ਹੰਡਿਆਇਆ, 3 ਜੂਨ (ਗੁਰਜੀਤ ਸਿੰਘ ਖੱੁਡੀ)-ਕੌਮੀ ਮਾਰਗ ਨੰ: 7 ਚੰਡੀਗੜ੍ਹ-ਬਠਿੰਡਾ ਉੱਪਰ ਮੀਂਹ ਦਾ ਪਾਣੀ ਖੜ੍ਹਨ ਕਰ ਕੇ ਰਾਹਗੀਰਾਂ ਨੰੂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਹੰਡਿਆਇਆ ਦੇ ਸਟੈਂਡਰਡ ਚੌਕ ਤੋਂ ਮਾਨਸਾ ਸਾਈਡ ਵੱਲ, ਹੰਡਿਆਇਆ ਦੇ ਗੁਰਦੁਆਰਾ ਸਾਹਿਬ ਬਾਬਾ ਵਿਸ਼ਵਕਰਮਾ ਭਵਨ ਦੇ ਨੇੜੇ ਅਤੇ ਟੀ-ਪੁਆਇੰਟ ਤੋਂ ਸੰਗਰੂਰ ਸਲਿਪ ਰੋਡ ਉੱਪਰ ਮੀਂਹ ਦਾ ਪਾਣੀ ਦੂਰ ਤੱਕ ਖੜ੍ਹਨ ਕਰ ਕੇ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਵਲੋਂ ਭਾਵੇਂ ਇਸ ਸੜਕ ਦੇ ਰੱਖ ਰਖਾਵ ਲਈ ਪ੍ਰਬੰਧ ਕੀਤੇ ਜਾਂਦੇ ਹਨ | ਪ੍ਰੰਤੂ ਇਨ੍ਹਾਂ ਤਿੰਨਾਂ ਥਾਵਾਂ ਤੇ ਪਿਛਲੇ ਸਮੇਂ ਤੋਂ ਪਾਣੀ ਦੀ ਨਿਕਾਸੀ ਲਈ ਕੋਈ ਪ੍ਰਬੰਧ ਨਹੀਂ ਕੀਤੇ | ਕਸਬਾ ਹੰਡਿਆਇਆ ਦੇ ਵਾਸੀ ਕੁਲਦੀਪ ਸਿੰਘ, ਸਰਪੰਚ ਹਰਮੇਲ ਸਿੰਘ ਗਿੱਲ, ਗੁਰਜੀਤ ਸਿੰਘ ਗਿੰਨੀ, ਗੁਰਨੈਬ ਸਿੰਘ ਬਾਜਵਾ, ਰਣਜੋਧ ਸਿੰਘ ਬਾਜਵਾ, ਨਾਜਮ ਸਿੰਘ ਧਨੌਲਾ ਆਦਿ ਨੇ ਡਿਪਟੀ ਕਮਿਸ਼ਨਰ ਬਰਨਾਲਾ ਅਤੇ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਪਟਿਆਲਾ ਪਾਸੋਂ ਮੰਗ ਕੀਤੀ ਕਿ ਇਨ੍ਹਾਂ ਥਾਵਾਂ ਉੱਪਰ ਖੜ੍ਹਦੇ ਗੰਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕੀਤੇ ਜਾਣ ਅਤੇ ਇਸ ਸੜਕ ਤੋਂ ਟੱੁਟਣ ਤੋਂ ਬਚਾਇਆ ਜਾਵੇ |