ਬਰਨਾਲਾ, 3 ਜੂਨ (ਅਸ਼ੋਕ ਭਾਰਤੀ)-ਵਾਈ.ਐੱਸ. ਪਬਲਿਕ ਸਕੂਲ ਹੰਡਿਆਇਆ ਵਿਖੇ ਮੈਡੀਕਲ ਗਰੱੁਪ 12ਵੀਂ ਦੀ ਵਿਦਿਆਰਥਣ ਜਸ਼ਨਦੀਪ ਕੌਰ ਬਾਜਵਾ ਵਲੋਂ ਲਿਖੀ ਪੁਸਤਕ 'ਡੂੰਘੀਆਂ ਸੱਟਾਂ' ਰਿਲੀਜ਼ ਕੀਤੀ ਗਈ | ਰਿਲੀਜ਼ ਕਰਨ ਦੀ ਰਸਮ ਪਿ੍ੰਸੀਪਲ ਸ੍ਰੀ ਮੋਹਿਤ ਜਿੰਦਲ, ਵਾਈਸ ਪਿ੍ੰਸੀਪਲ ਸ੍ਰੀ ਸਚਿਨ ਗੁਪਤਾ ਅਤੇ ਵਿਦਿਆਰਥਣ ਦੇ ਮਾਪਿਆਂ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ | ਵਿਦਿਆਰਥਣ ਜਸ਼ਨਦੀਪ ਕੌਰ ਨੇ ਦੱਸਿਆ ਕਿ ਕਵਿਤਾਵਾਂ ਲਿਖਣ ਦੀ ਰੁਚੀ ਉਸ ਨੂੰ ਵਾਈ.ਐੱਸ. ਸਕੂਲ ਵਿਚ ਹੀ ਮਿਲੀ | ਇਹ ਸਕੂਲ ਵਿਦਿਆਰਥੀਆਂ ਨੂੰ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿਚ ਕਵਿਤਾਵਾਂ ਅਤੇ ਕਹਾਣੀਆਂ ਲਿਖਣ ਲਈ ਹੌਸਲਾ ਦਿੰਦਾ ਹੈ | 'ਡੂੰਘੀਆਂ ਸੱਟਾਂ' ਉਸ ਦੇ ਮਨ ਦੇ ਵਿਚਾਰਾਂ ਅਤੇ ਭਾਵਨਾਵਾਂ ਦਾ ਸੰਕਲਨ ਹੈ | ਸਮਾਗਮ ਦੌਰਾਨ ਸੰਸਥਾ ਦੇ ਡਾਇਰੈਕਟਰ ਸ੍ਰੀ ਵਰੁਣ ਭਾਰਤੀ ਅਤੇ ਪ੍ਰਧਾਨ ਪ੍ਰੋ: ਦਰਸ਼ਨ ਕੁਮਾਰ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਹਰ ਖੇਤਰ ਵਿਚ ਅੱਗੇ ਲੈ ਕੇ ਜਾਣਾ ਹੀ ਸਾਡਾ ਉਦੇਸ਼ ਹੈ ਭਾਵੇਂ ਉਹ ਪੜਾਈ ਹੋਵੇ, ਖੇਡਾਂ ਜਾਂ ਲਿਖਾਰੀ ਬਣਨ ਦੀ ਦਿਸ਼ਾ | ਉਨ੍ਹਾਂ ਦੱਸਿਆ ਕਿ ਹੁਣ ਤੱਕ ਸਕੂਲ ਦੇ 56 ਵਿਦਿਆਰਥੀ ਆਪਣੀਆਂ ਪੁਸਤਕਾਂ ਸਾਹਿਤ ਦੀ ਝੋਲੀ 'ਚ ਪਾ ਚੱੁਕੇ ਹਨ |