21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਫਿਲੌਰ ਦੇ ਪਿੰਡ ਧਲੇਤਾ ਲਈ ਬਸਪਾ ਆਗੂਆਂ ਤੇ ਵਰਕਰਾਂ ਦਾ ਵੱਡਾ ਜਥਾ ਰਵਾਨਾ

ਬੀਜਾ, 21 ਅਗਸਤ (ਬਗ਼ਲੀ)-ਦਿੱਲੀ ਦੇ ਤੁਗਲਕਾਬਾਦ ਗੁਰੂ ਰਵਿਦਾਸ ਜੀ ਦੇ ਧਾਰਮਿਕ ਅਸਥਾਨ ਨੂੰ ਕੇਂਦਰ ਦੀ ਭਾਜਪਾ ਸਰਕਾਰ ਨੇ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ 10 ਅਗਸਤ 2019 ਨੂੰ ਗਿਣੀ ਮਿਥੀ ਸਾਜ਼ਿਸ਼ ਦੇ ਅਧੀਨ ਢਹਿ ਢੇਰੀ ਕਰ ਦਿੱਤਾ ਸੀ, ਦੇ ਰੋਸ ਵਜੋਂ ਬਸਪਾ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਹੇਠ ਸੰਗਤਾਂ ਨੇ ਪ੍ਰਣ ਕੀਤਾ ਕਿ ਗੁਰੂ ਜੀ ਦਾ ਮੰਦਰ ਉੱਥੇ ਹੀ ਉਸਾਰਿਆ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੂਬਾ ਜਰਨਲ ਸਕੱਤਰ ਬਲਜੀਤ ਸਿੰਘ ਸਲਾਣਾ, ਜ਼ਿਲ੍ਹਾ ਪ੍ਰਧਾਨ ਹਰਭਜਨ ਸਿੰਘ ਦੁਲਵਾਂ, ਬਸਪਾ ਖੰਨਾ ਦੇ ਇੰਚਾਰਜ ਜਗਜੀਤ ਸਿੰਘ ਬਿੱਟੂ ਕਿਸ਼ਨਗੜ੍ਹ, ਪ੍ਰਧਾਨ ਸੁਖਵਿੰਦਰ ਸਿੰਘ ਖੰਨਾ, ਹਰਜਿੰਦਰ ਸਿੰਘ ਭਾਦਲਾ ਨੇ ਫਿਲੌਰ ਦੇ ਪਿੰਡ ਧਲੇਤਾ ਵਿਖੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਵਿਚ ਹੋ ਰਹੇ ਸਮਾਗਮ ‘ਚ ਸ਼ਾਮਲ ਹੋਣ ਲਈ ਰਵਾਨਗੀ ਮੌਕੇ ਕਹੇ।

Ad Position 21
No active advertisement
ਅਜੀਤ ਡੈਸਕ 22-08-2026
ਬੀਜਾ, 21 ਅਗਸਤ (ਬਗ਼ਲੀ)-ਦਿੱਲੀ ਦੇ ਤੁਗਲਕਾਬਾਦ ਗੁਰੂ ਰਵਿਦਾਸ ਜੀ ਦੇ ਧਾਰਮਿਕ ਅਸਥਾਨ ਨੂੰ ਕੇਂਦਰ ਦੀ ਭਾਜਪਾ ਸਰਕਾਰ ਨੇ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ 10 ਅਗਸਤ 2019 ਨੂੰ ਗਿਣੀ ਮਿਥੀ ਸਾਜ਼ਿਸ਼ ਦੇ ਅਧੀਨ ਢਹਿ ਢੇਰੀ ਕਰ ਦਿੱਤਾ ਸੀ, ਦੇ ਰੋਸ ਵਜੋਂ ਬਸਪਾ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਹੇਠ ਸੰਗਤਾਂ ਨੇ ਪ੍ਰਣ ਕੀਤਾ ਕਿ ਗੁਰੂ ਜੀ ਦਾ ਮੰਦਰ ਉੱਥੇ ਹੀ ਉਸਾਰਿਆ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੂਬਾ ਜਰਨਲ ਸਕੱਤਰ ਬਲਜੀਤ ਸਿੰਘ ਸਲਾਣਾ, ਜ਼ਿਲ੍ਹਾ ਪ੍ਰਧਾਨ ਹਰਭਜਨ ਸਿੰਘ ਦੁਲਵਾਂ, ਬਸਪਾ ਖੰਨਾ ਦੇ ਇੰਚਾਰਜ ਜਗਜੀਤ ਸਿੰਘ ਬਿੱਟੂ ਕਿਸ਼ਨਗੜ੍ਹ, ਪ੍ਰਧਾਨ ਸੁਖਵਿੰਦਰ ਸਿੰਘ ਖੰਨਾ, ਹਰਜਿੰਦਰ ਸਿੰਘ ਭਾਦਲਾ ਨੇ ਫਿਲੌਰ ਦੇ ਪਿੰਡ ਧਲੇਤਾ ਵਿਖੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਵਿਚ ਹੋ ਰਹੇ ਸਮਾਗਮ ‘ਚ ਸ਼ਾਮਲ ਹੋਣ ਲਈ ਰਵਾਨਗੀ ਮੌਕੇ ਕਹੇ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਦੇ ਰੋਸ ਵਜੋਂ ਗਿਆਰਾਂ ਦਿਨਾਂ ਦੀ ਯਾਤਰਾ ਕੱਢੀ ਗਈ ਜੋ ਸਫ਼ਰ ਪੂਰਾ ਕਰਨ ਉਪਰੰਤ ਅੱਜ 21 ਅਗਸਤ ਨੂੰ ਫਿਲੌਰ ਦੇ ਪਿੰਡ ਧਲੇਤਾ ਵਿਖੇ ਸੰਪੂਰਨ ਹੋ ਰਹੀ ਹੈ। ਇਸ ਮੌਕੇ ਤੁਗਲਕਾਬਾਦ ਤੋਂ ਲਿਆਂਦੀ ਗਈ ਮਿੱਟੀ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਣਗੇ। ਇਸ ਲਈ ਖੰਨਾ ਹਲਕੇ ਤੋਂ ਵੱਡੀ ਗਿਣਤੀ ‘ਚ ਬਸਪਾ ਵਰਕਰ ਪਿੰਡ ਧਲੇਤਾ ਪੁੱਜਣ ਲਈ ਸਾਡੇ ਨਾਲ ਰਵਾਨਾ ਹੋ ਰਹੇ ਹਨ। ਜਿਨ੍ਹਾਂ ‘ਚ ਦਿਲਬਾਗ ਸਿੰਘ ਲੱਖਾ, ਗੁਰਮੇਲ ਸਿੰਘ, ਬੁੱਧ ਸਿੰਘ ਖੰਨਾ, ਮੇਜਰ ਸਿੰਘ ਕਿਸ਼ਨਗੜ੍ਹ, ਹਰਜਿੰਦਰ ਸਿੰਘ ਭਾਦਲਾ, ਗੁਰਮੀਤ ਸਿੰਘ ਸਾਬਕਾ ਸਰਪੰਚ ਕਿਸ਼ਨਗੜ੍ਹ, ਚਰਨ ਸਿੰਘ ਅਲੌੜ, ਦਰਸ਼ਨ ਸਿੰਘ ਰਾਹੌਣ ਤੇ ਬਲਵੀਰ ਸਿੰਘ ਕੋਟ ਸੇਖੋਂ ਆਦਿ ਸ਼ਾਮਲ ਸਨ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਮੁਲਾਜ਼ਮ ਅਤੇ ਪੈਨਸ਼ਨਰਾਂ ਵਲੋਂ ਡਵੀਜ਼ਨ ਦਫ਼ਤਰ ਖੰਨਾ ਦੇ ਗੇਟ ਅੱਗੇ ਵਿਸ਼ਾਲ ਰੈਲੀ 27 ਅਗਸਤ ਨੂੰ ਕੀਤਾ ਜਾਵੇਗਾ ਪੰਜਾਬ... ਅਗਲੀ ਖ਼ਬਰ ਸਾਹਨੇਵਾਲ ਦੇ ਵਾਰਡ ਨੰਬਰ 5 ’ਚ ਆਉਣ ਵਾਲੇ ਦਿਨਾਂ ’ਚ ਲੱਖਾਂ ਰੁਪਏ ਦੇ ਵਿਕਾਸ ਦੇ ਕੰਮ ਕਰਵਾਏ ਜਾਣਗੇ ਸ਼ੁਰੂ-ਕਾਲੀ/ਦੀਨੂੰ
Ad Position 24