ਮਾਛੀਵਾੜਾ ਸਾਹਿਬ, 21 ਦਸੰਬਰ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਕੁਹਾੜਾ ਮਾਰਗ 'ਤੇ ਸਥਿਤ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਵਿਖੇ 'ਕੈਪਾਸਿਟੀ ਬਿਲਡਿੰਗ ਪ੍ਰੋਗਰਾਮ' ਕਰਵਾਇਆ ਗਿਆ¢ ਇਸ ਮੌਕੇ ਰਿਸੋਰਸ ਪਰਸਨ ਵਜੋਂ ਦੀਪਾਲੀ ਮਿਹਨਾ ਅਤੇ ਅਮਿਤ ਕੁਮਾਰ ਨੇ ਸ਼ਿਰਕਤ ਕੀਤੀ¢ ਪ੍ਰੋਗਰਾਮ ਦਾ ਆਗਾਜ਼ ਸਰਸਵਤੀ ਮਾਤਾ ਦੀ ਜੋਤ ਜਗ੍ਹਾ ਕੇ ਕੀਤਾ ਗਿਆ¢ ਪ੍ਰੋਗਰਾਮ ਦੌਰਾਨ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਨੇ ਭਾਗ ਲਿਆ¢ ਇਸ ਮੌਕੇ ਡਿਜੀਟਲ ਸਾਧਨਾਂ, ਨਵੇਂ ਅਧਿਆਪਨ ਤਰੀਕਿਆਂ, ਕਿ੍ਤਿ੍ਮ ਬੁੱਧੀ (ਏ. ਆਈ.) ਦੀ ਵਰਤੋਂ, ਵਿਦਿਆਰਥੀ ਕੇਂਦਰਿਤ ਸਿੱਖਣ ਪ੍ਰਕਿਰਿਆ ਅਤੇ ਮੁਲਾਂਕਣ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ¢ ਰਿਸੋਰਸ ਪਰਸਨ ਦੀਪਾਲੀ ਵਲੋਂ ਅਧਿਆਪਕਾਂ ਨੂੰ ਨਵੀਂ ਸਿੱਖਿਆ ਨੀਤੀ ਨਾਲ ਜੋੜ ਕੇ ਪ੍ਰਭਾਵਸ਼ਾਲੀ ਅਧਿਆਪਨ ਕਰਨ ਲਈ ਪੇ੍ਰਰਿਤ ਕੀਤਾ¢ ਸਕੂਲ ਪਿ੍ੰਸੀਪਲ ਡਾ. ਹਰਪ੍ਰੀਤ ਕੌਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਅਧਿਆਪਕਾਂ ਦੀ ਪੇਸ਼ਾਵਰ ਸਮਰੱਥਾ ਨੂੰ ਮਜ਼ਬੂਤ ਕਰਦੇ ਹਨ ਜੋ ਬਾਅਦ ਵਿਚ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ 'ਚ ਸਹਾਈ ਹੁੰਦੇ ਹਨ¢