ਤਪਾ ਮੰਡੀ, 3 ਜੂਨ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸ਼ਿਆਮ ਪ੍ਰਚਾਰ ਮੰਡਲ ਪ੍ਰਬੰਧਕਾਂ ਵਲੋਂ ਪੰਚਮੁਖੀ ਹਨੂਮਾਨ ਅਤੇ ਸ਼ਨੀਦੇਵ ਮੰਦਰ ਵਿਖੇ ਪ੍ਰਭਾਤ ਫੇਰੀ ਕੱਢੀ ਗਈ | ਇਹ ਪ੍ਰਭਾਤ ਫੇਰੀ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਕੱਢੀ ਜਾਂਦੀ ਹੈ, ਜਿਸ ਦਾ ਮੁੱਖ ਮਕਸਦ ਲੋਕਾਂ ਨੂੰ ਰਾਮ ਨਾਮ ਨਾਲ ਜੋੜਨਾ ਹੈ | ਇਹ ਪ੍ਰਭਾਤ ਫੇਰੀ ਦਰਾਜ਼ ਫਾਟਕ ਨਜ਼ਦੀਕੀ ਬਸਤੀਆਂ ਵਿਚ ਦੀ ਹੁੰਦੀ ਹੋਈ ਮੰਦਰ 'ਚ ਸਮਾਪਤ ਹੋਈ | ਉਪਰੰਤ ਸ਼ਰਧਾਲੂਆਂ ਨੇ ਪ੍ਰਭੂ ਦੀ ਆਰਤੀ ਕੀਤੀ ਅਤੇ ਪ੍ਰਸ਼ਾਦ ਵੰਡਿਆ | ਇਸ ਮੌਕੇ ਹਰੀਸ਼ ਮਿੱਤਲ ਗੋਸ਼ਾ, ਕਰਨ ਮਿੱਤਲ, ਮਾਸਟਰ ਨਰਾਇਣ, ਜੋਗੀ, ਚੇਤਨ, ਸੁਰੇਸ਼ ਮਿੱਤਲ, ਰਿੰਕੂ ਮੌੜ, ਮੋਨਿਕਾ, ਰਜਨੀ, ਸੰਜੂ ਸਿੰਗਲਾ, ਕੇਬਲ ਮਿੱਤਲ, ਦੀਪੂ ਭੈਣੀ, ਭਾਰਤ ਭੂਸ਼ਨ, ਸੁਰਿੰਦਰ ਐਲ.ਆਈ.ਸੀ., ਲਾਡੀ, ਸਾਬਕਾ ਕੌਂਸਲਰ ਵਿਜੇ ਧੂਰਕੋਟੀਆ, ਬੀਰਬਲ ਆਲੀਕੇ, ਸੁਭਾਸ਼ ਕਾਂਸਲ ਤੋਂ ਇਲਾਵਾ ਮਹਿਲਾ ਕੀਰਤਨ ਮੰਡਲ ਦੇ ਨੁਮਾਇੰਦੇ ਹਾਜ਼ਰ ਸਨ |