21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਕੇਂਦਰ ਸਰਕਾਰ ਦੀ ਨਾਲਾਇਕੀ ਕਾਰਨ ਮੋਟਰ ਗੱਡੀਆਂ ਈਥਨੋਲ ਨਾਲ ਕੀਤੀਆਂ ਖ਼ਰਾਬ ਤੇ ਰਸੋਈ ਦਾ ਅਕਸ ਚੀਨੀ ਦੇ ਵੱਧ ਰਹੇ ਭਾਅ ਨੇ ਵਿਗਾੜਿਆ-ਵਿਧਾਇਕ ਗਿਆਸਪੁਰਾ

ਪਾਇਲ, 21 ਅਗਸਤ (ਨਿਜ਼ਾਮਪੁਰ, ਰਜਿੰਦਰ ਸਿੰਘ)-ਕੇਂਦਰ ਦੀ ਭਾਜਪਾ ਸਰਕਾਰ ਦੁਆਰਾ ਕੀਤੀ ਗਈ ਨਾਲਾਇਕੀ ਨੇ ਇੱਕ ਪਾਸੇ ਪੈਟਰੋਲ ਵਿਚ ਗੰਨੇ ਦੇ ਰਸ ਦੀ ਮਾਤਰਾ ਵਧਾ ਕੇ ਈਥਨੋਲ ਦੀ ਮਾਤਰਾ ਵਧਾ ਕੇ ਕਾਰਾਂ, ਮੋਟਰਸਾਈਕਲ ਤੇ ਸਕੂਟਰਾਂ ਦੇ ਇੰਜਨਾਂ ਨੂੰ ਨੁਕਸਾਨ ਪਹੁੰਚਾ ਦਿੱਤਾ। ਦੂਜੇ ਪਾਸੇ ਦਿਨੋ-ਦਿਨ ਖੰਡ ਦੇ ਭਾਅ ਵਿਚ ਹੋ ਰਹੇ ਵਾਧੇ ਕਰਨ ਆਮ ਲੋਕਾਂ ਨੂੰ ਰਸੋਈ ਦੇ ਬਜਟ ਨੇ ਮੁਸੀਬਤਾਂ ਵਿਚ ਪਾ ਦਿੱਤਾ।

Ad Position 21
No active advertisement
ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਗੱਲਬਾਤ ਕਰਦੇ ਹੋਏ, ਨਾਲ ਚੇਅਰਮੈਨ ਸਿਰਾਜ ਖ਼ਾਨ, ਸਰਪੰਚ ਊਧਮ ਸਿੰਘ ਜੰਡਾਲੀ ਤੇ ਹੋਰ। ਤਸਵੀਰ : ਨਿਜ਼ਾਮਪੁਰ 22-08-2026
ਪਾਇਲ, 21 ਅਗਸਤ (ਨਿਜ਼ਾਮਪੁਰ, ਰਜਿੰਦਰ ਸਿੰਘ)-ਕੇਂਦਰ ਦੀ ਭਾਜਪਾ ਸਰਕਾਰ ਦੁਆਰਾ ਕੀਤੀ ਗਈ ਨਾਲਾਇਕੀ ਨੇ ਇੱਕ ਪਾਸੇ ਪੈਟਰੋਲ ਵਿਚ ਗੰਨੇ ਦੇ ਰਸ ਦੀ ਮਾਤਰਾ ਵਧਾ ਕੇ ਈਥਨੋਲ ਦੀ ਮਾਤਰਾ ਵਧਾ ਕੇ ਕਾਰਾਂ, ਮੋਟਰਸਾਈਕਲ ਤੇ ਸਕੂਟਰਾਂ ਦੇ ਇੰਜਨਾਂ ਨੂੰ ਨੁਕਸਾਨ ਪਹੁੰਚਾ ਦਿੱਤਾ। ਦੂਜੇ ਪਾਸੇ ਦਿਨੋ-ਦਿਨ ਖੰਡ ਦੇ ਭਾਅ ਵਿਚ ਹੋ ਰਹੇ ਵਾਧੇ ਕਰਨ ਆਮ ਲੋਕਾਂ ਨੂੰ ਰਸੋਈ ਦੇ ਬਜਟ ਨੇ ਮੁਸੀਬਤਾਂ ਵਿਚ ਪਾ ਦਿੱਤਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਪਾਇਲ ਦੇ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਨੇ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਮਾਮਲੇ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਦੋਵੇਂ ਫ਼ਾਰਮੂਲੇ ਫ਼ੇਲ੍ਹ ਹੋ ਚੁੱਕੇ ਹਨ ਕਿਉਂਕਿ ਈਥਨੌਲ ਦੀ ਵੱਧ ਮਾਤਰਾ ਨਾਲ ਜਿੱਥੇ ਵਹੀਕਲਾਂ ਵਿਚ ਤਕਨੀਕੀ ਖ਼ਰਾਬੀ ਆ ਰਹੀ ਹੈ। ਉੱਥੇ ਹੀ ਆਮ ਆਦਮੀ ਨੂੰ ਆਰਥਿਕ ਬੋਝ ਝੱਲਣਾ ਪੈ ਰਿਹਾ ਹੈ। ਦੂਜੇ ਪਾਸੇ ਗੰਨੇ ਦੀ ਮਾਤਰਾ ਈਥਨੋਲ ਵਿਚ ਵਧ ਜਾਣ ਕਾਰਨ ਖੰਡ ਪੈਦਾ ਕਰਨ ਦੀ ਘਾਟ ਨੇ ਹਰ ਵਰਗ ਦੇ ਲੋਕਾਂ ਦੀ ਜੇਬ ਉੱਪਰ ਵਾਧੂ ਬੋਝ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਖੰਡ ਅਸੀਂ ਭਾਰਤ ਵਿਚੋਂ ਪਹਿਲਾਂ ਵੇਚਦੇ ਸੀ ਜੋ ਅੱਜ ਖ਼ਰੀਦਣ ਲਈ ਮਜਬੂਰ ਹਾਂ ਇਹ ਇੱਕ ਸੂਝ-ਬੂਝ ਦੀ ਨਿਸ਼ਾਨੀ ਨਹੀਂ ਸਗੋਂ ਨਾਲਾਇਕੀ ਦੀ ਵੱਡੀ ਉਦਾਹਰਨ ਹੈ। ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਇਸ ਭਖਦੇ ਮਸਲਿਆਂ ਵੱਲ ਧਿਆਨ ਨਾ ਦਿੱਤਾ ਤਾਂ ਜਨਤਾ ਸੜਕਾਂ ਉੱਪਰ ਆਉਣ ਲਈ ਮਜਬੂਰ ਹੋ ਜਾਵੇਗੀ ਜਿਸ ਦੀ ਜ਼ਿੰਮੇਵਾਰ ਕੇਂਦਰ ਦੀ ਭਾਜਪਾ ਸਰਕਾਰ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਰਾਜ ਖ਼ਾਨ ਚੇਅਰਮੈਨ ਵਕਫ਼ ਬੋਰਡ ਹਲਕਾ ਪਾਇਲ, ਸਰਪੰਚ ਊਧਮ ਸਿੰਘ ਜੰਡਾਲੀ, ਸਾਬਕਾ ਸਰਪੰਚ ਦਲਵਿੰਦਰ ਸਿੰਘ ਝਾਬੇਵਾਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਸਰਕਲ ਚੌਲਾਂਗ ਵਲੋਂ ਬੰਦ ਨੂੰ ਸਮਰਥਨ ਅਗਲੀ ਖ਼ਬਰ ਬਿਜਲੀ ਮੁਲਾਜ਼ਮ ਅਤੇ ਪੈਨਸ਼ਨਰਾਂ ਵਲੋਂ ਡਵੀਜ਼ਨ ਦਫ਼ਤਰ ਖੰਨਾ ਦੇ ਗੇਟ ਅੱਗੇ ਵਿਸ਼ਾਲ ਰੈਲੀ 27 ਅਗਸਤ ਨੂੰ ਕੀਤਾ ਜਾਵੇਗਾ ਪੰਜਾਬ...
Ad Position 24