੀ ਦੀ ਤਰ੍ਹਾਂ ਜਗਰਾਉਂ, ਸਾਹਨੇਵਾਲ, ਗਿੱਲ ਅਤੇ ਕਿਲ੍ਹਾ ਰਾਏਪੁਰ ਦੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਬੇਮਿਸਾਲ ਜਿੱਤ ਪ੍ਰਾਪਤ ਕਰ ਕੇ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀਆਂ ਦੇ ਚੇਅਰਮੈਨ ਕਾਂਗਰਸ ਪਾਰਟੀ ਦੇ ਹੋਣੇ ਸਨ ¢ ਇਸ ਸਮੇਂ ਅੰਮਿ੍ਤਪਾਲ ਸਿੰਘ ਸ਼ੰਕਰ ਅਤੇ ਪਤਵੰਤੇ ਮੌਜੂਦ ਸਨ¢
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਸਰਪੰਚ ਡਾ. ਢਿੱਲੋਂ ਅਤੇ ਪੰਚਾਇਤ ਸੰਮਤੀ ਮੈਂਬਰ ਬੀਬੀ ਢਿੱਲੋਂ ਵਲੋਂ ਵੋਟਰਾਂ ਤੇ ਸਪੋਰਟਰਾਂ ਦਾ ਧੰਨਵਾਦ
Ad Position 24