ਟੱਲੇਵਾਲ, 2 ਜੂਨ (ਸੋਨੀ ਚੀਮਾ)-ਪਿੰਡ ਗਾਗੇਵਾਲ ਅਤੇ ਸੱਦੋਵਾਲ ਪਿੰਡਾਂ ਨਾਲ ਸਬੰਧਿਤ ਸਹਿਕਾਰੀ ਸਭਾ ਦੀ ਪ੍ਰਬੰਧਕੀ ਕਮੇਟੀ ਦੀ ਚੋਣ 15 ਦਿਨ ਪਹਿਲਾਂ ਹੋਣ ਉਪਰੰਤ ਅੱਜ ਵਿਭਾਗੀ ਏਜੰਡੇ ਉਪਰੰਤ ਸੈਕਟਰੀ ਨਵਦੀਪ ਸਿੰਘ ਦੀ ਅਗਵਾਈ ਵਿਚ ਮੀਟਿੰਗ ਰੱਖੀ ਗਈ | ਜਿਸ ਦੌਰਾਨ ਸਭਾ ਦੀ ਪ੍ਰਬੰਧਕੀ ਕਮੇਟੀ ਦੇ 10 ਮੈਂਬਰਾਂ ਵਿਚੋਂ 7 ਮੈਂਬਰ ਜਿਨ੍ਹਾਂ ਵਿਚੋਂ ਪੰਜ ਮੈਂਬਰ ਗਾਗੇਵਾਲ ਅਤੇ 2 ਮੈਂਬਰ ਸੱਦੋਵਾਲ ਦੇ ਹਾਜ਼ਰ ਹੋਏ | ਇਸ ਸਬੰਧੀ ਸਭਾ ਦੇ ਸਕੱਤਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਏ.ਆਰ. ਰੁਪਿੰਦਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਤੇ ਇੰਸਪੈਕਟਰ ਗੁਰਮੱੁਖ ਸਿੰਘ, ਮੈਡਮ ਨੀਤੂ ਰਾਣੀ ਆਰ.ਓ, ਸੁਖਚੈਨ ਸਿੰਘ ਸੈਕਟਰੀ ਦੀ ਦੇਖ ਰੇਖ ਹੇਠ ਹੋਈ ਚੋਣ ਉਪਰੰਤ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ ਅੱਜ ਸਭਾ ਦਾ ਇਜਲਾਸ ਬੁਲਾਇਆ ਗਿਆ | ਜਿਸ ਦੌਰਾਨ ਪ੍ਰਬੰਧਕੀ ਕਮੇਟੀ ਦੇ ਚੁਣੇ ਦਸ ਮੈਂਬਰਾਂ ਵਿਚੋਂ ਸੁਖਵਿੰਦਰ ਸਿੰਘ ਗੋਰਖਾ, ਸੁਰਜੀਤ ਸਿੰਘ ਸਾਬਕਾ ਸਰਪੰਚ ਗਾਗੇਵਾਲ, ਬਲਜਿੰਦਰ ਸਿੰਘ, ਰਣਧੀਰ ਸਿੰਘ ਗਾਗੇਵਾਲ, ਬਲਜਿੰਦਰ ਕੌਰ ਗਾਗੇਵਾਲ ਤੋਂ ਇਲਾਵਾ ਜਰਨੈਲ ਸਿੰਘ ਸੱਦੋਵਾਲ ਅਤੇ ਰਲਾ ਸਿੰਘ ਸੱਦੋਵਾਲ ਹਾਜ਼ਰ ਹੋਏ | ਹਾਜ਼ਰ ਹੋਏ ਸਭਾ ਦੇ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਸੁਖਵਿੰਦਰ ਸਿੰਘ ਗੋਰਖਾ ਨੂੰ ਪ੍ਰਧਾਨ, ਜਰਨੈਲ ਸਿੰਘ ਸੱਦੋਵਾਲ ਨੂੰ ਸੀਨੀਅਰ ਮੀਤ ਪ੍ਰਧਾਨ, ਬਲਜਿੰਦਰ ਕੌਰ ਨੂੰ ਮੀਤ ਪ੍ਰਧਾਨ ਅਤੇ ਰਲਾ ਸਿੰਘ ਸੱਦੋਵਾਲ ਨੂੰ ਮੀਤ ਪ੍ਰਧਾਨ ਚੁਣਿਆ ਗਿਆ | ਚੁਣੇ ਗਏ ਅਹੁਦੇਦਾਰਾਂ ਦਾ ਪਿੰਡ ਵਾਸੀਆਂ ਵਲੋਂ ਹਾਰ ਪਾ ਕੇ ਸਵਾਗਤ ਕੀਤਾ ਗਿਆ | ਇਸ ਮੌਕੇ ਬਲਦੇਵ ਸਿੰਘ ਗਾਗੇਵਾਲ, ਸਤਕਰਤਾਰ ਸਿੰਘ ਸਾਬਕਾ ਪ੍ਰਧਾਨ, ਇਕੱਤਰ ਸਿੰਘ ਸਾਬਕਾ ਸਰਪੰਚ, ਗੁਰਸੇਵਕ ਸਿੰਘ ਗਾਗੇਵਾਲ ਸਾਬਕਾ ਚੇਅਰਮੈਨ, ਨਛੱਤਰ ਸਿੰਘ ਸਾਬਕਾ ਸਰਪੰਚ ਸੱਦੋਵਾਲ, ਪਰਮਿੰਦਰ ਸਿੰਘ ਸੁੱਖਾ ਸਾਬਕਾ ਸਰਪੰਚ, ਗੁਰਤੇਜ ਸਿੰਘ, ਬੇਅੰਤ ਸਿੰਘ, ਜਸਵੀਰ ਸਿੰਘ ਜੱਸੀ, ਮਲਕੀਤ ਸਿੰਘ, ਗੁਰਮੀਤ ਸਿੰਘ, ਮਾ: ਗੁਰਬਖ਼ਸ਼ ਸਿੰਘ, ਮਿੱਤਰਪਾਲ ਸਿੰਘ ਗਿੱਲ, ਅੰਮਿ੍ਤਪਾਲ ਸਿੰਘ, ਹਰਚੇਤ ਸਿੰਘ ਸਾਬਕਾ ਪੰਚ, ਜਸਵਿੰਦਰ ਸਿੰਘ ਸਾਬਕਾ ਪੰਚ, ਅਮਨਦੀਪ ਸਿੰਘ ਬਾਬੇਕਾ, ਬੇਅੰਤ ਸਿੰਘ, ਜਗਸੀਰ ਸਿੰਘ ਪੰਚ, ਦਲਜੀਤ ਸਿੰਘ ਲਾਡੀ, ਰਣਜੀਤ ਸਿੰਘ, ਜਸਵੀਰ ਸਿੰਘ ਜੱਸੀ, ਦਰਸ਼ਨ ਸਿੰਘ ਨੰਬਰਦਾਰ, ਨਿੱਕਾ ਸਿੰਘ ਸੱਦੋਵਾਲ, ਗੁਰਜੀਤ ਸਿੰਘ ਸੱਦੋਵਾਲ, ਦਲਜਿੰਦਰ ਸਿੰਘ ਸੱਦੋਵਾਲ, ਬਲਵੰਤ ਸਿੰਘ ਸੱਦੋਵਾਲ ਆਦਿ ਤੋਂ ਇਲਾਵਾ ਹੋਰ ਵੀ ਦੋਵੇਂ ਪਿੰਡਾਂ ਨਾਲ ਸਬੰਧਿਤ ਆਗੂ ਹਾਜ਼ਰ ਸਨ |