ਮਾਛੀਵਾੜਾ ਸਾਹਿਬ, 26 ਦਸੰਬਰ (ਰਾਜਦੀਪ ਸਿੰਘ ਅਲਬੇਲਾ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਨੂੰ ਸਿਜਦਾ ਕਰਦਿਆਂ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਤੇ ਅਨੇਕਾਂ ਸ਼ਹੀਦ ਸਿੰਘਾਂ ਦੀ ਸ਼ਹੀਦੀ ਨੂੰ ਸਮਰਪਿਤ ਹਲਕਾ ਨਵਾਂਸ਼ਹਿਰ ਤੋਂ ਬਸਪਾ ਵਿਧਾਇਕ ਨਛੱਤਰ ਪਾਲ ਦੀ ਅਗਵਾਈ ਹੇਠ ਪੈਦਲ ਯਾਤਰਾ ਮਾਛੀਵਾੜਾ ਸਾਹਿਬ ਪੁੱਜੀ | ਵਿਧਾਇਕ ਨਛੱਤਰ ਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਹੋਂ ਦੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ ਤੋਂ ਇਹ ਯਾਤਰਾ ਕਰੀਬ ਸਵੇਰੇ 11 ਵਜੇ ਸ਼ੁਰੂ ਹੋਈ¢ ਇਸ ਯਾਤਰਾ ਵਿਚ ਜਿੱਥੇ ਬਸਪਾ ਪਾਰਟੀ ਨਾਲ ਸਬੰਧਿਤ ਸੰਗਤਾਂ ਸਨ ਉੱਥੇ ਆਸਪਾਸ ਦੇ ਪਿੰਡਾਂ ਦੀਆਂ ਸਮੂਹ ਸੰਗਤਾਂ ਨੇ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਦਾ ਜਾਪ ਕਰਦਿਆਂ ਹੋਇਆ ਹਾਜ਼ਰੀ ਭਰੀ | ਇਸ ਮੌਕੇ ਪ੍ਰਵੀਨ ਬੰਗਾ ਜਨਰਲ ਸਕੱਤਰ ਪੰਜਾਬ, ਸਰਬਜੀਤ ਜਾਫਰਪੁਰ ਜ਼ਿਲ੍ਹਾ ਪ੍ਰਧਾਨ, ਗੁਰਮੁਖ ਨਾਰਥ ਉਪ ਪ੍ਰਧਾਨ ਨਗਰ ਕੌਂਸਲ ਨਵਾਂਸ਼ਹਿਰ, ਅਮਰਜੀਤ ਸਿੰਘ ਬਿੱਟਾ ਪ੍ਰਧਾਨ ਨਗਰ ਕੌਂਸਲ ਰਾਹੋਂ, ਹਿੰਮਤ ਰਣਦੇਵ ਸਾਬਕਾ ਪ੍ਰਧਾਨ, ਸਵਿਤਾ ਸਰੋਆ, ਬਲਵੀਰ ਕੌਰ, ਮਨਜੀਤ ਕੌਰ, ਪ੍ਰਵੀਨ ਕੁਮਾਰੀ, ਲਖਵੀਰ ਭੰਗਲ, ਠੇਕੇਦਾਰ ਸੁਖਵਿੰਦਰ ਸਿੰਘ, ਲਖਬੀਰ ਸਿੰਘ ਉਦੋਵਾਲ, ਮਨੋਹਰ ਕਮਾਮ, ਵਿਜੇ ਗੁਣਾਚੌਰ, ਨਰੇਸ਼ ਭੱਟੀ, ਬਿਸ਼ਨ ਦਾਸ, ਸੋਨੂੰ ਲੱਧੜ, ਬਲਵਿੰਦਰ ਭੰਗਲ, ਹਰਨਿਰੰਜਨ ਬੇਗਮਪੁਰ, ਸਤਪਾਲ ਸਰੋਆ, ਠੇਕੇਦਾਰ ਗੁਰਨਾਮ, ਗਿਆਨ ਚੰਦ ਰਾਹੋਂ, ਹਰਬਲਾਸ ਬੱਧਣ, ਰਾਕੇਸ਼ ਉਧੋਵਾਲ, ਵਿਜੇ ਸਰਪੰਚ ਕਰੀਹਾ, ਸੁੱਚਾ ਸਿੰਘ ਸੈਣੀ, ਮਹਿੰਦਰ ਸਿੰਘ, ਨਰੇਸ਼ ਉੜਾਪੜ, ਰੂਪ ਲਾਲ ਨੀਲੋਂਵਾਲ, ਮੰਗਤ ਰਾਮ ਨੀਲੋਂਵਾਲ, ਸ਼ਿੰਗਾਰਾ ਰਾਹੋਂ, ਮੁਖ਼ਤਿਆਰ ਰਾਹੋਂ, ਸੁੱਚਾ ਰਾਮ ਰਾਹੋਂ, ਸੂਬੇਦਾਰ ਤਰਸੇਮ ਗੜੀ, ਸਰਪੰਚ ਮੋਹਣ ਲਾਲ ਉਧੋਵਾਲ, ਹਰੀ ਰਾਮ, ਰੇਵਲ ਕਾਜਮ, ਪ੍ਰੇਮ ਰਤਨ ਆਦਿ ਹਾਜ਼ਰ ਸਨ¢