ਅਕਾਲੀ ਵਰਕਰਾਂ ਤੇ ਸਮਰਥਕਾਂ ਨਾਲ ਕੀਤੀ ਵੱਡੀ ਮੀਟਿੰਗ
ਖੰਨਾ, 23 ਦਸੰਬਰ (ਹਰਜਿੰਦਰ ਸਿੰਘ ਲਾਲ)-ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਦਰਜ ਜਿੱਤਾਂ ਤੋਂ ਬਾਅਦ ਅਕਾਲੀ ਦਲ ਦੇ ਦਾਣਾ ਮੰਡੀ ਖੰਨਾ ਮੁੱਖ ਦਫ਼ਤਰ 'ਚ ਪਾਰਟੀ ਆਗੂਆਂ, ਵਰਕਰ ਤੇ ਇਲਾਕਾ ਨਿਵਾਸੀਆਂ ਵਲੋਂ ਵਿਸ਼ੇਸ਼ ਬੈਠਕ ਕੀਤੀ ਗਈ | ਇਸ ਮੀਟਿੰਗ ਵਿਚ ਵੱਡੀ ਗਿਣਤੀ 'ਚ ਅਕਾਲੀ ਦਲ ਦੇ ਸਮਰਥਕ ਵੀ ਪਹੁੰਚੇ | ਇਕੱਠ ਨੂੰ ਸੰਬੋਧਨ ਕਰਦੇ ਯਾਦੂ ਨੇ ਕਿਹਾ ਕਿ ਉਹ ਵਰਕਰਾਂ ਦੇ ਤਹਿ ਦਿਲੋਂ ਧੰਨਵਾਦੀ ਹਨ ਜਿਹਨਾਂ ਨੇ ਸਰਕਾਰ ਦੀ ਧੱਕੇਸ਼ਾਹੀ ਖ਼ਿਲਾਫ਼ ਉਸਦਾ ਦਾ ਸਾਥ ਦਿੱਤਾ ਤੇ ਭਵਿੱਖ 'ਚ ਵੀ ਧੱਕੇਸ਼ਾਹੀ ਖ਼ਿਲਾਫ਼ ਡੱਟਕੇ ਨਾਲ ਖੜਨ ਦਾ ਭਰੋਸਾ ਦਿੱਤਾ | ਗੌਰਤਲਬ ਹੈ ਕਿ ਚੋਣਾਂ ਦੌਰਾਨ ਯਾਦੂ ਤੇ ਮਾਮਲਾ ਦਰਜ ਕੀਤਾ ਗਿਆ ਸੀ ਤੇ ਉਹ ਹੁਣ ਜ਼ਮਾਨਤ ਤੇ ਬਾਹਰ ਆ ਗਏ ਹਨ | ਉਨ੍ਹਾਂ ਕਿਹਾ ਕਿ ਹਲਕੇ ਖੰਨਾ ਦੇ ਵੋਟਰਾਂ ਦਾ ਧੰਨਵਾਦ ਕਰਦਾ ਹਾਂ ਜਿਹਨਾਂ ਨੇ ਧੱਕੇਸ਼ਾਹੀਆਂ ਦੇ ਬਾਵਜੂਦ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਜਿਤਾਇਆ | ਯਾਦੂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੀਆਂ ਇਹੋ ਜਿਹੀਆਂ ਧੱਕੇਸ਼ਾਹੀਆਂ ਤੋਂ ਅਕਾਲੀ ਡੋਲਣ ਵਾਲੇ ਨਹੀਂ ਹਨ | ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਆਮ ਲੋਕਾਂ ਨਾਲ ਕੀਤੀਆਂ ਜਾਂਦੀਆਂ ਵਧੀਕੀਆਂ ਖ਼ਿਲਾਫ਼ ਪਹਿਲਾਂ ਵੀ ਲੜਦੇ ਰਹੇ ਹਾਂ ਤੇ ਹਮੇਸ਼ਾ ਲੜਦੇ ਰਹਾਂਗੇ | ਇਸ ਮੌਕੇ ਇਸ ਮੌਕੇ ਅਕਾਲੀ ਨੇਤਾ ਰਣਬੀਰ ਸਿੰਘ ਖੱਟੜਾ, ਮਾ. ਕਿ੍ਪਾਲ ਸਿੰਘ ਘੁਡਾਣੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇਜਿੰਦਰ ਸਿੰਘ ਇਕੋਲਾਹਾ, ਜੀਤ ਸਿੰਘ ਅਲੋੜ, ਜਤਿੰਦਰਪਾਲ ਸਿੰਘ ਭੋਲੂ, ਚੇਅਰਮੈਨ ਰਣਜੀਤ ਸਿੰਘ ਗੋਹ, ਬਲਾਕ ਸੰਮਤੀ ਮੈਂਬਰ ਮਲਕੀਤ ਸਿੰਘ ਬੂਲੇਪੁਰ, ਬਲਾਕ ਸੰਮਤੀ ਮੈਂਬਰ ਪਰਮਿੰਦਰ ਸਿੰਘ ਸੋਨੂੰ ਲਿਬੜਾ, ਸਰਕਲ ਪ੍ਰਧਾਨ ਮੋਹਨ ਸਿੰਘ ਜਟਾਣਾ, ਸਰਕਲ ਪ੍ਰਧਾਨ ਜੰਗ ਸਿੰਘ ਗੰਢੂਆਂ, ਸਰਕਲ ਪ੍ਰਧਾਨ ਪਵਨਜੋਤ ਸਿੰਘ ਮਾਂਗਟ, ਜਗਦੀਪ ਸਿੰਘ ਦੀਪੀ ਨਵਾਂ ਪਿੰਡ, ਯੂਥ ਪ੍ਰਧਾਨ ਪਰਮਪ੍ਰੀਤ ਸਿੰਘ ਕੰਗ, ਅਮਨਦੀਪ ਸਿੰਘ ਲੇਲ੍ਹ, ਮਨਦੀਪ ਸਿੰਘ ਖਾਲਸਾ, ਜਸਪਾਲ ਸਿੰਘ ਕੰਗ, ਕਰਮ ਸਿੰਘ ਸੰਧੂ, ਸੁਖਬੀਰ ਸਿੰਘ ਸੰਧੂ, ਗੁਰਦੀਪ ਸਿੰਘ ਦੀਪਾ, ਅਜਮੇਰ ਸਿੰਘ ਇਕੋਲਾਹੀ, ਬਲਜੀਤ ਸਿੰਘ ਭੁੱਲਰ, ਗੁਰਦੀਪ ਸਿੰਘ ਦੀਪਾ, ਗੁਰਿੰਦਰ ਸਿੰਘ ਬੱਗਾ, ਹਰਪ੍ਰੀਤ ਸਿੰਘ ਕਾਲਾ, ਗੁਰਤੇਜ ਸਿੰਘ ਪੂਰਬਾ, ਜਗਦੀਸ਼ ਸਿੰਘ ਦੀਸ਼ਾ, ਮਨਜੋਤ ਸਿੰਘ ਮੋਨੂੰ, ਗੁਰਿੰਦਰ ਸਿੰਘ ਲਾਡੀ ਗਲਵੱਡੀ, ਰਿੱਕੀ ਅਜਨੌਦ, ਸੁਖਵਿੰਦਰ ਸਿੰਘ ਮਾਂਗਟ ਕੋਟਾਂ, ਬਲਜਿੰਦਰ ਸਿੰਘ ਬਿੰਦੀ ਸੇਖੋਂ, ਰਾਜ ਲਖੀਆ, ਕੁਦਰਤ ਸਿੰਘ ਸੇਖੋਂ, ਪਰਗਟ ਸਿੰਘ ਫਤਿਹਪੁਰ, ਗੁਰਸਰਨ ਸਿੰਘ ਲਾਲੂ, ਗੋਰਾ ਭੱਟੀਆ, ਲਖਵੀਰ ਸਿੰਘ ਭੱਟੀ, ਮਨਪ੍ਰੀਤ ਸਿੰਘ ਨਾਗਰਾ, ਜਸਪ੍ਰੀਤ ਸਿੰਘ ਨਾਗਰਾ, ਰਵੀ ਗੰਢੂਆਂ, ਲੱਖੀ ਬੈਨਪੀਪਾਲ ਰੋਹਣੋ, ਹਰਜਿੰਦਰ ਸਿੰਘ ਖੰਨਾ, ਬਾਬਾ ਪ੍ਰੀਤਮ ਸਿੰਘ, ਅਰਵਿੰਦਰ ਬਿੱਟੂ, ਸੁਖਵਿੰਦਰ ਸਿੰਘ ਬੂਲੇ੍ਹਪੁਰ, ਵਿੱਕੀ ਬੂਲੇ੍ਹਪੁਰ, ਧੰਨਰਾਜ ਸਿੰਘ ਭੱਟੀਆਂ, ਗੁਰਮੀਤ ਸਿੰਘ ਈਸੜੂ, ਜੱਸੀ ਚਕੋਹੀ, ਜਸਵੀਰ ਸਿੰਘ ਇਕੋਲਾਹਾ, ਜਸਵੰਤ ਸਿੰਘ ਰਹੋਣ, ਵਿੱਕੀ ਰਹੋਣ, ਗਾਂਧੀ ਰਹੋਣ ਆਦਿ ਹਾਜ਼ਰ ਸਨ |
ਸਰਕਾਰ ਦੇ ਧੱਕੇ ਦੇ ਬਾਵਜੂਦ ਲੋਕਾਂ ਦੇ ਸਾਥ ਦਾ ਯਾਦੂ ਨੇ ਕੀਤਾ ਧੰਨਵਾਦ
ਅਜੀਤ ਡੈਸਕ
24-12-2025