18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸਰਪੰਚ ਡਾ. ਗਗਨਦੀਪ ਸਿੰਘ ਢਿੱਲੋਂ ਨੂੰ ਸਦਮਾ- ਵੱਡੇ ਮਾਤਾ ਸਵਰਗਵਾਸ

Ad Position 21
No active advertisement
ਅਜੀਤ ਡੈਸਕ 26-12-2025
ਕੁਹਾੜਾ, 25 ਦਸੰਬਰ (ਸੰਦੀਪ ਸਿੰਘ ਕੁਹਾੜਾ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਪਿੰਡ ਭਾਗਪੁਰ ਦੇ ਸਰਪੰਚ ਡਾ. ਗਗਨਦੀਪ ਸਿੰਘ ਢਿੱਲੋਂ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਵੱਡੇ ਮਾਤਾ ਅਤੇ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਦੀ ਛੋਟੀ ਭਰਜਾਈ ਦਿਲਜੀਤ ਕੌਰ ਢਿੱਲੋਂ ਸੁਪਤਨੀ ਜਗਤਾਰ ਸਿੰਘ ਢਿੱਲੋਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜਮਾਨ ਹੋ ਗਏ | ਜਿਨ੍ਹਾਂ ਦਾ ਅੱਜ ਪਿੰਡ ਭਾਗਪੁਰ ਦੇ ਸ਼ਮਸ਼ਾਨ ਘਾਟ ਵਿਚ ਸਸਕਾਰ ਕਰ ਦਿੱਤਾ ਗਿਆ ਹੈ | ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਸਰਪੰਚ ਡਾ. ਗਗਨਦੀਪ ਸਿੰਘ ਢਿੱਲੋਂ, ਪੰਚਾਇਤ ਸੰਮਤੀ ਮੈਂਬਰ ਡਾ. ਨਵਦੀਪ ਕੌਰ ਢਿੱਲੋਂ ਸਮੇਤ ਸਮੂਹ ਢਿੱਲੋਂ ਪਰਿਵਾਰ ਨਾਲ ਇਲਾਕੇ ਦੀਆਂ ਰਾਜਨੀਤਿਕ ,ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਫੱਲੇਵਾਲ ਸਕੂਲ ਵਿਖੇ ਸਾਹਿਬਜ਼ਾਦਿਆਂ ਦੀ ਯਾਦ 'ਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਅਗਲੀ ਖ਼ਬਰ 'ਸਫ਼ਰ-ਏ-ਸਿਦਕ' ਸਮਾਗਮ 'ਚ ਭਾਈ ਸਰਬਜੀਤ ਸਿੰਘ ਨੇ ਚਲਾਇਆ ਕਥਾ ਪ੍ਰਵਾਹ
Ad Position 24