18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਆਉਣ ਵਾਲੀਆਂ ਸਮੁੱਚੀਆਂ ਚੋਣਾਂ ਵਿਚ ਜ਼ਿਲੇ੍ਹ 'ਚੋਂ ਕਾਂਗਰਸ ਆਪਣਾ ਹੱਥ ਉੱਚਾ ਰੱਖੇਗੀ-ਸੱਦੋਵਾਲ <br/>

Ad Position 21
No active advertisement
ਅਜੀਤ ਡੈਸਕ 04-06-2025
ਟੱਲੇਵਾਲ, 3 ਜੂਨ (ਸੋਨੀ ਚੀਮਾ)-ਪੰਜਾਬ ਦੇ ਲੋਕਾਂ ਨੇ ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਜੋ ਸੁਪਨਿਆਂ ਨਾਲ ਸੱਤਾ ਸੌਂਪੀ ਸੀ, ਉਸ 'ਤੇ ਪਾਰਟੀ ਦੇ ਆਗੂ ਖਰਾ ਨਹੀਂ ਉੱਤਰੇ ਅਤੇ ਹੁਣ ਲੋਕ ਦੁਬਾਰਾ ਕਾਂਗਰਸ ਪਾਰਟੀ ਦੇ ਹੱਥ ਪੰਜਾਬ ਦੀ ਵਾਗਡੋਰ ਦੇਣ ਦੇ ਹੱਕ ਵਿਚ ਹਨ | ਇਹ ਸ਼ਬਦ ਸਰਪੰਚ ਤੇਜਪਾਲ ਸਿੰਘ ਸੱਦੋਵਾਲ ਸਾਬਕਾ ਬਲਾਕ ਪ੍ਰਧਾਨ ਨੇ ਕਾਂਗਰਸੀ ਵਰਕਰਾਂ ਸਮੇਤ ਗੱਲਬਾਤ ਕਰਦਿਆਂ ਆਖੇ | ਉਨ੍ਹਾਂ ਕਿਹਾ ਕਿ ਪੰਜਾਬ ਸਮੇਤ ਜ਼ਿਲ੍ਹਾ ਬਰਨਾਲੇ ਦੀ ਆਬੋ ਹਵਾ ਅੱਜ ਕਾਂਗਰਸ ਵੱਲ ਹੈ ਅਤੇ ਇਸ ਤੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਲਗਾਤਾਰ ਮਿਹਨਤ ਕਰ ਰਹੇ ਹਨ ਅਤੇ ਉਨ੍ਹਾਂ ਦੀ ਮਿਹਨਤ ਨੂੰ ਬੂਰ ਪੈਂਦਾ ਵੀ ਨਜਰ ਆ ਰਿਹਾ ਹੈ, ਕਿਉਂਕਿ ਜਿੱਥੇ ਕੱਲ੍ਹ ਬਰਨਾਲਾ ਵਿਖੇ ਹੋਈ ਸੰਵਿਧਾਨ ਬਚਾਓ ਰੈਲੀ ਸ਼ਾਨਦਾਰ ਰਹੀ, ਉੱਥੇ ਕਾਂਗਰਸ ਪਾਰਟੀ ਦੇ ਸਮੁੱਚੇ ਆਗੂ ਤੇ ਵਰਕਰ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਅਗਵਾਈ ਵਿਚ ਇਕਮੱੁਠ ਨਜਰ ਆ ਰਹੇ ਹਨ | ਜਿਸ ਦੇ ਚੱਲਦਿਆਂ ਆਉਣ ਵਾਲੀਆਂ ਸਮੁੱਚੀਆਂ ਚੋਣਾਂ ਵਿਚ ਕਾਂਗਰਸ ਦਾ ਹੱਥ ਉੱਚਾ ਰਹੇਗਾ | ਇਸ ਮੌਕੇ ਬਲਵਿੰਦਰ ਸਿੰਘ ਪੰਚ, ਸੁਰਜੀਤ ਸਿੰਘ ਪੰਚ, ਗਿੰਦਾ ਸਿੰਘ, ਬੰਤ ਸਿੰਘ, ਮੱਖਣ ਸਿੰਘ, ਦਰਸ਼ਨ ਸਿੰਘ, ਪਲਵਿੰਦਰ ਸਿੰਘ, ਮੀਂਹ ਸਿੰਘ ਕਬੱਡੀ ਖਿਡਾਰੀ ਸੱਦੋਵਾਲ, ਅਰਜਨ ਸਿੰਘ, ਲਛਮਣ ਸਿੰਘ, ਦੇਵ ਸਿੰਘ, ਬਾਗੀ ਸਿੰਘ, ਕਾਲਾ ਸਿੰਘ, ਲਾਭਾ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਕਾਂਗਰਸੀ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਫਤਿਹ ਗਰੁੱਪ ਦੇ 65 ਸਿਖਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰ ਕੇ ਇਤਿਹਾਸ ਸਿਰਜਿਆ <br/> ਅਗਲੀ ਖ਼ਬਰ ਕੌਮੀ ਮਾਰਗ ਨੰ: 7 ਉੱਪਰ ਕਈ ਥਾਵਾਂ 'ਤੇ ਮੀਂਹ ਦਾ ਗੰਦੇ ਪਾਣੀ ਖੜ੍ਹਨ ਕਰ ਕੇ ਰਾਹਗੀਰ ਪ੍ਰੇਸ਼ਾਨ <br/>
Ad Position 24