ਬਿਜਲੀ ਮੁਲਾਜ਼ਮ ਅਤੇ ਪੈਨਸ਼ਨਰਾਂ ਵਲੋਂ ਡਵੀਜ਼ਨ ਦਫ਼ਤਰ ਖੰਨਾ ਦੇ ਗੇਟ ਅੱਗੇ ਵਿਸ਼ਾਲ ਰੈਲੀ
27 ਅਗਸਤ ਨੂੰ ਕੀਤਾ ਜਾਵੇਗਾ ਪੰਜਾਬ ਬੰਦ
ਖੰਨਾ, 21 ਅਗਸਤ (ਲਾਲ)-ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਅਤੇ ਟਰਾਂਸਮਿਸ਼ਨ ਮੰਡਲ ਕਮੇਟੀ ਖੰਨਾ ਦੇ ਪ੍ਰੈੱਸ ਸਕੱਤਰ ਵਿਧੀ ਚੰਦ ਅਤੇ ਸਕੱਤਰ ਮੋਹਨ ਸਿੰਘ ਸ਼ੰਭੂ ਅਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਮੰਡਲ ਕਮੇਟੀ ਖੰਨਾ ਦੇ ਸਕੱਤਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਪੰਜਾਬ ਅਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ ਦੇ ਸੱਦੇ ‘ਤੇ ਖੰਨਾ ਮੰਡਲ ਦੇ ਗੇਟ ਅੱਗੇ ਬਿਜਲੀ ਮੁਲਾਜ਼ਮ ਅਤੇ ਪੈਨਸ਼ਨਰਾਂ ਨੇ ਇਕੱਠੇ ਹੋ ਕੇ ਕੇਂਦਰ, ਪੰਜਾਬ ਸਰਕਾਰ ਅਤੇ ਪਾਵਰਕਾਮ ਅਤੇ ਟਰਾਂਸਕੋ ਦੀ ਮੈਨੇਜਮੈਂਟ ਦੇ ਖ਼ਿਲਾਫ਼ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਸਾਝੀ ਮੰਗਾਂ ਲੈ ਕੇ ਨਾਅਰੇ ਮਾਰਦੇ ਹੋਏ ਵਿਸ਼ਾਲ ਅਰਥੀ ਫੂਕ ਰੈਲੀ ਗੁਰਸੇਵਕ ਸਿੰਘ ਮੋਹੀ ਦੀ ਪ੍ਰਧਾਨਗੀ ਹੇਠ ਕੀਤੀ। ਰੈਲੀ ਵਿਚ ਵਰਿਆਮ ਸਿੰਘ, ਜਗਦੇਵ ਸਿੰਘ, ਕੁਲਵਿੰਦਰ ਸਿੰਘ, ਵਿਪਨ ਕੁਮਾਰ, ਨਵਜੋਤ ਕੁਮਾਰ, ਮਨੀ ਰਾਮ, ਦਲਵਾਰਾ ਸਿੰਘ, ਜਸਵੰਤ ਰਾਏ, ਹਰਜਿੰਦਰ ਸਿੰਘ, ਤਰਸੇਮ ਲਾਲ ਦੋਰਾਹਾ ਅਤੇ ਸਰਕਲ ਕਮੇਟੀ ਪੈਨਸ਼ਨਰ ਐਸੋਸ਼ੀਏਸਨ ਦੇ ਆਗੂਆਂ ਬਲਜੀਤ ਸਿੰਘ ਅਤੇ ਇੰਦਰਜੀਤ ਸਿੰਘ ਅਕਾਲ ਨੇ ਉਚੇਚੇ ਤੌਰ ‘ਤੇ ਸ਼ਾਮਲ ਹੋਏ।
ਖੰਨਾ, 21 ਅਗਸਤ (ਲਾਲ)-ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਅਤੇ ਟਰਾਂਸਮਿਸ਼ਨ ਮੰਡਲ ਕਮੇਟੀ ਖੰਨਾ ਦੇ ਪ੍ਰੈੱਸ ਸਕੱਤਰ ਵਿਧੀ ਚੰਦ ਅਤੇ ਸਕੱਤਰ ਮੋਹਨ ਸਿੰਘ ਸ਼ੰਭੂ ਅਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਮੰਡਲ ਕਮੇਟੀ ਖੰਨਾ ਦੇ ਸਕੱਤਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਪੰਜਾਬ ਅਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ ਦੇ ਸੱਦੇ ‘ਤੇ ਖੰਨਾ ਮੰਡਲ ਦੇ ਗੇਟ ਅੱਗੇ ਬਿਜਲੀ ਮੁਲਾਜ਼ਮ ਅਤੇ ਪੈਨਸ਼ਨਰਾਂ ਨੇ ਇਕੱਠੇ ਹੋ ਕੇ ਕੇਂਦਰ, ਪੰਜਾਬ ਸਰਕਾਰ ਅਤੇ ਪਾਵਰਕਾਮ ਅਤੇ ਟਰਾਂਸਕੋ ਦੀ ਮੈਨੇਜਮੈਂਟ ਦੇ ਖ਼ਿਲਾਫ਼ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਸਾਝੀ ਮੰਗਾਂ ਲੈ ਕੇ ਨਾਅਰੇ ਮਾਰਦੇ ਹੋਏ ਵਿਸ਼ਾਲ ਅਰਥੀ ਫੂਕ ਰੈਲੀ ਗੁਰਸੇਵਕ ਸਿੰਘ ਮੋਹੀ ਦੀ ਪ੍ਰਧਾਨਗੀ ਹੇਠ ਕੀਤੀ। ਰੈਲੀ ਵਿਚ ਵਰਿਆਮ ਸਿੰਘ, ਜਗਦੇਵ ਸਿੰਘ, ਕੁਲਵਿੰਦਰ ਸਿੰਘ, ਵਿਪਨ ਕੁਮਾਰ, ਨਵਜੋਤ ਕੁਮਾਰ, ਮਨੀ ਰਾਮ, ਦਲਵਾਰਾ ਸਿੰਘ, ਜਸਵੰਤ ਰਾਏ, ਹਰਜਿੰਦਰ ਸਿੰਘ, ਤਰਸੇਮ ਲਾਲ ਦੋਰਾਹਾ ਅਤੇ ਸਰਕਲ ਕਮੇਟੀ ਪੈਨਸ਼ਨਰ ਐਸੋਸ਼ੀਏਸਨ ਦੇ ਆਗੂਆਂ ਬਲਜੀਤ ਸਿੰਘ ਅਤੇ ਇੰਦਰਜੀਤ ਸਿੰਘ ਅਕਾਲ ਨੇ ਉਚੇਚੇ ਤੌਰ ‘ਤੇ ਸ਼ਾਮਲ ਹੋਏ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਨੂੰ ਮੰਨ ਕੇ ਲਾਗੂ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ 27.ਅਗਸਤ ਨੂੰ ਸਮੁੱਚਾ ਪੰਜਾਬ ਬੰਦ ਕੀਤਾ ਜਾਵੇਗਾ।