ਲੁਧਿਆਣਾ ਜ਼ਿਲ੍ਹੇ ’ਚ ਪਰਾਲੀ ਸਾੜਨ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ
ਮਾਛੀਵਾੜਾ ਸਾਹਿਬ, 30 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਪਿਛਲੇ ਸਮਿਆਂ ਦੌਰਾਨ ਜਦੋਂ ਕੋਈ ਕਿਸਾਨ ਪਰਾਲੀ ਨੂੰ ਅੱਗ ਲਗਾਉਂਦਾ ਸੀ ਤਾਂ ਪ੍ਰਦੂਸ਼ਣ ਕਾਰਨ ਉਸ ’ਤੇ ਕਾਨੂੰਨੀ ਕਾਰਵਾਈ, ਹੋਰ ਤਾਂ ਹੋਰ ਉਸ ਦੀ ਜ਼ਮੀਨ ਫ਼ਰਦ ਉੱਪਰ ਲਾਲ ਸ਼ਬਦਾਂ ਵਿਚ ਐਂਟਰੀ ਵੀ ਹੋ ਜਾਂਦੀ ਸੀ। ਝੋਨੇ ਦੀ ਕਟਾਈ ਤੋਂ ਬਾਅਦ ਕਿਸਾਨਾਂ ਵਲੋਂ ਖੇਤਾਂ ਵਿਚ ਪਰਾਲੀ ਨੂੰ ਅੱਗ ਲਗਾਉਣ ਕਾਰਨ ਫੈਲੇ ਪ੍ਰਦੂਸ਼ਣ ਦੀ ਗੂੰਜ ਦੇਸ਼ ਦੀ ਰਾਜਧਾਨੀ ਦਿੱਲੀ ਤੱਕ ਸੁਣਾਈ ਦਿੰਦੀ ਸੀ ਅਤੇ ਪੰਜਾਬ ਵਿਚ ਵੀ ਪ੍ਰਦੂਸ਼ਣ ਦਾ ਪੱਧਰ ਸਿਖ਼ਰਾਂ ’ਤੇ ਪਹੁੰਚ ਜਾਂਦਾ ਸੀ।
ਪ
ਪਰਾਲੀ ਦੀਆਂ ਗੰਢਾਂ ਤਿਆਰ ਕਰਨ ਵਾਲੀ ਮਸ਼ੀਨਰੀ। ਅਜੀਤ ਤਸਵੀਰ
31-10-2026
ਮਾਛੀਵਾੜਾ ਸਾਹਿਬ, 30 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਪਿਛਲੇ ਸਮਿਆਂ ਦੌਰਾਨ ਜਦੋਂ ਕੋਈ ਕਿਸਾਨ ਪਰਾਲੀ ਨੂੰ ਅੱਗ ਲਗਾਉਂਦਾ ਸੀ ਤਾਂ ਪ੍ਰਦੂਸ਼ਣ ਕਾਰਨ ਉਸ ’ਤੇ ਕਾਨੂੰਨੀ ਕਾਰਵਾਈ, ਹੋਰ ਤਾਂ ਹੋਰ ਉਸ ਦੀ ਜ਼ਮੀਨ ਫ਼ਰਦ ਉੱਪਰ ਲਾਲ ਸ਼ਬਦਾਂ ਵਿਚ ਐਂਟਰੀ ਵੀ ਹੋ ਜਾਂਦੀ ਸੀ। ਝੋਨੇ ਦੀ ਕਟਾਈ ਤੋਂ ਬਾਅਦ ਕਿਸਾਨਾਂ ਵਲੋਂ ਖੇਤਾਂ ਵਿਚ ਪਰਾਲੀ ਨੂੰ ਅੱਗ ਲਗਾਉਣ ਕਾਰਨ ਫੈਲੇ ਪ੍ਰਦੂਸ਼ਣ ਦੀ ਗੂੰਜ ਦੇਸ਼ ਦੀ ਰਾਜਧਾਨੀ ਦਿੱਲੀ ਤੱਕ ਸੁਣਾਈ ਦਿੰਦੀ ਸੀ ਅਤੇ ਪੰਜਾਬ ਵਿਚ ਵੀ ਪ੍ਰਦੂਸ਼ਣ ਦਾ ਪੱਧਰ ਸਿਖ਼ਰਾਂ ’ਤੇ ਪਹੁੰਚ ਜਾਂਦਾ ਸੀ। ਇਸ ਵਾਰ ਪਹਿਲੀ ਵਾਰ ਹੋਇਆ ਹੈ ਕਿ ਝੋਨੇ ਦੀ ਕਟਾਈ ਦਾ ਕੰਮ 90 ਫ਼ੀਸਦੀ ਨਿਪਟ ਚੁੱਕਾ ਹੈ ਅਤੇ ਅਜੇ ਤੱਕ ਲੁਧਿਆਣਾ ਜ਼ਿਲੇ੍ ਵਿਚ ਕਿਸਾਨਾਂ ਵਲੋਂ ਪਰਾਲੀ ਸਾੜਨ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ। ਮਾਛੀਵਾੜਾ ਇਲਾਕੇ ਦੀ ਗੱਲ ਕਰੀਏ ਤਾਂ ਪਿਛਲੀ ਵਾਰ ਖੇਤਾਂ ਵਿਚ ਪਰਾਲੀ ਬਣਾਉਣ ਦੀਆਂ ਕਰੀਬ 20 ਮਸ਼ੀਨਾਂ ਸਨ ਪਰ ਇਸ ਵਾਰ ਜੋ ਅੰਕੜਾ ਸਾਹਮਣੇ ਆਇਆ ਉਸ ਤਹਿਤ ਇਲਾਕੇ ਵਿਚ 70 ਮਸ਼ੀਨਾਂ ਖੇਤਾਂ ਵਿਚ ਪਰਾਲੀ ਦੀਆਂ ਗੰਢਾਂ ਬਣਾਉਣ ਲਈ ਲੱਗੀਆਂ ਹੋਈਆਂ ਹਨ। ਇਹ ਮਸ਼ੀਨਰੀ ਲੱਖਾਂ ਰੁਪਏ ਤੋਂ ਲੈ ਕੇ ਕਰੋੜਾਂ ਰੁਪਏ ਤੱਕ ਆਉਂਦੀ ਹੈ ਜਿਸ ਨੂੰ ਛੋਟੇ ਕਿਸਾਨਾਂ ਨੇ ਵੀ ਖ਼ਰੀਦਿਆ ਅਤੇ ਵਪਾਰੀਆਂ ਨੇ ਵੀ ਖ਼ਰੀਦ ਕੇ ਪਰਾਲੀ ਦੀਆਂ (ਬਾਕੀ ਸਫ਼ਾ 6 ’ਤੇ)