ਰਾੜਾ ਸਾਹਿਬ, 30 ਦਸੰਬਰ (ਸੁਖਵੀਰ ਸਿੰਘ ਚਣਕੋਈਆਂ)- ਸੱਚ ਖੰਡ ਵਾਸੀ ਸੰਤ ਕਿਸ਼ਨ ਸਿੰਘ ਦੀ 36ਵੀਂ ਸਲਾਨਾ ਬਰਸੀ ਸੰਪ੍ਰਦਾਇ ਰਾੜਾ ਸਾਹਿਬ ਦੇ ਮੌਜੂਦਾ ਮੁਖੀ ਸ਼੍ਰੀ ਮਾਨ ਸੰਤ ਅਮਰ ਸਿੰਘ ਦੀ ਦੇਖ ਰੇਖ ਹੇਠ ਗੁ. ਕਰਮਸਰ ਰਾੜਾ ਸਾਹਿਬ ਵਿਖੇ ਮਨਾਈ ਜਾ ਰਹੀ ਹੈ | ਮੁੱਖ ਗ੍ਰੰਥੀ ਬਾਬਾ ਬਲਦੇਵ ਸਿੰਘ ਅਤੇ ਮੁੱਖ ਸਟੇਜ ਸਕੱਤਰ ਭਾਈ ਰਣਧੀਰ ਸਿੰਘ ਢੀਂਡਸਾ ਨੇ ਦੱਸਿਆ ਕਿ ਮਹਾਂਪੁਰਸ਼ਾਂ ਦੀ ਯਾਦ 'ਚ ਅੰਮਿ੍ਤ ਵੇਲੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ, ਉਪਰੰਤ ਸਮਾਗਮ ਦੇ ਅੱਜ ਪਹਿਲੇ ਦਿਨ ਕਵੀਸ਼ਰ ਅਤੇ ਢਾਡੀ ਦਰਬਾਰ ਸਜਾਇਆ ਗਿਆ | ਜਿਸ ਵਿੱਚ ਕਵੀਸ਼ਰ, ਕਥਾਵਾਚਕ ਅਤੇ ਗੁਣੀ ਗਿਆਨੀ ਪ੍ਰਚਾਰਕਾਂ ਨੇ ਗੁਰਮਤਿ ਵਿਚਾਰਾਂ ਰਾਹੀਂ ਮਹਾਂਪੁਰਖਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ | ਉੱਥੇ ਹੀ ਵੱਡੀ ਤਾਦਾਦ ਵਿੱਚ ਸੰਗਤ ਗੁ. ਸਾਹਿਬ ਵਿਖੇ ਨਤਮਸਤਕ ਹੋਈ | ਸਮਾਗਮ ਵਿੱਚ ਬੀਬੀ ਸੁਖਦੇਵ ਕੌਰ ਖਹਿਰਾ, ਭਾਈ ਹਰਭਜਨ ਸਿੰਘ ਦੋਰਾਹਾ, ਭਾਈ ਸੋਹਣ ਸਿੰਘ ਸੁਰੀਲਾ, ਭਾਈ ਅਮਰਜੀਤ ਸਿੰਘ, ਭਾਈ ਰਘਵੀਰ ਸਿੰਘ, ਭਾਈ ਹਰਜੋਤ ਸਿੰਘ, ਸਮੂਹ ਵਿਦਿਆਰਥੀ ਗੁਰਮਿਤ ਸੰਗੀਤ ਅਕੈਡਮੀ ਰਾੜਾ ਸਾਹਿਬ, ਹਿਆਤ ਮੁਹੰਮਦ ਸ਼ਕੀਲ ਮੁਹੰਮਦ, ਭਾਈ ਪਿਆਰਾ ਸਿੰਘ, ਭਾਈ ਕੁਲਦੀਪ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਗੁਰਦੀਪ ਸਿੰਘ ਰਾਗੀ, ਭਾਈ ਮਨਵਿੰਦਰ ਸਿੰਘ ਆਦਿ ਕਵੀਸ਼ਰੀ 'ਤੇ ਰਾਗੀ ਜਥਿਆਂ ਨੇ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ, ਜਦਕਿ ਤੋਂ ਇਲਾਵਾ ਭਾਈ ਜਸਵੀਰ ਸਿੰਘ ਕੋਹਲੀ, ਭਾਈ ਗੁਰਦੀਪ ਸਿੰਘ ਦੀਪਾ, ਭਾਈ ਰਣਬੀਰ ਸਿੰਘ, ਬਾਬਾ ਅਮਰ ਸਿੰਘ ਮੁੱਖ ਕਥਾ ਵਾਚਕ, ਹੈੱਡ ਗ੍ਰੰਥੀ ਬਾਬਾ ਬਲਦੇਵ ਸਿੰਘ ਨੇ ਕੀਰਤਨ ਵਿਖਿਆਨ ਦੁਆਰਾ ਹਾਜ਼ਰੀ ਭਰਕੇ ਮਹਾਂਪੁਰਸ਼ਾਂ ਨੂੰ ਸਰਧਾ-ਸਤਿਕਾਰ ਭੇਟ ਕੀਤਾ | ਇਸ ਸਮੇਂ ਸਮਾਗਮ 'ਚ ਗੁ. ਰਾੜਾ ਸਾਹਿਬ ਦੇ ਮੁੱਖ ਕੀਰਤਨੀਏ ਭਾਈ ਸੁਖਵਿੰਦਰ ਸਿੰਘ ਨੇ ਸੰਤ ਮਹਾਪੁਰਸ਼ਾਂ ਨੂੰ ਸਰਧਾ-ਸਤਿਕਾਰ ਭੇਂਟ ਕਰਨ ਸਮੇਂ ਗੁਰਮਤਿ ਵਿਚਾਰਾਂ ਤੇ ਕੀਰਤਨ ਕਰਦਿਆਂ ਕਿਹਾ ਕਿ ਪ੍ਰਮਾਤਮਾ ਸਾਰੀ ਸਿ੍ਸਟੀ ਦਾ ਮਾਲਕ ਸੁਆਮੀ ਹੈ, ਜਿਸ ਕਰਕੇ ਮਨੁੱਖਤਾ ਨੂੰ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਉਚਾਰਨ ਕਰਦੇ ਰਹਿਣਾ ਚਾਹੀਦਾ ਹੈ | ਇਸ ਮੌਕੇ ਬਾਬਾ ਮੋਹਣ ਸਿੰਘ ਮਹੋਲੀ, ਬਾਬਾ ਰੋਸ਼ਨ ਸਿੰਘ ਧਬਲਾਨ, ਬਾਬਾ ਗੁਰਮੁਖ ਸਿੰਘ ਆਲੋਵਾਲ, ਬਾਬਾ ਵਿਸਾਖਾ ਸਿੰਘ ਕਲਿਆਣ, ਭਾਈ ਮਨਦੀਪ ਸਿੰਘ ਗੁ. ਅਤਰਸਰ ਸਾਹਿਬ, ਗਿਆਨੀ ਅਜਵਿੰਦਰ ਸਿੰਘ, ਭਾਈ ਗੁਰਨਾਮ ਸਿੰਘ ਅੜੈਚਾਂ ਸਾਬਕਾ ਸਰਪੰਚ, ਮਲਕੀਤ ਸਿੰਘ ਪਨੇਸਰ, ਹਰਦੇਵ ਸਿੰਘ, ਪਿੰ੍ਰਸੀਪਲ ਡਾ.ਗੁਰਨਾਮ ਕੌਰ ਚੰਡੀਗੜ੍ਹ, ਭਾਈ ਹਰਚੰਦ ਸਿੰਘ ਚੰਡੀਗੜ੍ਹ ਆਦਿ ਇਲਾਵਾ ਵੱਡੀ ਗਿਣਤੀ ਵਿੱਚ ਸੇਵਾਦਾਰ ਸ਼ਾਮਿਲ ਸਨ |