ਤਪਾ ਮੰਡੀ, 2 ਜੂਨ (ਵਿਜੇ ਸ਼ਰਮਾ)-ਭਾਰਤ ਚੋਣ ਕਮਿਸ਼ਨ ਮੁੱਖ ਚੋਣ ਅਫਸਰ ਪੰਜਾਬ, ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ. ਬੇਨਿਥ ਅਤੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਕਮ ਉਪ ਮੰਡਲ ਮਜਿਸਟਰੇਟ ਸਿਮਰਪ੍ਰੀਤ ਕੌਰ ਵਲੋਂ ਵੱਖ-ਵੱਖ ਹਲਕਿਆਂ ਦੇ ਚੋਣ ਇੰਚਾਰਜ ਨੂੰ ਹਲਕੇ ਦੇ ਵੋਟਰ ਦੀ ਉਮਰ ਪੂਰੀ ਕਰਦੇ ਨੌਜਵਾਨਾਂ ਸਮੇਤ ਹਰ ਵਿਅਕਤੀ ਨੂੰ ਵੋਟਰ ਸੂਚੀ ਵਿਚ ਸ਼ਾਮਿਲ ਅਤੇ ਸੁਧਾਈ ਦਾ ਕੰਮ ਵੀ ਚੱਲ ਰਿਹਾ ਹੈ | ਇਸ ਸਬੰਧੀ ਸਬ-ਡਵੀਜ਼ਨ ਤਪਾ ਦੇ ਦਫ਼ਤਰ ਵਿਚ ਜਗਸੀਰ ਸਿੰਘ ਇਲੈੱਕਸ਼ਨ ਇੰਚਾਰਜ ਅਤੇ ਅੰਕੁਰ ਕੁਮਾਰ ਭਾਗ ਨੰਬਰ 94 ਬੀ.ਐਲ.ਓ. ਨੇ ਨਵੀਆਂ ਵੋਟਾਂ ਅਤੇ ਵੋਟਾਂ ਦੀ ਸੁਧਾਈ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ 102 ਭਦੌੜ ਦੀਆਂ ਵੋਟਾਂ ਸਬੰਧੀ ਨਵੇਂ ਵੋਟਰ ਵਜੋਂ ਆਪਣੀ ਨਵੀਂ ਵੋਟ ਬਣਾਉਣੀ ਚਾਹੁੰਦਾ ਹੈ, ਤਾਂ ਉਸ ਨੂੰ ਫਾਰਮ ਨੰਬਰ 6 ਭਰਨਾ ਪਵੇਗਾ | ਜੇਕਰ ਕੋਈ ਵੋਟਰ ਹਲਕੇ ਵਿਚੋਂ ਆਪਣੀ ਵੋਟ ਕਟਵਾਉਣਾ ਚਾਹੁੰਦਾ ਹੈ, ਤਾਂ ਉਸ ਵਲੋਂ ਫਾਰਮ ਨੰਬਰ 7 ਭਰਿਆ ਜਾਵੇ, ਅਗਰ ਕੋਈ ਵੋਟਰ ਆਪਣੀ ਵੋਟ ਦੀ ਦਰੁਸਤੀ ਕਰਾਉਣਾ ਚਾਹੁੰਦਾ ਹੈ ਤਾਂ ਉਸ ਵਿਅਕਤੀ ਫਾਰਮ ਨੰਬਰ 8 ਭਰਨਾ ਪਵੇਗਾ | ਉਨ੍ਹਾਂ ਦੱਸਿਆ ਕਿ ਹਰ ਵੋਟਰ ਆਪਣੀ ਵੋਟ ਦੀ ਸੁਧਾਈ ਲਈ ਸਬੰਧਿਤ ਬੀ.ਐਲੋਜ ਤੋਂ ਕੰਮ ਕਰਵਾ ਸਕਦਾ ਹੈ ਕਿਉਂਕਿ ਸਰਕਾਰ ਵਲੋਂ ਉਕਤ ਸੇਵਾ ਬਿਲਕੁਲ ਮੁਫ਼ਤ ਦਿੱਤੀ ਗਈ | ਇਸ ਮੌਕੇ ਅੰਕੁਰ ਕੁਮਾਰ, ਜਗਸੀਰ ਸਿੰਘ, ਹਰਮੀਤ ਸਿੰਘ, ਜਗਸੀਰ ਸਿੰਘ, ਸੁਰਜੀਤ ਸਿੰਘ, ਮੈਡਮ ਰਿੰਮੀ ਰਾਣੀ ਆਦਿ ਹਾਜਰ ਸਨ |