ਮਾਛੀਵਾੜਾ ਸਾਹਿਬ, 24 ਦਸੰਬਰ (ਰਾਜਦੀਪ ਸਿੰਘ ਅਲਬੇਲਾ)-ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 'ਉੱਚ ਦਾ ਪੀਰ' ਬਣ ਕੇ ਆਉਣ ਦੇ ਆਗਮਨ ਸਬੰਧੀ ਇਤਿਹਾਸਕ ਗੁਰਦੁਆਰਾ ਸ਼੍ਰੀ ਕਿ੍ਪਾਨ ਭੇਂਟ ਸਾਹਿਬ ਤੋਂ ਕਟਾਣਾ ਸਾਹਿਬ ਤੱਕ ਨਗਰ ਕੀਰਤਨ ਅੱਜ 25 ਦਸੰਬਰ ਦਿਨ ਬੁੱਧਵਾਰ ਨੂੰ ਸਜਾਇਆ ਜਾਵੇਗਾ ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸ਼੍ਰੀ ਕਟਾਣਾ ਸਾਹਿਬ ਦੇ ਮੈਨੇਜਰ ਲਖਬੀਰ ਸਿੰਘ ਰੰਧਾਵਾ ਨੇ ਦੱਸਿਆ ਕਿ ਨਗਰ ਕੀਰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਸ਼ੋਭਿਤ ਕਰ ਪੰਜ ਪਿਆਰਿਆਂ ਦੀ ਅਗਵਾਈ ਵਿਚ ਗੁਰਦੁਆਰਾ ਕਿ੍ਪਾਨ ਭੇਂਟ ਤੋਂ ਆਰੰਭ ਹੋ ਕੇ ਪਿੰਡ ਗੜ੍ਹੀ ਤਰਖਾਣਾ, ਢੰਡੇ, ਲੱਧੜਾਂ, ਚਹਿਲਾਂ, ਘੁਲਾਲ, ਬਿਜਲੀਪੁਰ, ਲੱਲ੍ਹ ਕਲਾਂ, ਕੁੱਬੇ ਤੋਂ ਹੁੰਦਾ ਹੋਇਆ ਦੇਰ ਰਾਤ ਤੱਕ ਇਤਿਹਾਸਕ ਗੁਰਦੁਆਰਾ ਕਟਾਣਾ ਸਾਹਿਬ ਪੁੱਜੇਗਾ, ਜਿਸ ਸਬੰਧੀ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ¢