21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਲਹਿਰਾ ਕੁਸ਼ਤੀ ਮੁਕਾਬਲਿਆਂ ਲਈ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਸੱਦਾ

Ad Position 21
No active advertisement
ਅਜੀਤ ਡੈਸਕ 22-12-2025
ਡੇਹਲੋਂ, 21 ਦਸੰਬਰ (ਅੰਮਿ੍ਤਪਾਲ ਸਿੰਘ ਕੈਲੇ)-ਪਿੰਡ ਲਹਿਰਾ ਵਿਖੇ ਸੰਤ ਬਾਬਾ ਦੇਵਾ ਦਾਸ ਦੀ 84ਵੀਂ ਬਰਸੀ ਸਮਾਗਮਾਂ ਸੰਬੰਧੀ ਨਗਰ ਨਿਵਾਸੀਆਂ ਦੀ ਅਹਿਮ ਮੀਟਿੰਗ ਹੋਈ, ਜਿਸ ਦੌਰਾਨ ਗ੍ਰਾਮ ਪੰਚਾਇਤ ਸਮੂਹ ਨਗਰ ਸਮੇਤ ਐਨ. ਆਰ. ਆਈਜ਼ ਦੇ ਸਹਿਯੋਗ ਸਦਕਾ ਹੋਣ ਵਾਲੇ 25 ਦਸੰਬਰ ਨੂੰ ਕੁਸ਼ਤੀ ਮੁਕਾਬਲਿਆਂ ਸੰਬੰਧੀ ਵਿਚਾਰ ਵਟਾਂਦਰਾ ਵੀ ਕੀਤਾ ਗਿਆ¢ ਜ਼ਿਕਰਯੋਗ ਹੈ ਕਿ ਸੰਤ ਬਾਬਾ ਕੇਸਰ ਦਾਸ ਦੀ ਸਰਪ੍ਰਸਤੀ ਹੇਠ ਸੰਤ ਬਾਬਾ ਦੇਵਾ ਦਾਸ ਦੀ ਬਰਸੀ ਸੰਬੰਧੀ ਸਮਾਗਮਾਂ ਲਈ 23 ਦਸੰਬਰ ਨੂੰ ਪਾਠ ਆਰੰਭ ਹੋਣਗੇ ਅਤੇ 24 ਦਸੰਬਰ ਨੂੰ ਨਗਰ ਕੀਰਤਨ ਹੋਵੇਗਾ¢ ਇਸ ਸਮੇਂ ਜਿੱਥੇ ਕੁਸ਼ਤੀ ਮੁਕਾਬਲਿਆਂ ਦਾ ਪੋਸਟਰ ਜਾਰੀ ਕੀਤਾ ਗਿਆ | ਉਸ ਦੇ ਨਾਲ ਹੀ ਖੇਡਾਂ ਵਿਚ ਸ਼ਿਰਕਤ ਕਰਨ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਵਿਸ਼ੇਸ਼ ਕਰ ਕੇ ਸੱਦਾ ਦਿੱਤਾ ਗਿਆ¢ ਇਸ ਸਮੇਂ ਸੀਨੀਅਰ ਕਾਂਗਰਸੀ ਆਗੂ ਦਿਲਾਵਰ ਸਿੰਘ ਲਹਿਰਾ, ਸਰਪੰਚ ਜਗਦੇਵ ਸਿੰਘ ਲਹਿਰਾ, ਕਨ੍ਹਈਆ ਸਿੰਘ ਸਮੇਤ ਪਿੰਡ ਵਾਸੀ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਹਿੰਦੂ ਸੰਗਠਨਾਂ ਨੇ ਮਾਛੀਵਾੜਾ ਜੰਗਲੀ ਇਲਾਕੇ 'ਚ ਚੱਲਦੇ ਗਊ ਮਾਸ ਦੇ ਬੁੱਚੜਖ਼ਾਨੇ ਦਾ ਕੀਤਾ ਪਰਦਾਫਾਸ਼ ਅਗਲੀ ਖ਼ਬਰ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 29ਵਾਂ ਖ਼ੂਨਦਾਨ ਲਗਾਇਆ
Ad Position 24