ਤਪਾ ਮੰਡੀ, 3 ਜੂਨ (ਵਿਜੇ ਸ਼ਰਮਾ)-ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਸੰਬੰਧਿਤ, ਨੇ ਬੀ.ਐਡ. ਤੀਜੇ ਸਮੈਸਟਰ ਦਸੰਬਰ 2024 ਦੇ ਨਤੀਜਿਆਂ ਵਿਚ 100 ਫ਼ੀਸਦੀ ਪਾਸ ਪ੍ਰਤੀਸ਼ਤਤਾ ਨਾਲ ਅਕਾਦਮਿਕ ਉੱਤਮਤਾ ਦਾ ਪ੍ਰਮਾਣ ਦਿੱਤਾ | ਕੁੱਲ 75 ਵਿਦਿਆਰਥੀਆਂ ਵਿਚੋਂ 65 ਨੇ 90 ਫ਼ੀਸਦੀ ਤੋਂ ਵੱਧ ਅੰਕ ਹਾਸਲ ਕੀਤੇ | ਪਹਿਲੀ ਪੁਜੀਸ਼ਨ ਗੁਲਾਬਸ਼ਾ (ਪੁੱਤਰੀ ਅਬਦੁਲ ਰਸੀਦ, ਭਦੌੜ) ਨੇ 95 ਫ਼ੀਸਦ ਅੰਕਾਂ ਨਾਲ, ਦੂਜੀ ਪੁਜੀਸ਼ਨ ਕੋਮਲ ਰਾਣੀ (ਰਾਮਪੁਰਾ), ਕੁਲਵਿੰਦਰ ਕੌਰ (ਮੌੜ ਕਲਾਂ), ਰਮਨਦੀਪ ਕੌਰ (ਰਾਮਪੁਰਾ), ਰਿਤੀਕਾ ਅਤੇ ਪ੍ਰਭਜੋਤ ਮਾਨ (ਫੂਲ) ਨੇ 94 ਫ਼ੀਸਦੀ ਅੰਕਾਂ ਨਾਲ ਅਤੇ ਤੀਜੀ ਪੁਜੀਸ਼ਨ ਨਵਦੀਪ ਕੌਰ (ਸੂਚ), ਪਿ੍ਤਪਾਲ ਕੌਰ (ਭੂੰਦੜ), ਪ੍ਰੀਤਪਾਲ ਕੌਰ, ਅਤੇ ਨੇਹਾ (ਸ਼ਹਿਰ) ਨੇ 93.6 ਫ਼ੀਸਦੀ ਅੰਕਾਂ ਨਾਲ ਹਾਸਲ ਕੀਤੀ | ਡੀਨ ਡਾ: ਜਗਵਿੰਦਰ ਸਿੰਘ ਸਿੱਧੂ, ਵਿਭਾਗ ਮੁਖੀ ਪ੍ਰੋ: ਸੰਦੀਪ ਕੌਰ, ਪ੍ਰੋ: ਜੋਨੀ ਰਾਣੀ, ਪ੍ਰੋ: ਸੁਖਜੀਤ ਕੌਰ, ਪ੍ਰੋ: ਪੂਜਾ ਰਾਣੀ, ਡਾ: ਗੁਰਵਿੰਦਰ ਸਿੰਘ ਅਤੇ ਪ੍ਰੋ: ਕਿਸ਼ਨ ਸਿੰਘ ਦੇ ਮਾਰਗ ਦਰਸ਼ਨ ਨੇ ਇਸ ਸਫਲਤਾ ਵਿਚ ਅਹਿਮ ਯੋਗਦਾਨ ਪਾਇਆ | ਚੇਅਰਮੈਨ ਐੱਸ.ਐੱਸ. ਚੱਠਾ, ਐਮ.ਡੀ. ਮਨਜੀਤ ਕੌਰ ਚੱਠਾ ਨੇ ਕਿਹਾ, ਇਹ ਨਤੀਜਾ ਸੰਸਥਾ ਦੀ ਵਚਨਬੱਧਤਾ ਅਤੇ ਵਿਦਿਆਰਥੀਆਂ ਦੀ ਮਿਹਨਤ ਦਾ ਸੁਨਹਿਰੀ ਸਬੂਤ ਹੈ | ਸਹਾਇਕ ਡਾਇਰੈਕਟਰ ਹਰਪ੍ਰੀਤ ਸ਼ਰਮਾ, ਪ੍ਰੋ: ਜਸਵਿੰਦਰ ਸਿੰਘ ਨੇ ਵਧਾਈ ਦਿੰਦਿਆਂ ਕਿਹਾ, ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਾਂਝੇ ਯਤਨਾਂ ਨੇ ਸੰਸਥਾ ਦੀ ਸਾਖ ਨੂੰ ਨਵੀਂ ਉਚਾਈਆਂ 'ਤੇ ਪਹੁੰਚਾਇਆ | ਇਹ ਨਤੀਜਾ ਸੰਸਥਾ ਦੀ ਮਜ਼ਬੂਤ ਅਕਾਦਮਿਕ ਢਾਂਚੇ ਨੂੰ ਉਜਾਗਰ ਕਰਦਾ ਹੈ ਅਤੇ ਭਵਿੱਖ ਵਿਚ ਹੋਰ ਪ੍ਰੇਰਣਾ ਸ੍ਰੋਤ ਬਣੇਗਾ |