ਭਦੌੜ, 1 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਪੰਜਾਬ ਸਰਕਾਰ ਵਲੋਂ ਪ੍ਰਾਪਰਟੀ ਟੈਕਸ ਭਰਨ ਸਬੰਧੀ ਚਲਾਈ ਮੁਹਿੰਮ ਦਾ ਜਿੱਥੇ ਆਮ ਲੋਕਾਂ ਅਤੇ ਵਪਾਰੀਆਂ ਨੇ ਲਾਹਾ ਲਿਆ ਹੈ ਉੱਥੇ ਕਸਬੇ ਦੀ ਕੋਆਪ੍ਰੇਟਿਵ ਸੁਸਾਇਟੀ ਭਦੌੜ ਨੇ ਪੰਜਾਬ ਸਰਕਾਰ ਦੀ ਵਿਸ਼ੇਸ਼ ਛੋਟ ਉਪਰ ਆਪਣੀ ਪ੍ਰਾਪਰਟੀ ਦਾ ਬਣਦਾ ਪੂਰਾ ਪੈਸਾ ਪੰਜਾਬ ਸਰਕਾਰ ਨੂੰ ਦੇ ਕੇ ਹੋਰ ਲੋਕਾਂ ਨੂੰ ਸੁਚੇਤ ਕੀਤਾ ਹੈ | ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਅਤੇ ਮੀਤ ਪ੍ਰਧਾਨ ਜਸਵੰਤ ਸਿੰਘ ਜੈਦ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਜੋ ਪ੍ਰਾਪਰਟੀ ਟੈਕਸ ਉਪਰ ਭਾਰੀ ਛੋਟ ਦੇ ਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਜਿਸ ਚੱਲਦੇ ਹੋਏ ਸੁਸਾਇਟੀ ਆਪਣਾ ਬਣਦਾ ਪੂਰਾ ਟੈਕਸ 4 ਲੱਖ 37 ਹਜ਼ਾਰ 462 ਰੁਪਏ ਦਾ ਚੈੱਕ ਨਗਰ ਕੌਂਸਲ ਭਦੌੜ ਦੇ ਕਾਰਜ ਸਾਧਕ ਅਫ਼ਸਰ ਹਰਪ੍ਰੀਤ ਸਿੰਘ ਨੂੰ ਸੌਂਪਿਆ ਗਿਆ ਹੈ | ਇਸ ਸਮੇਂ ਟਰੱਕ ਯੂਨੀਅਨ ਦੇ ਪ੍ਰਧਾਨ ਜਗਦੀਪ ਸਿੰਘ ਜੱਗੀ, ਸਕੱਤਰ ਗੁਰਪਾਲ ਸਿੰਘ ਲਾਲਾ ਆਦਿ ਹਾਜ਼ਰ ਸਨ |