31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਵਿਸ਼ਵ ਅਧਰੰਗ ਦਿਵਸ ਸੰਬੰਧੀ ਜਾਗਰੂਕਤਾ

ਮਾਛੀਵਾੜਾ ਸਾਹਿਬ, 30 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਸੀ. ਐੱਚ.

Ad Position 21
No active advertisement
ਅਜੀਤ ਡੈਸਕ 31-10-2026
ਮਾਛੀਵਾੜਾ ਸਾਹਿਬ, 30 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਸੀ. ਐੱਚ. ਸੀ. ਮਾਛੀਵਾੜਾ ਸਾਹਿਬ ਤੇ ਅਧੀਨ ਆਉਂਦੇ ਸਿਹਤ ਕੇਂਦਰਾਂ ਵਿਚ ਐੱਸ. ਐੱਮ. ਓ. ਮਾਛੀਵਾੜਾ ਸਾਹਿਬ ਵਿਸ਼ਵ ਅਧਰੰਗ ਦਿਵਸ ਸੰਬੰਧੀ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ। ਇਸ ਮੌਕੇ ਡਾ. ਦਵਿੰਦਰ ਕੁਮਾਰ ਨੇ ਕਿਹਾ ਕਿ ਅਧਰੰਗ ਤੋਂ ਬਚਾਅ ਲਈ ਬੀ. ਪੀ. ਨੂੰ ਕਾਬੂ ਵਿਚ ਰੱਖੋ, ਆਪਣਾ ਵਜ਼ਨ ਲੰਬਾਈ ਦੇ ਹਿਸਾਬ ਮੁਤਾਬਿਕ ਰੱਖੋ ਅਤੇ ਕਿਸੇ ਵੀ ਵਿਅਕਤੀ ਨੂੰ ਅਧਰੰਗ ਹੋਣ ਦੀ ਸੂਰਤ ਵਿਚ ਛੇਤੀ ਤੋਂ ਛੇਤੀ ਹਸਪਤਾਲ ਇਲਾਜ ਲਈ ਲੈ ਕੇ ਜਾਇਆ ਜਾਵੇ। ਪਰਦੀਪ ਸਿੰਘ ਬਲਾਕ ਐਜੂਕੇਟਰ ਨੇ ਕਿਹਾ ਅਸੀਂ ਆਪਣੀ ਜੀਵਨ ਸ਼ੈਲੀ ਵਿਚ ਬਦਲਾਅ ਕਰ ਕੇ ਵੀ ਅਧਰੰਗ ਤੋਂ ਬਚ ਸਕਦੇ ਹਾਂ ਜਿਵੇਂ ਕਿ ਨਿਯਮਿਤ ਕਸਰਤ ਜਾਂ ਸੈਰ ਕਰਨਾ ਅਤੇ ਸਲਾਦ ਫਲਾਂ ਦਾ ਵਧੇਰੇ ਸੇਵਨ ਕਰਨਾ। ਇਸ ਮੌਕੇ ਹਰਪ੍ਰੀਤ ਕੌਰ, ਸ਼ਮਸ਼ੇਰ ਸਿੰਘ, ਕਮਲਜੀਤ ਕੌਰ, ਮਨਜੀਤ ਕੌਰ, ਸਰਬਜੀਤ ਸਿੰਘ ਸਮੇਤ ਆਸ਼ਾ ਵਰਕਰ ਅਤੇ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰੂ ਦੀ ਲਾਡਲੀ ਫ਼ੌਜ ਦੇ ਖੰਨਾ ਪਹੁੰਚਣ ’ਤੇ ਜਥੇ. ਬਾਬਾ ਇੰਦਰਜੀਤ ਸਿੰਘ ਤੇ ਗੁਰਸੀਰਤ ਸਿੰਘ ਖ਼ਾਲਸਾ ਵਲੋਂ ਸਵਾਗਤ ਤੇ ਸਨਮਾ... ਅਗਲੀ ਖ਼ਬਰ ਵਿਸ਼ਵ ਸਟ੍ਰੋਕ ਦਿਵਸ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ
Ad Position 24