18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਬਰਨਾਲਾ ਦੀ ਅੰਡਰ-23 ਟੀਮ ਨੇ ਸੰਗਰੂਰ ਨੂੰ 6 ਵਿਕਟਾਂ ਨਾਲ ਹਰਾਇਆ <br/>

Ad Position 21
No active advertisement
ਅਜੀਤ ਡੈਸਕ 04-06-2025
ਬਰਨਾਲਾ, 3 ਜੂਨ (ਗੁਰਪ੍ਰੀਤ ਸਿੰਘ ਲਾਡੀ)-ਬਰਨਾਲਾ ਦੀ ਅੰਡਰ-23 ਟੀਮ ਨੇ ਪੰਜਾਬ ਸਟੇਟ ਇੰਟਰ ਡਿਸਟਿ੍ਕਟ ਟੂਰਨਾਮੈਂਟ 2025-26 ਦੇ ਦੂਜੇ ਇੱਕ ਦਿਨਾ ਮੈਚ ਵਿਚ ਸੰਗਰੂਰ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ | ਟੂਰਨਾਮੈਂਟ ਦਾ ਲੀਗ ਮੈਚ ਬਰਨਾਲਾ ਦੇ ਟਰਾਈਡੈਂਟ ਕੰਪਲੈਕਸ ਦੇ ਮੈਦਾਨ ਵਿਚ ਖੇਡਿਆ ਗਿਆ | ਮੀਂਹ ਕਾਰਨ ਮੈਚ ਇੱਕ ਘੰਟਾ ਦੇਰੀ ਨਾਲ ਸ਼ੁਰੂ ਹੋਇਆ, ਜਿਸ ਕਾਰਨ ਅੰਪਾਇਰਾਂ ਨੇ 45-45 ਓਵਰਾਂ ਦਾ ਮੈਚ ਖੇਡਣ ਦਾ ਫ਼ੈਸਲਾ ਲਿਆ | ਸੰਗਰੂਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ ਅਤੇ 42.4 ਓਵਰਾਂ ਵਿਚ 151 ਦੌੜਾਂ ਬਣਾ ਕੇ ਆਲ ਆਊਟ ਹੋ ਗਈ | ਬਰਨਾਲਾ ਵਲੋਂ ਸਾਹਿਲਪ੍ਰੀਤ ਸਿੰਘ ਅਤੇ ਮੁਨੀਸ਼ ਕੁਮਾਰ ਜੈਨ ਨੇ 4-4 ਵਿਕਟਾਂ ਹਾਸਲ ਕੀਤੀਆਂ | 152 ਦੌੜਾਂ ਦਾ ਪਿੱਛਾ ਕਰਦਿਆਂ ਬਰਨਾਲਾ ਦੀ ਟੀਮ ਨੇ 37.2 ਓਵਰਾਂ ਵਿਚ 4 ਵਿਕਟਾਂ ਗੁਆ ਕੇ ਮੈਚ ਜਿੱਤ ਲਿਆ | ਪਹਿਲੇ ਮੈਚ ਵਿਚ 85 ਦੌੜਾਂ ਬਣਾਉਣ ਵਾਲੇ ਪਰਵਜੋਤ ਸਿੰਘ ਨੇ ਇਸ ਮੈਚ ਵਿਚ ਵੀ ਨਾਬਾਦ 64 ਦੌੜਾਂ ਬਣਾਈਆਂ ਅਤੇ ਬਰਨਾਲਾ ਨੂੰ ਜਿੱਤ ਦਿਵਾਈ | ਮੈਚ ਤੋਂ ਬਾਅਦ ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਬਰਨਾਲਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਪੂਰੀ ਟੀਮ ਨੂੰ ਜਿੱਤ ਦੀਆਂ ਮੁਬਾਰਕਾਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਬਰਨਾਲਾ ਅਨਾਜ ਮੰਡੀ ਵਿਚ ਮੂੰਗੀ ਦੀ ਫ਼ਸਲ ਦੀ ਖ਼ਰੀਦ ਹੋਈ ਸ਼ੁਰੂ <br/> ਅਗਲੀ ਖ਼ਬਰ ਵਾਈ.ਐੱਸ. ਪਬਲਿਕ ਸਕੂਲ ਵਿਖੇ ਪੁਸਤਕ 'ਡੂੰਘੀਆਂ ਸੱਟਾਂ' ਰਿਲੀਜ਼ <br/>
Ad Position 24